FacebookTwitterg+Mail

ਰਾਜਨੀਤੀ 'ਚ ਆਉਣ ਦੇ ਸਵਾਲ 'ਤੇ ਦੀਪਿਕਾ ਨੇ ਦੱਸੀ ਮਨ ਦੀ ਗੱਲ

deepika padukone
23 February, 2019 09:21:40 AM

ਜਲੰਧਰ(ਬਿਊਰੋ)— ਦੀਪਿਕਾ ਪਾਦੂਕੋਣ ਨੇ ਹਾਲ ਹੀ 'ਚ ਹੋਏ 'ਲੋਕਮਤ ਮਹਾਰਾਸ਼ਟਰੀਅਨ ਆਫ ਦਿ ਈਅਰ' 'ਚ ਭਾਗ ਲਿਆ। ਇਸ ਮੌਕੇ ਜਦੋਂ ਉਨ੍ਹਾਂ ਨੂੰ ਕਈ ਸਵਾਲ ਪੁੱਛੇ ਗਏ ਤਾਂ ਉਨ੍ਹਾਂ 'ਚੋਂ ਇਕ ਸੀ ਕਿ ਜੇ ਉਹ ਪਾਲੀਟਿਕਸ 'ਚ ਆਉਣ ਤਾਂ ਕੀ ਕਰਨਗੇ।

 

ਦੀਪਿਕਾ ਪਾਦੂਕੋਣ ਨੇ ਕਿਹਾ,'' ਉਂਝ ਤਾਂ ਉਨ੍ਹਾਂ ਨੂੰ ਪਾਲੀਟਿਕਸ ਦੀ ਜ਼ਿਆਦਾ ਜਾਣਕਾਰੀ ਨਹੀਂ ਹੈ ਪਰ ਜੇ ਉਨ੍ਹਾਂ ਨੂੰ ਪਾਲੀਟਿਕਸ 'ਚ ਆਉਣ ਦਾ ਮੌਕਾ ਮਿਲਦਾ ਹੈ ਤਾਂ ਉਹ ਸਵੱਛ ਮੰਤਰਾਲੇ ਦਾ ਮੰਤਰੀ ਬਣਨਾ ਪਸੰਦ ਕਰੇਗੀ। ਉਨ੍ਹਾਂ ਨੇ ਕਿਹਾ ਮੈਨੂੰ ਸਫਾਈ ਬਹੁਤ ਪਸੰਦ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਬਚਪਨ ਦਾ ਇਕ ਕਿੱਸਾ ਵੀ ਸਾਂਝਾ ਕੀਤਾ। ਦੀਪਿਕਾ ਮੁਤਾਬਕ ਹਰ ਕੋਈ ਉਨ੍ਹਾਂ ਨੂੰ ਆਪਣੇ ਕੋਲ ਰਹਿਣ ਲਈ ਬੁਲਾਉਂਦਾ ਹੁੰਦਾ ਸੀ ਉਦੋਂ ਉਨ੍ਹਾਂ ਨੂੰ ਲੱਗਦਾ ਸੀ ਕਿ ਉਹ ਬਹੁਤ ਪ੍ਰਸਿੱਧ ਨੇ ਪਰ ਸਭ ਮੈਨੂੰ ਘਰ ਦੀਆਂ ਅਲਮਾਰੀਆਂ ਅਤੇ ਬੈਡਰੂਮ ਸਾਫ ਕਰਨ ਲਈ ਬੁਲਾਉਂਦੇ ਸਨ। ਦੀਪਿਕਾ ਦਾ ਕਹਿਣਾ ਹੈ ਕਿ ਉਹ ਜਦੋਂ ਵੀ ਘਰ ਰਹਿੰਦੀ ਹਾਂ ਤਾਂ ਸਫਾਈ ਕਰਦੀ ਰਹਿੰਦੀ ਹਾਂ।'' ਦੱਸ ਦਈਏ ਕਿ ਦੀਪਿਕਾ ਪਾਦੂਕੋਣ 20 ਫਰਵਰੀ ਨੂੰ ਆਯੋਜਿਤ ਕੀਤੇ ਗਏ ਐਵਾਰਡ ਫੰਕਸ਼ਨ 'ਚ ਹਿੱਸਾ ਲੈਣ ਦੌਰਾਨ ਇਹ ਗੱਲਾਂ ਕੀਤੀਆਂ।

 


Tags: Deepika PadukoneBollywood Celebrity News Lokmath Maharashtrian of The Year Minister of Swachh Bharat ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.