FacebookTwitterg+Mail

ਦੀਪਿਕਾ ਨੇ ਦਿੱਲੀ 'ਚ 'ਛਪਾਕ' ਦੀ ਸ਼ੂਟਿੰਗ ਦੌਰਾਨ ਲਕਸ਼ਮੀ ਅੱਗਰਵਾਲ ਨਾਲ ਕੀਤਾ ਲੰਚ

deepika padukone
23 April, 2019 02:34:00 PM

ਮੁੰਬਈ(ਬਿਊਰੋ)— ਇਨ੍ਹੀਂ ਦਿਨਾਂ ਦੀਪਿਕਾ ਪਾਦੁਕੋਣ 'ਛਪਾਕ' ਦੀ ਸ਼ੂਟਿੰਗ 'ਚ ਬੇਹੱਦ ਬਿਜ਼ੀ ਹੈ। ਅਦਾਕਾਰਾ ਨੇ ਆਪਣੇ ਬਿਜ਼ੀ ਸ਼ੈਡਿਊਲ 'ਚੋਂ ਸਮਾਂ ਕੱਢ ਕੇ 'ਛਪਾਕ' ਦੇ ਸੈੱਟ 'ਤੇ ਲਕਸ਼ਮੀ ਅੱਗਰਵਾਲ ਨਾਲ ਲੰਚ ਦਾ ਆਨੰਦ ਲਿਆ। ਦੀਪਿਕਾ ਪਾਦੁਕੋਣ ਨੇ 25 ਮਾਰਚ 2019 ਦਿੱਲੀ 'ਚ 'ਛਪਾਕ' ਦੀ ਸ਼ੂਟਿੰਗ ਦਾ ਸ਼ੁਰੂਆਤ ਕੀਤੀ ਸੀ ਅਤੇ ਹਾਲ ਹੀ 'ਚ ਛਪਾਕ ਦੀ ਟੀਮ ਨੇ ਦਿੱਲੀ 'ਚ ਆਪਣਾ ਪਹਿਲਾ ਸ਼ੈਡਿਊਲ ਪੂਰਾ ਕੀਤਾ।
Punjabi Bollywood Tadka
ਦੀਪਿਕਾ ਇਨ੍ਹੀਂ ਦਿਨਾਂ ਮਾਲਤੀ  ਦੇ ਕਿਰਦਾਰ 'ਚ ਢੱਲਣ 'ਚ ਕੋਈ ਕਸਰ ਨਹੀਂ ਛੱਡ ਰਹੀ। ਇਕ ਐਸਿਡ ਅਟੈਕ ਪੀੜਤ ਦੇ ਕਿਰਦਾਰ ਨੂੰ ਨਿਭਾ ਰਹੀ ਅਦਾਕਾਰਾ ਨੇ 'ਛਪਾਕ' ਨਾਲ ਇਕ ਭਾਵਨਾਤਮਕ ਸਫਰ ਸ਼ੁਰੂ ਕੀਤਾ ਹੈ। ਇਕ ਐਸਿਡ ਅਟੈਕ ਪੀੜਤ ਦੇ ਕਿਰਦਾਰ 'ਚ ਢੱਲਦੇ ਹੋਏ ਦੀਪਿਕਾ ਪਾਦੁਕੋਣ ਫਿਲਮ 'ਚ ਮਾਲਤੀ ਦੇ ਕਿਰਦਾਰ 'ਚ ਨਜ਼ਰ ਆਵੇਗੀ।
Punjabi Bollywood Tadka
'ਛਪਾਕ' 'ਚ ਇਕ ਐਸਿਡ ਅਟੈਕ ਪੀੜਤਾ ਦੇ ਜੀਵਨ ਨੂੰ ਪੇਸ਼ ਕੀਤਾ ਜਾਵੇਗਾ ਅਤੇ ਉਨ੍ਹਾਂ ਲੋਕਾਂ ਲਈ ਉਹ ਇਕ ਪ੍ਰੇਰਨਾ ਹੈ, ਜਿਨ੍ਹਾਂ ਨੇ ਇਸ ਤਰ੍ਹਾਂ ਦੀ ਹਾਲਤ ਦਾ ਸਾਹਮਣਾ ਕੀਤਾ ਹੈ। ਮੇਘਨਾ ਗੁਲਜ਼ਾਰ ਦੁਆਰਾ ਨਿਰਦੇਸ਼ਿਤ ਫਿਲਮ 10 ਜਨਵਰੀ 2020 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ।


Tags: Deepika PadukoneChhapaakMeghna GulzarLaxmi AgarwalBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.