FacebookTwitterg+Mail

ਲਾਜਵਾਬ ਕੈਮਿਸਟਰੀ ਨਾਲ ਸੋਸ਼ਲ ਮੀਡੀਆ 'ਤੇ ਛਾਏ ਦੀਪਿਕਾ ਤੇ ਰਣਬੀਰ, ਵੀਡੀਓ

deepika padukone
10 March, 2019 10:33:29 AM

ਜਲੰਧਰ(ਬਿਊਰੋ)— ਕੁਝ ਦਿਨ ਪਹਿਲਾਂ ਹੀ ਖਬਰ ਆਈ ਸੀ ਕਿ ਰਣਬੀਰ ਕਪੂਰ ਤੇ ਦੀਪਿਕਾ ਪਾਦੁਕੋਣ ਇਕ ਐਡ ਫਿਲਮ 'ਚ ਨਜ਼ਰ ਆਉਣ ਵਾਲੇ ਹਨ। ਦੋਵਾਂ ਦੀਆਂ ਇਸ ਪ੍ਰੋਜੈਕਟ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸੀ। ਇਸ ਤੋਂ ਬਾਅਦ ਹੁਣ ਦੋਵਾਂ ਦੇ ਫੈਨਜ਼ ਲਈ ਖੁਸ਼ਖਬਰੀ ਹੈ ਕਿ ਦੋਵਾਂ ਦੀ ਐਡ ਫਿਲਮ ਰਿਲੀਜ਼ ਹੋ ਗਈ ਹੈ। ਬੀਤੇ ਦਿਨੀਂ ਆਈ ਇਸ ਐਡ ਫਿਲਮ 'ਚ ਸਾਬਕਾ ਪ੍ਰੇਮੀਆਂ ਦੀ ਕੈਮਿਸਟਰੀ ਹੋਰ ਵੀ ਵਧ ਗਈ ਹੈ।


ਦੋਵਾਂ ਨੂੰ ਦੇਖ ਕੇ ਫੈਨਜ਼ ਇੱਕੋ ਸਵਾਲ ਕਰ ਰਹੇ ਹਨ ਕਿ ਇਹ ਹੁਣ ਕਿਸੇ ਫਿਲਮ 'ਚ ਕਦੋਂ ਨਜ਼ਰ ਆਉਣਗੇ ਤੇ ਇਹ ਦੋਵੇਂ ਭਵਿੱਖ 'ਚ ਚੰਗੇ ਦੋਸਤ ਹੋ ਸਕਦੇ ਹਨ।ਦੋਵਾਂ ਨੂੰ ਸਕ੍ਰੀਨ 'ਤੇ ਦੇਖ ਕੇ ਇਨ੍ਹਾਂ ਨੂੰ ਅੱਜ ਦੀ ਜੈਨਰੇਸ਼ਨ ਦੇ ਰਾਹੁਲ-ਅੰਜਲੀ ਕਿਹਾ ਜਾ ਰਿਹਾ ਹੈ। ਬੇਸ਼ੱਕ ਦੋਵੇਂ ਜ਼ਿਆਦਾ ਸਮੇਂ ਪ੍ਰੇਮੀ ਨਹੀਂ ਰਹੇ ਪਰ ਇਸ ਦਾ ਅਸਰ ਦੋਵਾਂ ਨੇ ਕਦੇ ਆਪਣੀ ਪ੍ਰੋਫੈਸ਼ਨਲ ਲਾਈਫ 'ਤੇ ਪੈਣ ਨਹੀਂ ਦਿੱਤਾ। ਅਕਸਰ ਇੱਕ-ਦੂਜੇ ਨਾਲ ਕੰਮ ਕਰ ਆਪਣੇ ਫੈਨਸ ਨੂੰ ਖੁਸ਼ ਕੀਤਾ ਹੈ।


Tags: Deepika Padukone Ranbir Kapoor Twitter Video Bollywood Celebrity News in Punjabi ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.