ਮੁੰਬਈ—ਬਾਲੀਵੁੱਡ ਤੋਂ ਬਾਅਦ ਹਾਲੀਵੁੱਡ 'ਚ ਖਾਸ ਜਗ੍ਹਾ ਬਣਾ ਚੁੱਕੀ ਖੂਬਸੂਰਤ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਪਹਿਲੀ ਫਿਲਮ 'ਟ੍ਰਿਪਲ ਐਕਸ : ਦਿ ਰਿਟਰਨ ਆਫ ਜੇਂਡਰ ਕੇਜ਼' ਦਾ ਪ੍ਰੀਮੀਅਰ ਬੀਤੇ ਦਿਨ ਕੀਤਾ ਗਿਆ। ਇਸ ਖਾਸ ਮੌਕੇ 'ਤੇ ਦੀਪਿਕਾ ਆਪਣੀ ਪੂਰੀ ਟੀਮ ਨਾਲ ਮੌਜ਼ੂਦ ਹੋਈ।
ਦੀਪਿਕਾ ਇਸ ਖਾਸ ਮੌਕੇ 'ਤੇ ਰੈੱਡ ਗਾਊਨ 'ਚ ਨਜ਼ਰ ਆਈ, ਇਸ ਡਰੈੱਸ 'ਚ ਉਹ ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਸੀ। ਦੀਪਿਕਾ ਦੀ ਇਹ ਫਿਲਮ ਇਸ ਹਫਤੇ ਨੂੰ 14 ਜਨਵਰੀ ਨੂੰ ਰਿਲੀਜ਼ ਹੋਵੇਗੀ।
ਦੱਸਣਾ ਚਾਹੁੰਦੇ ਹਾਂ ਕਿ ਇਹ ਫਿਲਮ 2002 'ਚ ਆਈ ਫਿਲਮ 'ਟ੍ਰਿਪਲ ਐਕਸ' ਦਾ ਭਾਗ ਹੈ। ਖਾਸ ਗੱਲ ਇਹ ਹੈ ਕਿ ਦੀਪਿਕਾ ਨਾਲ ਵਿਨ ਡੀਜ਼ਲ ਇਸ ਫਿਲਮ ਨੂੰ ਪ੍ਰਮੋਟ ਕਰਨ ਲਈ ਭਾਰਤ ਆਉਣਗੇ। ਉਨ੍ਹਾਂ ਦੀ ਇਹ ਫਿਲਮ ਇਸ ਹਫਤੇ 14 ਜਨਵਰੀ ਨੂੰ ਰਿਲੀਜ਼ ਕੀਤੀ ਜਾਵੇਗੀ।