ਮੁੰਬਈ— ਹਾਲੀਵੁੱਡ ਐਕਸ਼ਨ ਅਭਿਨੇਤਾ ਵਿਨ ਡੀਜ਼ਲ ਨੇ ਦੀਪਿਕਾ ਪਾਦੂਕੋਣ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਦੋਵੇਂ ਇਕੱਠੇ ਟਚਿੰਗ ਚਾਹ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ। ਦੀਪਿਕਾ ਦੀ ਪਹਿਲੀ ਹਾਲੀਵੁੱਡ ਫਿਲਮ 'ਟ੍ਰਿਪਲ ਐਕਸ : ਰਿਟਰਨ ਆਫ ਜੈਂਡਰ ਕੇਜ਼' ਦੇ ਫੇਮ ਅਭਿਨੇਤਾ ਨੇ ਇੰਸਟਾਗ੍ਰਾਮ 'ਤੇ ਉਸ ਨਾਲ ਤਸਵੀਰ ਸ਼ੇਅਰ ਕੀਤੀ ਹੈ।
ਜ਼ਿਕਰਯੋਗ ਹੈ ਕਿ 49 ਸਾਲਾਂ ਦੇ ਵਿਨ ਡੀਜ਼ਲ ਨੇ ਆਪਣੀ ਪੋਸਟ 'ਚ ਦੁਨੀਆਭਰ 'ਚ ਖਾਸਤੌਰ 'ਤੇ ਭਾਰਤੀ ਦਰਸ਼ਕਾਂ ਦਾ ਫਿਲਮ ਪ੍ਰਤੀ ਪਿਆਰ ਦਿਖਾਉਣ ਲਈ ਧੰਨਵਾਦ ਕੀਤਾ। ਉਹ 12 ਜਨਵਰੀ ਨੂੰ 'ਟ੍ਰਿਪਲ ਐਕਸ : ਰਿਟਰਨ ਆਫ ਜੈਂਡਰ ਕੇਜ਼' ਫਿਲਮ ਦੇ ਪ੍ਰੀਮੀਅਰ ਲਈ ਭਾਰਤ ਦਾ ਦੌਰਾ ਕਰ ਚੁੱਕਾ ਹੈ।