FacebookTwitterg+Mail

ਅਗਲੇ ਸਾਲ ਵੱਡਾ ਧਮਾਕੇ ਕਰੇਗੀ ਦੀਪਿਕਾ ਪਾਦੂਕੋਣ

deepika padukone
30 December, 2018 09:13:33 AM

ਮੁੰਬਈ (ਬਿਊਰੋ) : ਇਸ ਸਾਲ ਖਬਰ ਆਈ ਸੀ ਕਿ ਦੀਪਿਕਾ ਪਾਦੂਕੋਣ ਜਲਦ ਹੀ ਹਾਲੀਵੁੱਡ ਦੀ ਫਿਲਮ 'ਵੰਡਰਵੁਮਨ' ਤੋਂ ਪ੍ਰੇਰਿਤ ਇਕ ਸੁਪਰਹੀਰੋ ਫਿਲਮ ਕਰਨ ਜਾ ਰਹੀ ਹੈ। ਇਸ ਦੇ ਨਾਲ ਹੀ ਇਹ ਭਾਰਤ ਦੀ ਪਹਿਲੀ ਮਹਿਲਾ ਸੁਪਰਹੀਰੋ ਫਿਲਮ ਹੋਵੇਗੀ। ਫਿਲਮ ਬਾਰੇ ਸਿਰਫ ਇੰਨੀ ਹੀ ਜਾਣਕਾਰੀ ਸਾਹਮਣੇ ਆਈ ਸੀ ਕਿ ਇਸ 'ਚ ਲੀਡ ਕਿਰਦਾਰ 'ਚ ਦੀਪਿਕਾ ਪਾਦੂਕੋਣ ਨਜ਼ਰ ਆਵੇਗੀ। ਹੁਣ ਫਿਲਮ ਨਾਲ ਜੁੜੀ ਖਬਰ ਸਾਹਮਣੇ ਆ ਰਹੀ ਹੈ ਕਿ ਦੀਪਿਕਾ ਨੇ ਇਸ ਗੱਲ 'ਤੇ ਪੱਕੀ ਮੁਹਰ ਲਾ ਦਿੱਤੀ ਹੈ ਕਿ ਉਹ ਇਸ ਫਿਲਮ 'ਤੇ ਕੁਝ ਸਮੇਂ 'ਚ ਕੰਮ ਕਰਨਾ ਸ਼ੁਰੂ ਕਰ ਦੇਵੇਗੀ।

ਦੱਸ ਦਈਏ ਕਿ ਹਾਲ ਹੀ 'ਚ ਇਕ ਇੰਟਰਵਿਊ 'ਚ ਦੀਪਿਕਾ ਨੇ ਕਿਹਾ, ਜੀ ਹਾਂ, ਮੈਂ ਇਸ ਫਿਲਮ 'ਚ ਕੰਮ ਕਰ ਰਹੀ ਹਾਂ। ਮੈਨੂੰ ਉਮੀਦ ਹੈ ਕਿ ਫਿਲਮ ਜਲਦ ਸ਼ੁਰੂ ਹੋ ਜਾਵੇਗੀ। ਅਜੇ ਫਿਲਮ ਦੀ ਕਹਾਣੀ ਤਿਆਰ ਨਹੀਂ ਹੈ। ਹਾਲਾਂਕਿ ਮੇਰਾ ਇਕ ਦੋਸਤ ਇਸ 'ਤੇ ਕੰਮ ਕਰ ਰਿਹਾ ਹੈ। ਦੀਪਿਕਾ ਨੂੰ ਪੁੱਛਿਆ ਗਿਆ ਕਿ ਕੀ ਮੇਘਨਾ ਗੁਲਜ਼ਾਰ ਦੀ ਫਿਲਮ ਤੋਂ ਬਾਅਦ ਉਹ ਆਪਣੀ ਸੁਪਰਹੀਰੋ ਫਿਲਮ ਸ਼ੁਰੂ ਕਰੇਗੀ? ਤਾਂ ਉਸ ਨੇ ਕਿਹਾ ਜੇਕਰ ਸਕਰੀਪਟ 'ਤੇ ਕੰਮ ਪੂਰਾ ਹੋ ਜਾਂਦਾ ਹੈ ਤਾਂ ਉਹ ਜ਼ਰੂਰ ਇਸ 'ਤੇ ਕੰਮ ਸ਼ੁਰੂ ਕਰ ਦਵੇਗੀ।


Tags: Deepika Padukone Meghna Gulzar Superhero Laxmi Agarwal Bollywood Celebrity

Edited By

Sunita

Sunita is News Editor at Jagbani.