FacebookTwitterg+Mail

ਦੀਪਿਕਾ ਪਾਦੂਕੋਣ ਨੇ 'ਕਾਨਸ ਫਿਲਮ ਫੈਸਟੀਵਲ' ਬਾਰੇ ਕਿਹਾ ਕੁਝ ਅਜਿਹਾ...

deepika padukone
21 May, 2017 11:38:36 AM

ਮੁੰਬਈ— ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਨੇ ਪਹਿਲੀ ਵਾਰ ਇਸ ਸਾਲ 'ਕਾਨਸ ਫਿਲਮ ਫੈਸਟੀਵਲ' 'ਚ ਨਜ਼ਰ ਆ ਰਹੀ ਹੈ। ਦੀਪਿਕਾ ਨੇ ਆਪਣੇ ਇੰਟਰਵਿਊ ਦੌਰਾਨ ਕਿਹਾ, ''ਕਾਨਸ 'ਚ ਆਉਣ ਵਾਲੇ ਲੋਕ ਸਾਡੀ ਫਿਲਮ ਇੰਡਸਟ੍ਰੀ ਬਾਰੇ ਜਾਣਦੇ ਹਨ। ਜਦੋਂ ਤੁਸੀਂ ਰੈਡ ਕਾਰਪਟ 'ਤੇ ਆਉਂਦੇ ਹੋ ਤਾਂ ਉਹ ਜਾਣਦੇ ਹਨ ਕਿ ਤੁਸੀਂ ਕਿਹੜੇ ਦੇਸ਼ ਤੋਂ ਹੋ, ਕਿਹੜੀ ਫਿਲਮ ਇੰਡਸਟਰੀ ਨਾਲ ਜੂੜੇ ਹੋ, ਇੱਥੇ ਮੌਜੂਦ ਪ੍ਰਸ਼ੰਸਕ ਭਾਰਤੀ ਫਿਲਮਾਂ ਦੇ ਵੱਖਰੇ-ਵੱਖਰੇ ਰੂਪ ਨਾਲ ਜਾਣੂ ਹਨ। ਭਾਵੇ ਉਹ 'ਦੇਵਦਾਸ' ਹੋਵੇ ਜਾਂ 'ਗੈਂਗਸ ਆਫ ਵਾਸੇਪੂਰ'।'' ਇਸ ਤੋਂ ਇਲਾਵਾ ਦੀਪਿਕਾ ਦਾ ਇਹ ਵੀ ਕਹਿਣਾ ਹੈ ਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਇਸਦੇ ਗੀਤ ਅਤੇ ਡਾਂਸ ਵਾਲੇ ਸੀਨਜ਼ ਅੰਤਰ ਰਾਸ਼ਟਰੀ ਪ੍ਰਸ਼ੰਸਕਾਂ 'ਚ ਅੱਜ ਵੀ ਲੋਕਪ੍ਰਿਯ ਹਨ।
ਜ਼ਿਕਰਯੋਗ ਹੈ ਕਿ 17 ਅਤੇ 18 ਮਈ ਨੂੰ ਲੋਰਿਅਲ ਪੈਰਿਸ ਦੀ ਬਰਾਂਡ ਅੰਬੈਸਡਰ ਦੇ ਤੌਰ 'ਤੇ ਕਾਨਸ ਦੇ ਰੈਡ ਕਾਰਪਟ 'ਤੇ ਨਜ਼ਰ ਆਈ ਸੀ। ਉਨ੍ਹਾਂ ਕਿਹਾ ਕਿ ਇੱਥੇ ਜੇਕਰ ਕੁਝ ਭਾਰਤੀ ਫਿਲਮਾਂ ਹੁੰਦੀਆਂ ਤਾਂ ਚੰਗਾ ਹੋਣਾ ਸੀ ਪਰ ਮੈਨੂੰ ਇਹ ਵਿਸ਼ਵਾਸ ਹੈ ਕਿ ਅਜਿਹਾ ਜਰੂਰ ਹੋਵੇਗਾ। ਦੀਪਿਕਾ ਨੇ ਕਿਹਾ ਕਿ ਜੇਕਰ ਮੈਨੂੰ ਮਿਲਿਆ ਤਾਂ ਕਾਨਸ 'ਚ ਫਿਲਮ 'ਪੀਕੂ' ਨੂੰ ਦਿਖਾਉਣਾ ਪਸੰਦ ਕਰਾਗੀ।


Tags: Deepika Padukone Cannes Film Festival Loreal RED CARPET Piku ਦੀਪਿਕਾ ਪਾਦੂਕੋਣ ਕਾਨਸ ਫਿਲਮ ਫੈਸਟੀਵਲ