ਮੁੰਬਈ— ਬਾਲੀਵੁੱਡ ਤੋਂ ਪਾਲੀਵੁੱਡ 'ਚ ਕਦਮ ਰੱਖਣ ਵਾਲੀ ਅਭਿਨੇਤਰੀ ਦੀਪਿਕਾ ਪਾਦੂਕੋਣ ਦੀ ਪਹਿਲੀ ਹਾਲੀਵੁੱਡ ਫਿਲਮ 'ਟ੍ਰਿਪਲ ਐਕਸ : ਦਿ ਰਿਟਰਨ ਆਫ ਜੈਂਡਰ ਕੇਜ਼' ਦਾ ਮੁੰਬਈ 'ਚ ਪ੍ਰੀਮਿਅਰ ਹੋਇਆ। ਇਸ ਦੌਰਾਨ ਬਾਲੀਵੁੱਡ ਦੇ ਕਈ ਮਸ਼ਹੂਰ ਸਿਤਾਰੇ ਨਜ਼ਰ ਆਏ। ਦੀਪਿਕਾ ਦੀ ਹਾਲੀਵੁੱਡ ਫਿਲਮ ਨੂੰ ਦੇਖਣ ਵਿਨ ਡੀਜ਼ਲ, ਰਣਵੀਰ ਸਿੰਘ, ਸ਼ਾਹਿਦ ਕਪੂਰ, ਕਰਨ ਜੌਹਰ, ਕ੍ਰਿਤੀ ਸੇਸਨ, ਉਰਵਸ਼ੀ ਰੌਤੇਲਾ, ਕਲਕੀ ਕੋਚਲਿਨ, ਡਾਏਨਾ ਪੈਂਟੀ ਅਤੇ ਇਰਫਾਨ ਖਾਨ ਸਮੇਤ ਕਈ ਹੋਰ ਸਿਤਾਰੇ ਵੀ ਨਜ਼ਰ ਆਏ।