ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਆਪਣੇ ਫੈਸ਼ਨ ਸੈਂਸ ਕਾਰਨ ਹਮੇਸ਼ਾ ਹੀ ਸੁਰਖੀਆਂ 'ਚ ਰਹਿੰਦੀ ਹੈ। ਉਸ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਅੰਦਾਜ਼ਾ ਹੈ ਕਿ ਕੁਝ ਈਵੈਂਟ 'ਚ ਕਿਸ ਤਰ੍ਹਾਂ ਨਜ਼ਰ ਆਉਣਾ ਹੈ। ਆਪਣੇ ਖੂਬਸੂਰਤ ਤੇ ਸਟਾਈਲਿਸ਼ ਫੈਸ਼ਨ ਕਾਰਨ ਹਰ ਕਿਸੇ ਦਾ ਉਹ ਦਿਲ ਜਿੱਤ ਲੈਂਦੀ ਹੈ।
ਅਜਿਹੀਆਂ ਹੀ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਦੀਪਿਕਾ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ।
ਇਨ੍ਹਾਂ ਤਸਵੀਰਾਂ 'ਚ ਉਸ ਨੇ ਪਿੰਕ ਕਲਰ ਦੀ ਡਰੈੱਸ ਪਾਈ ਹੈ, ਜਿਸ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ।
ਦੀਪਿਕਾ ਦੇ ਪੂਰੇ ਲੁੱਕ ਦੀ ਗੱਲ ਕਰੀਏ ਤਾਂ ਆਫ ਸ਼ੋਡ ਫ੍ਰਿਲ ਪਿੰਕ ਕਲਰ ਦਾ ਟੌਪ ਨਾਲ ਸੰਤਰੀ ਕਲਰ ਦਾ ਜੰਪ ਸੂਟ ਪਾਇਆ ਹੈ, ਜੋ ਡਿਜ਼ਾਈਨਰ ਗੌਰੀ ਅਨਾਮਿਕਾ ਦੇ ਕਲੈਕਸ਼ਨ 'ਚ ਇਕ ਹੈ।
ਇਸ ਦੇ ਨਾਲ ਹੀ ਉਸ ਨੇ ਲਾਈਟ ਮੇਕਅੱਪ ਤੇ ਨਿਊਡ ਲਿਪਸਟਿਕ ਨਾਲ ਕੰਨਾਂ 'ਚ ਪਰਲ ਏਅਰਰਿੰਗਸ ਤੇ ਪੈਰਾਂ 'ਚ ਡਾਰਕ ਪਿੰਕ ਕਲਰ ਦੇ ਸੈਂਡਲ ਪਾਏ ਸਨ।