FacebookTwitterg+Mail

B'Day Spl: ਜਦੋਂ ਦੀਪਿਕਾ ਦੀ 'ਪਦਮਾਵਤੀ' ਨੇ ਪਿੱਛੇ ਛੱਡੇ ਸਨ ਕਈ 'ਫੰਨੇ ਖਾਂ'

deepika padukone
05 January, 2019 11:51:21 AM

ਮੁੰਬਈ(ਬਿਊਰੋ)— ਦੀਪਿਕਾ ਪਾਦੁਕੋਣ ਅੱਜ ਯਾਨੀ 5 ਜਨਵਰੀ ਨੂੰ ਵਿਆਹ ਤੋਂ ਬਾਅਦ ਆਪਣਾ ਪਹਿਲਾ ਬਰਥਡੇ ਮਨਾ ਰਹੀ ਹੈ। ਦੀਪਿਕਾ ਇਕ ਅਜਿਹੀ ਅਦਾਕਾਰਾ ਹਨ, ਜੋ ਕਮਾਈ ਦੇ ਲਿਹਾਜ਼ ਤੋਂ ਕਾਫ਼ੀ ਸਫਲ ਸਾਬਿਤ ਹੋਈ ਹੈ। ਦੀਪਿਕਾ ਨੇ ਲਗਾਤਾਰ ਅਜਿਹੀਆਂ ਕਈ ਫਿਲਮਾਂ ਕੀਤੀਆਂ, ਜੋ 100 ਕਰੋੜ ਦੇ ਕਲੱਬ 'ਚ ਸ਼ਾਮਿਲ ਹੋਈਆਂ। ਇਸ ਤੋਂ ਇਲਾਵਾ ਕੁਝ ਫਿਲਮਾਂ ਅਜਿਹੀਆਂ ਵੀ ਰਹੀਆਂ ਜਿਨ੍ਹੇ ਬਾਲੀਵੁਡ ਦੇ ਇਤਿਹਾਸ 'ਚ ਸਭ ਤੋਂ ਜ਼ਿਆਦਾ ਕਮਾਈ ਕੀਤੀ।
Punjabi Bollywood Tadka
'ਓਮ ਸ਼ਾਂਤੀ ਓਮ'— ਇਸ ਫਿਲਮ ਨਾਲ ਦੀਪਿਕਾ ਪਾਦੁਕੋਣ ਨੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ 'ਚ ਉਨ੍ਹਾਂ ਨਾਲ ਸ਼ਾਹਰੁਖ ਨਜ਼ਰ ਆਏ। ਸ਼ਾਹਰੁਖ ਦੇ ਹੋਣ ਦੇ ਬਾਵਜੂਦ ਦੀਪਿਕਾ ਨੇ ਆਪਣੀ ਪਛਾਣ ਬਣਾਈ। ਇਸ ਫਿਲਮ ਨੇ 149 ਕਰੋੜ ਦਾ ਬਿਜਨੈੱਸ ਕੀਤਾ ਸੀ।
Punjabi Bollywood Tadka
'ਚਨੇਈ ਐਕਸਪ੍ਰੈੱਸ'— ਰੋਹਿਤ ਸ਼ੈੱਟੀ ਦੀ ਇਸ ਫਿਲਮ 'ਚ ਦੀਪਿਕਾ ਇਕ ਵਾਰ ਫਿਰ ਸ਼ਾਹਰੁਖ ਖਾਨ ਨਾਲ ਨਜ਼ਰ ਆਈ। ਚਨੇਈ ਦੀ ਲੜਕੀ ਦੇ ਕਿਰਦਾਰ 'ਚ ਦੀਪਿਕਾ ਨੇ ਕਮਾਲ ਕਰ ਦਿੱਤਾ। ਫਿਲਮ ਨੇ 395 ਕਰੋੜ ਦਾ ਬਿਜਨੈੱਸ ਕਰਦੇ ਹੋਏ ਉਸ ਸਮੇਂ ਦੀ ਕਮਾਈ ਦੇ ਕਈ ਰਿਕਾਰਡ ਤੋੜ ਦਿੱਤੇ। 
Punjabi Bollywood Tadka
'ਯੇ ਜਵਾਨੀ ਹੈ ਦੀਵਾਨੀ'— ਰਣਬੀਰ ਕਪੂਰ ਅਤੇ ਦੀਪਿਕਾ ਦੇ ਬ੍ਰੇਕਅੱਪ ਤੋਂ ਬਾਅਦ ਆਈ 'ਯੇ ਜਵਾਨੀ ਹੈ ਦੀਵਾਨੀ' ਪਰ ਇਸ ਦਾ ਫਿਲਮ 'ਤੇ ਚੰਗਾ ਹੀ ਅਸਰ ਹੋਇਆ। ਫਿਲਮ ਨੇ 311 ਕਰੋੜ ਦੀ ਕਮਾਈ ਕੀਤੀ।
Punjabi Bollywood Tadka
'ਰਾਮਲੀਲਾ'— ਦੀਪਿਕਾ ਪਾਦੁਕੋਣ ਨੇ ਰਣਵੀਰ ਸਿੰਘ ਨਾਲ 'ਗੋਲੀਓ ਕੀ ਰਾਸਲੀਲਾ-ਰਾਮਲੀਲਾ' 'ਚ ਧਮਾਲ ਮਚਾ ਦਿੱਤਾ। ਫਿਲਮ ਸ਼ੇਕਸਪੀਅਰ ਦੇ 'ਰੋਮੀਓ-ਜੂਲੀਅਟ' ਤੋਂ ਲਈ ਗਈ ਸੀ। ਸੰਜੈ ਲੀਲਾ ਭੰਸਾਲੀ ਦੀ ਇਸ ਫਿਲਮ ਨੇ 202 ਕਰੋੜ ਦਾ ਕਾਰੋਬਾਰ ਕੀਤਾ।
Punjabi Bollywood Tadka
'ਹੈਪੀ ਨਿਯੂ ਈਅਰ'— ਸ਼ਾਹਰੁਖ ਨਾਲ 'ਓਮ ਸ਼ਾਂਤੀ ਓਮ' ਅਤੇ 'ਚੇਂਨਈ ਐਕਸਪ੍ਰੈੱਸ' ਤੋਂ ਬਾਅਦ ਦੀਪਿਕਾ ਨੇ 'ਹੈਪੀ ਨਿਯੂ ਈਅਰ' ਕੀਤੀ। ਇਕ ਵਾਰ ਫਿਰ ਸ਼ਾਹਰੁੱਖ-ਦੀਪਿਕਾ ਦੀ ਜੋੜੀ ਨੇ ਕਮਾਲ ਕਰ ਦਿੱਤਾ। ਬਾਕਸ ਆਫਿਸ 'ਤੇ 'ਹੈਪੀ ਨਿਯੂ ਈਅਰ' ਨੇ 340 ਕਰੋੜ ਦੀ ਕਮਾਈ ਕੀਤੀ।
Punjabi Bollywood Tadka
'ਪਦਮਾਵਤ'— ਇਹ ਫਿਲਮ ਦੀਪਿਕਾ ਪਾਦੁਕੋਣ ਦੇ ਕਰੀਅਰ ਦੀ ਸਭ ਤੋਂ ਵੱਡੀ ਫਿਲਮ ਸਾਬਿਤ ਹੋਈ। ਇਸ ਫਿਲਮ ਨੂੰ ਲੈ ਕੇ ਕਾਫ਼ੀ ਵਿਵਾਦ ਵੀ ਹੋਏ ਅਤੇ ਇਸ ਦੀ ਰਿਲੀਜ਼ਿੰਗ ਡੇਟ ਟਲਦੀ ਰਹੀ ਪਰ ਜਦੋਂ ਇਹ ਫਿਲਮ ਰਿਲੀਜ਼ ਹੋਈ ਤਾਂ ਬਾਕਸ ਆਫਿਸ 'ਤੇ ਹਲਚਲ ਮੱਚ ਗਈ। ਇਸ ਫਿਲਮ ਦਾ ਬਜਟ 215 ਕਰੋੜ ਰੁਪਏ ਸੀ ਅਤੇ ਕਮਾਈ 525 ਕਰੋੜ ਰੁਪਏ ਹੋਈ ਸੀ। ਫਿਲਮ 'ਚ ਦੀਪਿਕਾ ਨਾਲ ਸ਼ਾਹਿਦ ਕਪੂਰ ਅਤੇ ਰਣਵੀਰ ਸਿੰਘ ਨਜ਼ਰ ਆਏ ਸਨ।
Punjabi Bollywood Tadka
'ਬਾਜੀਰਾਵ ਮਸਤਾਨੀ'— ਇਹ ਇਕ ਹਿਸਟੋਰੀਕਲ ਰੁਮਾਂਸ ਸਟੋਰੀ ਸੀ। ਫਿਲਮ 'ਚ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਦੀ ਜੋੜੀ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਇਸ ਫਿਲਮ ਨੂੰ ਸੰਜੈ ਲੀਲਾ ਭੰਸਾਲੀ ਨੇ ਡਾਇਰੈਕਟ ਕੀਤਾ। 145 ਕਰੋੜ ਦੇ ਬਜਟ 'ਚ ਬਨਣ ਵਾਲੀ ਇਸ ਫਿਲਮ ਨੇ 356 ਕਰੋੜ ਦੀ ਕਮਾਈ ਕੀਤੀ ਸੀ।
Punjabi Bollywood Tadka


Tags: Deepika PadukoneHappy BirthdayBajirao MastaniChennai ExpressPadmaavatGoliyon Ki Rasleela Ram-Leela

About The Author

manju bala

manju bala is content editor at Punjab Kesari