FacebookTwitterg+Mail

ਸੋਸ਼ਲ ਮੀਡੀਆ 'ਤੇ 'ਛਪਾਕ' ਦੀ ਪਹਿਲੀ ਝਲਕ ਵਾਇਰਲ

deepika padukone
06 April, 2019 09:15:04 AM

ਮੁੰਬਈ (ਬਿਊਰੋ) : ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਛਪਾਕ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਦੱਸ ਦਈਏ ਕਿ ਇਸ ਫਿਲਮ 'ਚ ਦੀਪਿਕਾ ਐਸਿਡ ਅਟੈਕ ਸਰਵਾਈਵਰ ਲਕਸ਼ਮੀ ਅਗਰਵਾਲ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਪਿਛਲੇ ਦਿਨੀਂ ਹੀ ਦੀਪਿਕਾ ਪਾਦੂਕੋਣ ਨੇ ਆਪਣਾ ਫਿਲਮ ਦਾ ਲੁੱਕ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਸੀ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਇਆ। ਇਸ ਫਿਲਮ ਦੀ ਸ਼ੂਟਿੰਗ ਦਿੱਲੀ 'ਚ ਚੱਲ ਰਹੀ ਹੈ, ਜਿਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਦੀਪਿਕਾ ਨੇ ਨਹੀਂ ਸਗੋਂ ਉਸ ਦੇ ਫਿੱਟਨੈੱਸ ਟ੍ਰੇਨਰ ਨੇ ਸ਼ੇਅਰ ਕੀਤਾ ਹੈ। ਤਸਵੀਰ ਨੂੰ ਸ਼ੇਅਰ ਕਰਦਿਆ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, ''ਆਲ ਬਲੈਕ ਐਵਰੀਥਿੰਗ।'' ਇਸ ਤਸਵੀਰ 'ਚ ਦੋਵੇਂ ਜਿੰਮ ਡਰੈੱਸ 'ਚ ਨਜ਼ਰ ਆ ਰਹੇ ਹਨ।
 

ਦੱਸਣਯੋਗ ਹੈ ਕਿ 'ਛਪਾਕ' ਫਿਲਮ ਨੂੰ ਲੈ ਕੇ ਦੀਪਿਕਾ ਪਾਦੂਕੋਣ ਕਾਫੀ ਐਕਸਾਈਟਿਡ ਹੈ। ਦੀਪਿਕਾ ਪਾਦੂਕੋਣ ਦੇ ਵਿਆਹ ਤੋਂ ਬਾਅਦ ਇਹ ਉਸ ਦੀ ਪਹਿਲੀ ਫਿਲਮ ਹੈ। ਵਿਆਹ ਤੋਂ ਪਹਿਲਾਂ ਉਹ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਪਦਮਾਵਤ' 'ਚ ਨਜ਼ਰ ਆਈ ਸੀ। ਇਸ ਫਿਲਮ 'ਚ ਸ਼ਾਹਿਦ ਕਪੂਰ ਨਾਲ ਰਣਵੀਰ ਸਿੰਘ ਨੇ ਵੀ ਅਹਿਮ ਕਿਰਦਾਰ ਨਿਭਾਇਆ ਸੀ। 

Punjabi Bollywood Tadka


Tags: Deepika PadukoneTrainer NamGymChhapaakMeghna GulzarBollywood Celebrity

Edited By

Sunita

Sunita is News Editor at Jagbani.