ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਇਕ ਅਜਿਹਾ ਚਿਹਰਾ ਹੈ, ਜਿਸ ਦਾ ਦੀਵਾਨਾ ਹਰ ਕੋਈ ਹੈ। ਉਨ੍ਹਾਂ ਦੀ ਫੈਨ ਫਾਲੋਇੰਗ ਦੀ ਲਾਈਨ ਵੀ ਕਾਫੀ ਲੰਬੀ ਹੈ। ਦੀਪਿਕਾ ਬਚਪਨ ਤੋਂ ਹੀ ਬਹੁਤ ਕਿਊਟ ਹੈ। ਅੱਜ ਦੀਪਿਕਾ ਆਪਣਾ 33 ਵਾਂ ਜਨਮਦਿਨ ਮਨਾ ਰਹੀ ਹੈ। ਦੱਸ ਦੇਈਏ ਕਿ ਨਵੰਬਰ 2018 'ਚ ਦੀਪਿਕਾ ਨੇ ਰਣਵੀਰ ਸਿੰਘ ਨਾਲ ਇਟਲੀ 'ਚ ਵਿਆਹ ਕਰਵਾਇਆ ਹੈ। ਦੀਪਿਕਾ ਨੂੰ ਬਚਪਨ ਤੋਂ ਹੀ ਬੈਡਮਿੰਟਨ ਖਿਡਾਰੀ ਬਣਨ ਦੀ ਬਹੁਤ ਇੱਛਾ ਸੀ ਪਰ ਬਾਅਦ 'ਚ ਉਨ੍ਹਾਂ 'ਤੇ ਮਾਡਲਿੰਗ ਦਾ ਭੂਤ ਸਵਾਰ ਹੋ ਗਿਆ। ਦੀਪਿਕਾ ਨੂੰ ਡਾਂਸ ਕਰਨਾ ਵੀ ਬੇਹੱਦ ਪਸੰਦ ਹੈ। ਉਨ੍ਹਾਂ ਨੇ ਆਪਣੇ ਸਕੂਲ ਟਾਈਮ ਤੋਂ ਹੀ ਦੀਪਿਕਾ ਨੇ ਭਰਨਾਟਿਅਮ ਸਿੱਖਿਆ ਹੈ। ਇਸ ਤੋਂ ਇਲਾਵਾ ਦੀਪਿਕਾ ਨੂੰ ਖਾਣਾ ਬਣਾਉਣ ਦਾ ਵੀ ਬਹੁਤ ਸ਼ੌਕ ਹੈ। ਉਹ ਚਾਕਲੇਟ ਦੀ ਬਹੁਤ ਦੀਵਾਨੀ ਹੈ। ਦੱਸ ਦੇਈਏ ਕਿ 17 ਸਾਲ ਦੀ ਉਮਰ 'ਚ ਪਹਿਲੀ ਵਾਰ ਦੀਪਿਕਾ ਰੈਂਪ 'ਤੇ ਉੱਤਰੀ। ਇਸ ਤੋਂ ਬਾਅਦ ਉਹ ਹੌਲੀ-ਹੌਲੀ ਬੇਹਤਰੀਨ ਮਾਡਲ ਬਣ ਗਈ। ਸਾਲ 2008 'ਚ ਦੀਪਿਕਾ ਨੂੰ ਉਨ੍ਹਾਂ ਦੇ ਕਰੀਅਰ ਦੀ ਪਹਿਲੀ ਫਿਲਮ ਮਿਲੀ, ਜਿਸ ਦਾ ਨਾਮ ਸੀ 'ਐਸ਼ਵਰਿਆ'। ਇਹ ਇਕ ਕੰਨੜ ਫਿਲਮ ਸੀ ਜੋ ਕਾਫੀ ਸੁਪਰਹਿੱਟ ਸਾਬਿਤ ਹੋਈ। ਉਨ੍ਹਾਂ ਨੇ 'ਓਮ ਸ਼ਾਂਤੀ ਓਮ' ਨਾਲ ਬਾਲੀਵੁੱਡ 'ਚ ਕਦਮ ਰੱਖਿਆ। ਆਪਣੇ ਪਹਿਲੇ ਹੀ ਫਿਲਮ ਤੋਂ ਦੀਪਿਕਾ ਸਭ ਦੇ ਦਿਲਾਂ ਤੇ ਛਾ ਗਈ ਅਤੇ ਹੁਣ ਤੱਕ ਉਨ੍ਹਾਂ ਦੀ ਤਕਰੀਬਨ ਸਾਰੀਆਂ ਫਿਲਮਾਂ ਹਿੱਟ ਰਹੀਆਂ ਹਨ। ਜਿਸ ਦੇ ਚਲਦੇ ਦੀਪਿਕਾ ਬਾਲੀਵੁੱਡ ਦੀ ਟਾਪ ਅਦਾਕਾਰਾ ਬਣ ਚੁੱਕੀ ਹੈ।