FacebookTwitterg+Mail

ਕੀ ਦੀਪਿਕਾ ਪਾਦੂਕੋਣ ਸੱਚਮੁੱਚ ਬਣਨ ਵਾਲੀ ਹੈ ਮਾਂ! ਅਰਜੁਨ ਕਪੂਰ ਨੇ ਕੀਤਾ ਇਸ਼ਾਰਾ

deepika padukone
19 August, 2019 12:17:24 PM

ਮੁੰਬਈ(ਬਿਊਰੋ)- ਰਣਵੀਰ ਸਿੰਘ ਤੇ ਅਦਾਕਾਰਾ ਦੀਪਿਕਾ ਪਾਦੂਕੋਣ ਉਂਝ ਤਾਂ ਆਪਣੇ ਅਜੀਬੋ-ਗਰੀਬ ਅੰਦਾਜ਼ ਲਈ ਸੋਸ਼ਲ ਮੀਡੀਆ 'ਤੇ ਛਾਏ ਰਹਿੰਦੇ ਹਨ ਪਰ ਹਾਲ ਹੀ 'ਚ ਦੀਪਿਕਾ ਤੇ ਰਣਵੀਰ ਆਪਣੇ ਚੈਟ ਸੇਸ਼ਨ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਦਰਅਸਲ, ਹਾਲ ਹੀ 'ਚ ਐਕਟਰ ਰਣਵੀਰ ਕਪੂਰ ਨੇ ਇੰਸਟਾਗ੍ਰਾਮ 'ਤੇ ਲਾਈਵ ਹੋਏ ਸਨ, ਇਸ ਦੌਰਾਨ ਉਨ੍ਹਾਂ ਦੀ ਪਤਨੀ ਅਤੇ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਇਕ ਸ਼ਰਾਰਤ ਭਰਿਆ ਕੁਮੈਂਟ ਕੀਤਾ। ਦੀਪਿਕਾ ਨੇ ਰਣਵੀਰ ਨੂੰ ਲਿਖਿਆ,''ਹਾਏ ਡੈਡੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਵੇਵਿੰਗ ਇਮੋਜੀ ਨਾਲ ਹੀ, ਇਕ ਬੇਬੀ ਇਮੋਜੀ ਅਤੇ ਹਾਰਟ ਇਮੋਜੀ ਵੀ ਪੋਸਟ ਕੀਤਾ।'' ਦੀਪਿਕਾ ਦੇ ਇਸ ਕੁਮੈਂਟ ਨੇ ਸੋਸ਼ਲ ਮੀਡੀਆ ਯੂਜ਼ਰਸ ਨੂੰ ਇਹ ਸੋਚਣ 'ਤੇ ਮਜ਼ਬੂਰ ਕਰ ਦਿੱਤਾ ਕਿ ਕਿਤੇ ਦੀਪਿਕਾ ਪ੍ਰੈਗਨੈਂਟ ਤਾਂ ਨਹੀਂ ਹੈ। ਦੀਪਿਕਾ ਦੇ ਇਸ ਕੁਮੈਂਟ 'ਤੇ ਰਣਵੀਰ ਸਿੰਘ ਨੇ ਰਿਪਲਾਈ ਕਰਦੇ ਹੋਏ ਲਿਖਿਆ,''ਹਾਏ ਬੇਬੀ...।''


ਚੀਜ਼ਾਂ ਉਸ ਸਮੇਂ ਹੋਰ ਵੀ ਦਿਲਚਸਪ ਹੋ ਗਈਆਂ, ਜਦੋਂ ਐਕਟਰ ਅਰਜੁਨ ਕਪੂਰ ਨੇ ਇਸ ਚੈਟ ਸੇਸ਼ਨ ਨਾਲ ਜੁੜੇ। ਅਰਜੁਨ ਨੇ ਲਿਖਿਆ,''ਬਾਬਾ, ਭਾਬੀ ਤੁਹਾਨੂੰ ਇਕ ਦੇਣ ਵਾਲੀ ਹੈ।'' ਅਰਜੁਨ ਕਪੂਰ ਦੇ ਇਸ ਕੁਮੈਂਟ ਨਾਲ ਲੋਕਾਂ ਨੇ ਇਸ ਗੱਲ ਦਾ ਅੰਦਾਜ਼ਾ ਲਗਾਇਆ ਕਿ ਦੀਪਿਕਾ ਪ੍ਰੈਗਨੈਂਟ ਹੈ ਅਤੇ ਇਹ ਦੋਵੇਂ ਜਲਦ ਹੀ ਮਾਤਾ-ਪਿਤਾ ਬਨਣ ਵਾਲੇ ਹਨ।


ਫੈਨਜ਼ ਨੇ ਦੀਪਿਕਾ ਦੇ ਕੁਮੈਂਟ ਨੂੰ ਡਿਕੋਡ ਕਰਨਾ ਸ਼ੁਰੂ ਕਰ ਦਿੱਤਾ ਕਿ ਕਿਤੇ ਉਹ ਆਪਣੇ ਪ੍ਰੈਗਨੈਂਟ ਹੋਣ ਦਾ ਸੰਕੇਤ ਤਾਂ ਨਹੀਂ ਦੇ ਰਹੀ। ਇਸ ਸਾਲ ਦੀ ਸ਼ੁਰੂਆਤ 'ਚ ਕਾਂਸ ਫਿਲਮ ਫੈਸਟੀਵਲ 'ਚ ਦਿਖਾਈ ਦੇਣ ਤੋਂ ਬਾਅਦ ਵੀ ਦੀਪਿਕਾ ਦੇ ਪ੍ਰੈਗਨੈਂਟ ਹੋਣ ਦੇ ਅੰਦਾਜ਼ੇ ਲਗਾਏ ਜਾ ਰਹੇ ਸਨ। ਦੱਸ ਦੇਈਏ ਕਿ ਦੀਪਿਕਾ ਤੇ ਰਣਵੀਰ ਨੇ ਬੀਤੇ ਸਾਲ ਇਟਲੀ 'ਚ ਵਿਆਹ ਕਰਵਾਇਆ ਸੀ ਤੇ ਇਹ ਦੋਵੇਂ ਜਲਦ ਹੀ 1983 'ਚ ਹੋਏ ਵਰਲਡ ਕੱਪ 'ਤੇ ਆਧਾਰਿਤ ਫਿਲਮ '83' 'ਚ ਇਕੱਠੇ ਲੀਡ ਕਿਰਦਾਰ ਨਿਭਾਉਂਦੇ ਵੀ ਨਜ਼ਰ ਆਉਣਗੇ।


Tags: Deepika PadukoneRanveer Singh

About The Author

manju bala

manju bala is content editor at Punjab Kesari