FacebookTwitterg+Mail

12 ਸਾਲ ਦੀ ਉਮਰ 'ਚ ਇਸ ਹਾਲੀਵੁੱਡ ਸਟਾਰ ਲਈ ਪਾਗਲ ਸੀ ਦੀਪਿਕਾ, ਕਮਰੇ 'ਚ ਲਾ ਕੇ ਰੱਖੀ ਤਸਵੀਰ

deepika padukone
02 July, 2017 04:59:08 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਅੱਜ-ਕੱਲ ਸੰਜੇ ਲੀਲਾ ਭੰਸਾਲੀ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ 'ਪਦਮਾਵਤੀ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਉਹ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਲਈ ਫੋਟੋਆਂ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka

ਹਾਲ ਹੀ 'ਚ ਉਸ ਨੇ ਆਪਣੀ ਜ਼ਿੰਦਗੀ ਨਾਲ ਜੁੜਿਆ ਇਕ ਵੱਡਾ ਖੁਲਾਸਾ ਕੀਤਾ ਹੈ। ਇਸ ਖੁਲਾਸੇ ਨਾਲ ਹੋ ਸਕਦਾ ਹੈ ਕਿ ਰਣਵੀਰ ਸਿੰਘ ਨੂੰ ਝਟਕਾ ਲੱਗੇ। ਬਚਪਨ ਦਾ ਸੀਕ੍ਰੇਟ ਕ੍ਰਸ਼ ਇਕ ਹਾਲੀਵੁੱਡ ਅਦਾਕਾਰ ਸੀ।

Punjabi Bollywood Tadka

ਦੀਪਿਕਾ ਭਾਵੇਂ ਹੀ ਅੱਜਕਲ ਰਣਵੀਰ ਸਿੰਘ ਦੇ ਪਿਆਰ 'ਚ 'ਦੀਵਾਨੀ ਮਸਤਾਨੀ' ਹੋ ਰਹੀ ਹੋਵੇ ਪਰ ਬਚਪਨ 'ਚ ਉਹ ਕਿਸੇ ਹੋਰ ਨਾਲ ਹੀ ਪਿਆਰ ਕਰਦੀ ਸੀ। ਦੀਪਿਕਾ ਦੇ ਕਮਰੇ 'ਚੋਂ ਲਈਆਂ ਗਈਆਂ ਫੋਟੋਆਂ ਨਾਲ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਲੀਵੁੱਡ ਅਦਾਕਾਰ ਲਿਓਨਾਰਡੋ ਨੂੰ ਉਹ ਬਚਪਨ ਤੋਂ ਹੀ ਬਹੁਤ ਪਸੰਦ ਕਰਦੀ ਸੀ। ਲਿਓਨਾਰਡੋ ਦੀ ਸੁਪਰਹਿੱਟ ਫਿਲਮ 'ਟਾਈਟੈਨਿਕ' ਦੀਆਂ ਕਈ ਫੋਟੋਆਂ ਉਸ ਦੇ ਕਮਰੇ 'ਚ ਲੱਗੀਆਂ ਹੋਈਆਂ ਹਨ।

Punjabi Bollywood Tadka


Tags: Bollywood Celebrity Hindi MovieDeepika PadukoneLeonardoPadmavatiSanjay Leela Bhansaliਦੀਪਿਕਾ ਪਾਦੂਕੋਣਪਦਮਾਵਤੀ ਸੰਜੇ ਲੀਲਾ ਭੰਸਾਲੀ