FacebookTwitterg+Mail

'ਛਪਾਕ' ਦੇ ਸੈੱਟ ਤੋਂ ਦੀਪਿਕਾ ਦਾ ਇੱਕ ਹੋਰ ਵੀਡੀਓ ਵਾਇਰਲ

deepika padukone
19 April, 2019 09:12:17 AM

ਮੁੰਬਈ(ਬਿਊਰੋ)— ਪਿਛਲੇ ਕਈ ਦਿਨਾਂ ਤੋਂ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਆਪਣੀ ਆਉਣ ਵਾਲੀ ਫਿਲਮ 'ਛਪਾਕ' ਦੀ ਸ਼ੂਟਿੰਗ ਦਿੱਲੀ 'ਚ ਕਰ ਰਹੀ ਹੈ। ਇਸ ਦੇ ਸੈੱਟ ਤੋਂ ਆਏ ਦਿਨ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹੁਣ ਇਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ 'ਚ ਦੀਪਿਕਾ ਇਕ ਰਿਕਸ਼ਾ ਤੋਂ ਉੱਤਰਦੀ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 

#deepikapadukone and #vikrantmassey captured by one of my followers in the capital @viralbhayani

A post shared by Viral Bhayani (@viralbhayani) on Apr 17, 2019 at 12:18pm PDT


ਦੀਪਿਕਾ ਦਿੱਲੀ ਦੀ ਤਿੱਖੀ ਧੁਪ 'ਚ ਐਕਸਾਈਟਮੈਂਟ ਨਾਲ ਇਸ ਫਿਲਮ ਦੀ ਸ਼ੂਟਿੰਗ ਕਰ ਰਹੀ ਹੈ। ਜਾਣਕਾਰੀ ਮੁਤਾਬਕ ਫਿਲਮ ਦੀ ਟੀਮ ਦੀਪਿਕਾ ਨਾਲ ਇਸ ਦੀ ਸ਼ੂਟਿੰਗ ਦਿੱਲੀ 'ਚ ਵੱਖ-ਵੱਖ ਥਾਂਵਾਂ 'ਤੇ ਕਰ ਰਹੀ ਹੈ। ਵਾਇਰਲ ਵੀਡੀਓ 'ਚ ਦੀਪਿਕਾ ਨਾਲ ਵਿਕਰਾਂਤ ਮੈਸੀ ਵੀ ਨਜ਼ਰ ਆ ਰਹੇ ਹਨ।
Punjabi Bollywood Tadka
ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਦੀਪਿਕਾ ਇਸ ਦੌਰਾਨ ਲਾਲ ਸਲਵਾਰ ਕਮੀਜ਼ ਪਹਿਨੀ ਨਜ਼ਰ ਆ ਰਹੀ ਹੈ। ਫਿਲਮ ਨੂੰ ਮੇਘਨਾ ਗੁਲਜ਼ਾਰ ਡਾਇਰੈਕਟ ਕਰ ਰਹੀ ਹੈ। 'ਛੱਪਾਕ' ਦੀ ਕਹਾਣੀ ਐਸਿਡ ਅਟੈਕ ਸਰਵਾਈਵਰ ਲਕਸ਼ਮੀ ਅੱਗਰਵਾਲ ਦੀ ਜ਼ਿੰਦਗੀ 'ਤੇ ਆਧਾਰਿਤ ਹੋਵੇਗੀ।
Punjabi Bollywood Tadka


Tags: Deepika Padukone ChhapaakPadmaavatBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.