FacebookTwitterg+Mail

2018 'ਚ ਦੀਪਿਕਾ ਦੀ ਬਰਾਂਡ ਵੈਲਿਊ ਰਹੀ ਸਭ ਤੋਂ ਜ਼ਿਆਦਾ

deepika padukone
12 January, 2019 04:10:47 PM

ਮੁੰਬਈ(ਬਿਊਰੋ)— ਇਕ ਪ੍ਰਮੁੱਖ ਵੈੱਬਸਾਈਟ ਅਨੁਸਾਰ, ਬਾਲੀਵੁੱਡ ਦੇ ਤਮਾਮ ਸਿਤਾਰਿਆਂ ਵਿਚ ਦੀਪਿਕਾ ਪਾਦੁਕੋਣ ਦੀ ਬਰਾਂਡ ਵੈਲਿਊ ਸਭ ਤੋਂ ਜਿਆਦਾ ਹੈ। ਰਿਪੋਰਟ ਮੁਤਾਬਕ ਭਾਰਤ ਦੀਆਂ ਮਸ਼ਹੂਰ ਹਸਤੀਆਂ ਦਾ ਬਰਾਂਡ ਮੁੱਲ ਸਾਲਾਂ ਤੋਂ ਵੱਧ ਰਹੇ ਹਨ। ਇਸ ਦੋੜ 'ਚ ਦੀਪਿਕਾ ਪਾਦੁਕੋਣ ਨੇ ਉੱਚ ਸਥਾਨ ਹਾਸਿਲ ਕੀਤਾ ਹੈ ਅਤੇ ਸਾਰੀਆਂ ਮਸ਼ਹੂਰ ਹਸਤੀਆਂ ਨੂੰ ਪਛਾੜਦੇ ਹੋਏ, $102.5 ਮਿਲੀਅਨ ਦੇ ਬਰਾਂਡ ਨਾਲ ਉਹ ਬਾਲੀਵੁੱਡ ਅਦਾਕਾਰਾ ਬਣ ਗਈ ਹੈ।
PunjabKesari
ਫ਼ਿਲਮ 'ਪਦਮਾਵਤ' ਵਿਚ ਦੀਪਿਕਾ ਪਾਦੁਕੋਣ ਨੇ ਆਪਣੇ ਅਭਿ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ ਸੀ। ਫ਼ਿਲਮ ਵਿਚ ਰਾਣੀ ਪਦਮਾਵਤੀ ਦੀ ਭੂਮਿਕਾ 'ਚ ਅਦਾਕਾਰਾ ਨੇ ਨਾ ਸਿਰਫ ਖੂਬਸੂਰਤੀ ਸਗੋਂ ਹਿੰਮਤ ਅਤੇ ਬਹਾਦਰੀ ਦਾ ਵੀ ਪ੍ਰਦਰਸ਼ਨ ਕੀਤਾ। ਦਰਸ਼ਕਾਂ ਦੇ ਦਿਲਾਂ 'ਚ ਜਗ੍ਹਾ ਬਣਾਉਂਦੇ ਹੋਏ 'ਪਦਮਾਵਤ' ਬਾਕਸ ਆਫਿਸ 'ਤੇ 300 ਕਰੋੜ ਦਾ ਸੰਖਿਆ ਪਾਰ ਕਰਨ 'ਚ ਸਫਲ ਰਹੀ। ਇਸ ਉਪਲਬਧੀ ਨੇ ਉਨ੍ਹਾਂ ਨੂੰ ਬਾਲੀਵੁੱਡ ਦੀ ਰਾਣੀ ਬਣਾ ਦਿੱਤਾ ਹੈ।
PunjabKesari
ਫੋਰਬਸ ਦੁਆਰਾ ਸਭ ਤੋਂ ਅਮੀਰ ਭਾਰਤੀ ਹਸਤੀਆਂ ਦੀ ਟਾਪ 5 ਦੀ ਸੂਚੀ 'ਚ ਜਗ੍ਹਾ ਪਾਉਣ ਵਾਲੀ ਸਿਰਫ ਇਕ ਮਹਿਲਾ ਬਣ ਕੇ ਦੀਪਿਕਾ ਪਾਦੁਕੋਣ ਨੇ ਨਵੀਂ ਮਿਸਾਲ ਕਾਇਮ ਕੀਤੀ ਹੈ। ਅੱਜ ਇਹ ਅਦਾਕਾਰਾ ਸਭ ਤੋਂ ਜਿਆਦਾ ਫੀਸ ਲੈਣ ਵਾਲੀਆਂ ਅਦਾਕਾਰਾਂ 'ਚੋਂ ਇਕ ਹੈ।
PunjabKesari
ਦੱਸ ਦੇਈਏ ਕਿ ਦੀਪੀਕਾ ਪਾਦੁਕੋਣ ਮੇਘਨਾ ਗੁਲਜ਼ਾਰ ਦੁਆਰਾ ਨਿਰਦੇਸ਼ਤ ਐਸਿਡ ਅਟੈਕ ਸਰਵਾਈਵਲ ਦੀ ਸੱਚੀ ਕਹਾਣੀ 'ਤੇ ਆਧਾਰਿਤ ਆਪਣੀ ਅਗਲੀ ਫਿਲਮ 'ਛਪਾਕ' ਦੀ ਤਿਆਰੀ 'ਚ ਬਿਜ਼ੀ ਹੈ।


Tags: Deepika PadukonePadmaavatBrand ValueBollywood Stars

About The Author

manju bala

manju bala is content editor at Punjab Kesari