FacebookTwitterg+Mail

ਦਿੱਲੀ ਦੀਆਂ ਸੜਕਾਂ 'ਤੇ ਸਕੂਲ ਡਰੈੱਸ 'ਚ ਦਿਸੀ ਦੀਪਿਕਾ, ਵੀਡੀਓ ਵਾਇਰਲ

deepika padukone
21 April, 2019 10:37:03 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਦਾ ਹਾਲ ਹੀ 'ਚ ਇਕ ਵੀਡੀਓ ਵਾਇਰਲ ਹੋਇਆ ਹੈ। ਇਸ ਵੀਡੀਓ 'ਚ ਦੀਪਿਕਾ ਸਕੂਲ ਦੇ ਬਾਹਰ ਸਟ੍ਰੀਟ ਫੂਡ ਖਾਂਦੇ ਨਜ਼ਰ ਆ ਰਹੀ ਹੈ। ਦੀਪਿਕਾ ਨੂੰ ਦੇਖ ਕੇ ਉਨ੍ਹਾਂ ਨੂੰ ਪਛਾਣਨਾ ਕਾਫੀ ਮੁਸ਼ਕਲ ਹੋ ਰਿਹਾ ਹੈ।


ਇਹ ਵੀਡੀਓ ਦਿੱਲੀ ਦੇ ਕੇਂਦਰੀਏ ਵਿਦਿਆਲਯ ਪੁਸ਼ਪ ਬਿਹਾਰ ਦਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਚ ਦੀਪਿਕਾ ਦੇ ਪਿੱਛੇ ਸਕੂਲ ਦਾ ਬੋਰਡ ਲੱਗਿਆ ਹੈ। ਇਸ ਵੀਡੀਓ 'ਚ ਦੀਪਿਕਾ ਬਲੂ ਕਲਰ ਦੇ ਕੁਰਤੇ ਅਤੇ ਵਾਈਟ ਸਲਵਾਰ 'ਚ ਨਜ਼ਰ ਆ ਰਹੀ ਹੈ।
Punjabi Bollywood Tadka
ਦਰਅਸਲ, ਦੀਪਿਕਾ ਪਿਛਲੇ ਕੁਝ ਦਿਨਾਂ ਤੋਂ ਦਿੱਲੀ 'ਚ ਫਿਲਮ 'ਛਪਾਕ' ਦੀ ਸ਼ੂਟਿੰਗ ਕਰ ਰਹੀ ਹੈ। ਫਿਲਮ ਦੀ ਗੱਲ ਕਰੀਏ ਤਾਂ 'ਛਪਾਕ' ਦਾ ਨਿਰਦੇਸ਼ਨ ਮੇਘਨਾ ਗੁਲਜ਼ਾਰ ਕਰ ਰਹੀ ਹੈ।
Punjabi Bollywood Tadka
ਐਸਿਡ ਪੀੜਤਾ ਲਕਸ਼ਮੀ ਅੱਗਰਵਾਲ ਦੀ ਜ਼ਿੰਦਗੀ 'ਤੇ ਆਧਾਰਿਤ 'ਛਪਾਕ' 10 ਜਨਵਰੀ 2020 ਨੂੰ ਰਿਲੀਜ਼ ਹੋਵੇਗੀ।


Tags: Deepika Padukone ChhapaakMeghna GulzarVideoBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.