FacebookTwitterg+Mail

ਹੱਥਾਂ 'ਚ ਹੱਥ ਪਾਏ ਹਨੀਮੂਨ ਤੋਂ ਵਾਪਿਸ ਪਰਤੇ ਰਣਵੀਰ-ਦੀਪਿਕਾ

deepika padukone  ranveer singh
07 January, 2019 05:13:07 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੁਕੋਣ ਨੇ ਹਾਲ 'ਚ 'ਚ ਆਪਣਾ 33ਵਾਂ ਜਨਮ ਦਿਨ ਮਨਾਇਆ ਹੈ। ਇਸੇ ਦੌਰਾਨ ਦੀਪਵੀਰ ਆਪਣੇ ਹਨੀਮੂਨ 'ਤੇ ਗਏ ਹੋਏ ਸਨ, ਜਿੱਥੋਂ ਦੋਵਾਂ ਦੀ ਵਾਪਸੀ ਹੋ ਗਈ ਹੈ। ਬੀਤੀ ਰਾਤ ਇਸ ਬਾਲੀਵੁੱਡ ਕਪੱਲ ਨੂੰ ਮੁੰਬਈ ਏਅਰਪੋਰਟ 'ਤੇ ਸਪੌਟ ਕੀਤਾ ਗਿਆ।
Punjabi Bollywood Tadka
ਰਣਵੀਰ ਸਿੰਘ ਨੇ ਬਲੂ ਡੈਨਿਮ ਸ਼ਰਟ ਅਤੇ ਮਲਟੀ ਰੰਗ ਪਜ਼ਾਮਾ ਪਾਇਆ ਸੀ ਜਿਸ 'ਚ ਉਹ ਆਪਣੇ ਕੂਲ ਅੰਦਾਜ਼ 'ਚ ਹੋਰ ਵੀ ਕੂਲ ਲੱਗ ਰਹੇ ਸਨ ਅਤੇ ਦੂਜੇ ਪਾਸੇ ਦੀਪਿਕਾ ਨੇ ਬਲੈਕ ਲੁੱਕ ਨੂੰ ਕੈਰੀ ਕੀਤਾ। ਏਅਰਪੋਰਟ 'ਤੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਦੇਖ ਨੇ 'ਰਣਵੀਰ ਭਾਈ' ਕਹਿ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਰਣਵੀਰ ਦੇ ਚਹਿਰੇ 'ਤੇ ਸਮਾਈਲ ਆ ਗਈ।
Punjabi Bollywood Tadka
ਸ੍ਰੀਲੰਕਾ ਤੋਂ ਵਾਪਸ ਆਈ ਦੀਪਵੀਰ ਦੀ ਜੋੜੀ ਏਅਰਪੋਰਟ ਤੋਂ ਹੱਥਾਂ 'ਚ ਹੱਥ ਪਾ ਬਾਹਰ ਨਿਕਲਦੀ ਨਜ਼ਰ ਆਈ। 28 ਦਸੰਬਰ ਨੂੰ ਰਣਵੀਰ ਦੀ ਫਿਲਮ 'ਸਿੰਬਾ' ਵੀ ਰਿਲੀਜ਼ ਹੋਈ ਹੈ, ਜਿਸ ਨੇ ਹੁਣ ਤਕ ਭਾਰਤੀ ਬਾਕਸਆਫਿਸ 'ਤੇ 170 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਕਰ ਲਿਆ ਹੈ।
Punjabi Bollywood Tadka
ਜਲਦ ਹੀ ਰਣਵੀਰ ਦੀ ਫ਼ਿਲਮ 'ਗਲੀ ਬੁਆਏ' ਰਿਲੀਜ਼ ਹੋਣ ਵਾਲੀ ਹੈ ਅਤੇ ਇਸ 'ਚ ਉਹ ਆਲੀਆ ਦੇ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ।
Punjabi Bollywood Tadka


Tags: HoneymoonDeepika Padukone Ranveer SinghMumbaiSimmba

About The Author

manju bala

manju bala is content editor at Punjab Kesari