FacebookTwitterg+Mail

ਏਅਰਪੋਰਟ 'ਤੇ ਕਿਸ ਦਾ ਇੰਤਜ਼ਾਰ ਕਰ ਰਹੀ ਹੈ 'ਮਸਤਾਨੀ ਗਰਲ'

    1/8
16 February, 2017 05:48:42 PM
ਮੁੰਬਈ- ਬਾਲੀਵੁੱਡ ਦੀ 'ਮਸਤਾਨੀ ਗਰਲ' ਅਤੇ ਖੂਬਸੂਰਤ ਅਦਾਕਾਰਾ ਦੀਪਿਕਾ ਪਾਦੁਕੋਣ ਜਿਨ੍ਹਾਂ ਦੀ ਅੰਤਰਰਾਸ਼ਟਰੀ ਹਾਲੀਵੁੱਡ ਫਿਲਮ 'ਟ੍ਰਿਪਲ ਐਕਸ: ਰਿਟਰਨ ਆਫ ਦਿ ਜੇਂਡਰ ਕੇਜ' ਵੀ ਬਾਲੀਵੁੱਡ ਦੇ ਨਾਲ-ਨਾਲ ਹਾਲੀਵੁੱਡ 'ਚ ਵੀ ਰਿਲੀਜ਼ ਹੋ ਗਈ ਹੈ। ਫਿਲਮ 'ਚ ਦੀਪਿਕਾ ਵਿਨ ਡੀਜ਼ਲ ਨਾਲ ਨਜ਼ਰ ਆ ਰਹੀ ਹੈ। ਦੀਪਿਕਾ ਪਾਦੁਕੋਣ ਹਾਲੀਵੁੱਡ ਦੀ ਆਪਣੀ ਪਹਿਲੀ ਫਿਲਮ 'ਟ੍ਰਿਪਲ ਐਕਸ' ਦੇ ਪ੍ਰਚਾਰ ਦੇ ਸਿਲਸਿਲੇ 'ਚ 'ਦਿ ਐਲਨ ਡੀ ਜੇਨੇਰਸ ਸ਼ੋਅ' 'ਚ ਪਹਿਲੀ ਵਾਰ ਪੁੱਜੀ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲੇ ਵੀ ਦੀਪਿਕਾ ਨੇ ਵਿਨ ਡੀਜ਼ਲ ਦੇ ਬਾਰੇ 'ਚ ਕਿਹਾ ਸੀ ਉਹ ਵਿਨ ਦੇ ਬੱਚਿਆਂ ਦੀ ਮਾਂ ਬਣਨ ਲਈ ਵੀ ਤਿਆਰ ਹੈ।
ਦੱਸ ਦਈਏ ਕਿ ਦੀਪਿਕਾ 'ਟ੍ਰਿਪਲ ਐਕਸ' ਦਾ ਪ੍ਰਮੋਸ਼ਨ ਖਤਮ ਕਰਕੇ ਕੁਝ ਹੀ ਦਿਨ ਪਹਿਲੇ ਮੁੰਬਈ ਪਰਤੀ ਹੈ ਅਤੇ ਅਦਾਕਾਰਾ ਦੀਪਿਕਾ ਪਾਦੁਕੋਣ ਨੂੰ ਮੁੰਬਈ ਏਅਰਪੋਰਟ 'ਤੇ ਸਟਾਈਲਿਸ਼ ਆਉਟਫਿਟ 'ਚ ਕਲਿੱਕ ਕੀਤਾ ਗਿਆ। ਦੀਪਿਕਾ ਨੂੰ ਸੋਮਵਾਰ ਨੂੰ ਵ੍ਹਾਈਟ ਸ਼ਰਟ, ਬਲਿਊ ਜੀਂਸ, ਜੈਕੇਟ ਅਤੇ ਬੂਟਜ਼ ਪਹਿਣੇ ਸਪਾਟ ਕੀਤਾ ਗਿਆ। ਏਅਰਪੋਰਟ 'ਤੇ ਦੀਪਿਕਾ ਨਾਲ ਮੌਜੂਦ ਉਨ੍ਹਾਂ ਦੀ ਸਟਾਈਲਿਸ਼ ਸ਼ਾਲੀਨ ਨੱਥਨੀ ਨੇ ਉਨ੍ਹਾਂ ਦੀ ਇਕ ਖਾਸ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਉਹ ਰੇਲਿੰਗ 'ਤੇ ਬੈਠੀ ਨਜ਼ਰ ਆ ਰਹੀ ਹੈ ਅਤੇ ਫਲਾਈਟ ਦਾ ਇੰਤਜ਼ਾਰ ਕਰ ਰਹੀ ਹੈ। ਨਾਲ ਹੀ ਕੈਪਸ਼ਨ 'ਚ ਲਿਖਿਆ ਹੈ,'Waiting.....@deepikapadukone".

Tags: deepika padukone mumbai airport spot Xxx ਏਅਰਪੋਰਟ ਦੀਪਿਕਾ ਪਾਦੁਕੋਣ

About The Author

Anuradha Sharma

Anuradha Sharma is News Editor at Jagbani.