FacebookTwitterg+Mail

'ਟ੍ਰਿਪਲ ਐਕਸ' ਦੇ ਸੀਕਵਲ 'ਚ ਕੁਝ ਇਸ ਅੰਦਾਜ਼ ਨਾਲ ਨਜ਼ਰ ਆਵੇਗੀ ਦੀਪਿਕਾ ਪਾਦੂਕੋਣ

deepika padukone
02 July, 2017 10:12:39 AM

ਮੁੰਬਈ— ਆਪਣੀ ਅਦਾਕਾਰੀ ਨਾਲ ਹਾਲੀਵੁੱਡ 'ਚ ਵੀ ਪਛਾਣ ਬਣਾਉਣ ਵਾਲੀ ਅਭਿਨੇਤਰੀ ਦੀਪਿਕਾ ਪਾਦੂਕੌਣ ਆਪਣੀ ਫਿਟਨੈਸ ਅਤੇ ਸੁੰਦਰਤਾ ਲਈ ਵੀ ਲੋਕਾਂ 'ਚ ਕਾਫੀ ਪਸੰਦ ਕੀਤੀ ਜਾਂਦੀ ਹੈ। ਦੀਪਿਕਾ ਇਨ੍ਹਾਂ ਦਿਨ੍ਹਾਂ ਜਿਮ 'ਚ ਜੰਮ ਕੇ ਪਸੀਨਾ ਬਹਾ ਰਹੀ ਹੈ ਅਤੇ ਹਾਲ ਹੀ 'ਚ ਉਨ੍ਹਾਂ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

Punjabi Bollywood Tadka

ਦੱਸ ਦੇਈਏ ਕਿ ਇਹ ਵੀਡੀਓ ਉਨ੍ਹਾਂ ਦੇ ਫਿਟਨੈਸ ਟ੍ਰੇਨਰ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।

Punjabi Bollywood Tadka

ਦੀਪਿਕਾ ਆਪਣੀ ਹਾਲੀਵੁੱਡ ਡੈਬਿਊ ਫਿਲਮ 'ਟ੍ਰਿਪਲ ਐਕਸ' ਦੇ ਸੀਕਵਲ 'ਚ ਫਿਰ ਤੋਂ ਨਜ਼ਰ ਆਉਣ ਵਾਲੀ ਹੈ।

Punjabi Bollywood Tadka

ਦੀਪਿਕਾ ਅਤੇ ਵਿਨ ਡੀਜ਼ਲ ਦੀ ਅਦਾਕਾਰੀ ਅਤੇ ਉਨ੍ਹਾਂ ਦੀ ਕੈਮਿਸਟਰੀ ਨੂੰ ਕੇਵਲ ਭਾਰਤ ਹੀ ਨਹੀਂ ਬਲਕਿ ਪੂਰੇ ਵਿਸ਼ਵ 'ਚ ਕਾਫੀ ਸਰਾਹਨਾ ਮਿਲੀ ਹੈ। ਇਨ੍ਹੀ ਸਕਸੈਸ ਤੋਂ ਬਾਅਦ ਦੀਪਿਕਾ ਇੱਕ ਵਾਰ ਫਿਰ 'ਟ੍ਰਿਪਲ ਐਕਸ' ਦੇ ਸੀਕਵਲ 'ਚ ਕੰਮ ਕਰਨ ਜਾ ਰਹੀ ਹੈ। 

Punjabi Bollywood Tadka
ਖਬਰਾਂ ਅਨੁਸਾਰ ਫਿਲਮ 'ਟ੍ਰਿਪਲ ਐਕਸ : ਰਿਟਰਨ ਆਫ ਜੇਂਡਰ ਕੇਜ਼' ਦੇ ਨਿਰਦੇਸ਼ਕ ਡੀ. ਜੇ. ਕਰੂਸੋ ਨੇ ਇਸ ਫਿਲਮ ਦੇ ਆਉਣ ਵਾਲੇ ਸੀਕਵਲ ਲਈ ਦੀਪਿਕਾ ਨੂੰ ਬਤੌਰ ਲੀਡ ਐਕਟਰਸ ਸਾਈਨ ਕਰਨ ਦੀ ਗੱਲ ਕਹੀ ਹੈ।

Punjabi Bollywood Tadka

ਅਸਲ 'ਚ ਇਸ ਖਬਰ ਦਾ ਉਦੋਂ ਪਤਾ ਲੱਗਾ ਜਦੋਂ ਇਸ ਫਿਲਮ ਦੀ ਇੱਕ ਫੈਨ ਨੇ ਟਵਿੱਟਰ ਤੇ ਨਿਰਦੇਸ਼ਕ ਡੀਜੇ ਤੋਂ ਪੁਛਿਆ ਕਿ ਕੀ ਆਉਣ ਵਾਲੀ ਫਿਲਮ 'ਟ੍ਰਿਪਲ ਐਕਸ 4' ਸੇਰਿਨਾ ਅੰਗਰ ਦਾ ਕਿਰਦਾਰ ਦੀਪਿਕਾ ਨਿਭਾਵੇਗੀ? ਇਸ ਗੱਲ ਤੇ ਡੀਜੇ ਕਰੂਸੋ ਨੇ ਜਵਾਬ ਦਿੱਤਾ।

Punjabi Bollywood Tadka

ਜੀ ਹਾਂ ਬਿਲਕੁਲ, ਇਸ ਨਾਲ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਜਲਦ ਹੀ ਇਸ ਫਿਲਮ ਨਾਲ ਜੁੜੀ ਡੇਟ ਅਤੇ ਕਹਾਣੀ ਨੂੰ ਲੈ ਕੇ ਸਾਰਿਆਂ ਨਾਲ ਮੀਟਿੰਗ ਕਰਨਗੇਂ।

Punjabi Bollywood Tadka


Tags: Bollywood Celebrity Hollywood MovieDeepika PadukoneXXX Return of Xander Cageਦੀਪਿਕਾ ਪਾਦੂਕੌਣਟ੍ਰਿਪਲ ਐਕਸ