ਮੁੰਬਈ— ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਅੱਜ-ਕੱਲ ਸੰਜੇ ਲੀਲਾ ਭੰਸਾਲੀ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ 'ਪਦਮਾਵਤੀ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਉਹ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਲਈ ਫੋਟੋਆਂ ਸ਼ੇਅਰ ਕਰਦੀ ਰਹਿੰਦੀ ਹੈ।
ਹਾਲ ਹੀ 'ਚ ਉਸ ਨੇ ਆਪਣੀ ਜ਼ਿੰਦਗੀ ਨਾਲ ਜੁੜਿਆ ਇਕ ਵੱਡਾ ਖੁਲਾਸਾ ਕੀਤਾ ਹੈ। ਇਸ ਖੁਲਾਸੇ ਨਾਲ ਹੋ ਸਕਦਾ ਹੈ ਕਿ ਰਣਵੀਰ ਸਿੰਘ ਨੂੰ ਝਟਕਾ ਲੱਗੇ। ਬਚਪਨ ਦਾ ਸੀਕ੍ਰੇਟ ਕ੍ਰਸ਼ ਇਕ ਹਾਲੀਵੁੱਡ ਅਦਾਕਾਰ ਸੀ।
ਦੀਪਿਕਾ ਭਾਵੇਂ ਹੀ ਅੱਜਕਲ ਰਣਵੀਰ ਸਿੰਘ ਦੇ ਪਿਆਰ 'ਚ 'ਦੀਵਾਨੀ ਮਸਤਾਨੀ' ਹੋ ਰਹੀ ਹੋਵੇ ਪਰ ਬਚਪਨ 'ਚ ਉਹ ਕਿਸੇ ਹੋਰ ਨਾਲ ਹੀ ਪਿਆਰ ਕਰਦੀ ਸੀ। ਦੀਪਿਕਾ ਦੇ ਕਮਰੇ 'ਚੋਂ ਲਈਆਂ ਗਈਆਂ ਫੋਟੋਆਂ ਨਾਲ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਲੀਵੁੱਡ ਅਦਾਕਾਰ ਲਿਓਨਾਰਡੋ ਨੂੰ ਉਹ ਬਚਪਨ ਤੋਂ ਹੀ ਬਹੁਤ ਪਸੰਦ ਕਰਦੀ ਸੀ। ਲਿਓਨਾਰਡੋ ਦੀ ਸੁਪਰਹਿੱਟ ਫਿਲਮ 'ਟਾਈਟੈਨਿਕ' ਦੀਆਂ ਕਈ ਫੋਟੋਆਂ ਉਸ ਦੇ ਕਮਰੇ 'ਚ ਲੱਗੀਆਂ ਹੋਈਆਂ ਹਨ।