FacebookTwitterg+Mail

ਅਕੈਡਮੀ ਦੀ ਮੈਂਬਰ ਬਣ ਕੇ ਸਨਮਾਨਿਤ ਮਹਿਸੂਸ ਕਰ ਰਹੀ ਹਾਂ : ਦੀਪਿਕਾ ਪਾਦੂਕੋਣ

deepika padukone
20 July, 2017 01:28:55 PM

ਮੁੰਬਈ— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਅਕੈਡਮੀ ਆਫ ਮੋਸ਼ਨ ਪਿਕਚਰ ਆਫ ਐਂਡ ਸਾਇੰਸਿਜ਼ (ਏ. ਐੱਮ. ਪੀ. ਏ. ਐੱਸ.) ਦੀ ਹਾਲ ਹੀ 'ਚ ਮੈਂਬਰ ਬਣੀ ਹੈ ਅਤੇ ਉਹ 2017 ਦੀ ਕਲਾਸ 'ਚ ਸ਼ਾਮਲ ਹੋ ਕੇ ਸਨਮਾਨਿਤ ਮਹਿਸੂਸ ਕਰ ਰਹੀ ਹੈ। 31 ਸਾਲਾ ਅਦਾਕਾਰਾ ਨੇ ਟਵਿਟਰ 'ਤੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਉਸ ਨੇ ਵਿਨ ਡੀਜ਼ਲ ਨਾਲ 'ਐਕਸਐਕਸਐਕਸ : ਰਿਟਰਨ ਆਫ ਜੈਂਡਰ ਕੇਜ' ਨਾਲ ਹਾਲੀਵੁੱਡ 'ਚ ਕਦਮ ਰੱਖਿਆ ਹੈ। ਦੀਪਿਕਾ ਨੇ ਟਵੀਟ ਕੀਤਾ ਕਿ ਅਕੈਡਮੀ ਦੀ ਇਕ ਨਵੀਂ ਮੈਂਬਰ ਬਣ ਕੇ ਸਨਮਾਨਿਤ ਮਹਿਸੂਸ ਕਰ ਰਹੀ ਹਾਂ।

Punjabi Bollywood Tadka

 ਦੋ ਸਾਲ ਦੀਆਂ ਤਿੱਖੀਆਂ ਆਲੋਚਨਾਵਾਂ ਤੇ ਅਦਾਕਾਰੀ ਜਗਤ ਤੋਂ ਸਿਰਫ ਗੋਰੇ ਲੋਕਾਂ ਨੂੰ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਏ. ਐੱਮ. ਪੀ. ਏ. ਐੱਸ. ਨੇ ਪਿਛਲੇ ਮਹੀਨੇ ਦੁਨੀਆ ਭਰ ਦੇ 57 ਦੇਸ਼ਾਂ ਤੋਂ 774 ਨਵੇਂ ਮੈਂਬਰਾਂ ਨੂੰ ਸੰਗਠਨ 'ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ। ਦੀਪਿਕਾ ਤੋਂ ਇਲਾਵਾ ਪ੍ਰਿਯੰਕਾ ਚੋਪੜਾ ਵੀ 2017 ਦੀ ਅਕੈਡਮੀ ਕਲਾਸ 'ਚ ਨਜ਼ਰ ਆਏਗੀ। ਅਕੈਡਮੀ 'ਚ ਸ਼ਾਮਲ ਅਤੇ ਆਸਕਰ 'ਚ ਨਾਮਜ਼ਦ ਹੋਣ ਲਈ ਮੈਗਾਸਟਾਰ ਅਮਿਤਾਭ ਬੱਚਨ, ਆਮਿਰ ਖਾਨ, ਐਸ਼ਵਰਿਆ ਰਾਏ ਬੱਚਨ, ਫਿਲਮ ਨਿਰਮਾਤਾ ਗੌਤਮ ਘੋਸ਼, ਬੁੱਧਦੇਵ ਦਾਸਗੁਪਤਾ, ਸਲਮਾਨ ਖਾਨ ਅਤੇ ਇਰਫਾਨ ਸਮੇਤ ਹੋਰ ਭਾਰਤੀ ਸਿਤਾਰਿਆਂ ਨੂੰ ਵੀ ਸੱਦਾ ਦਿੱਤਾ ਗਿਆ ਹੈ।

Punjabi Bollywood Tadka


Tags: Bollywood and Hollywood CelebrityDeepika PadukoneAcademy of Motion Picture of Science and Sciencesਦੀਪਿਕਾ ਪਾਦੂਕੋਣਅਕੈਡਮੀ ਆਫ ਮੋਸ਼ਨ ਪਿਕਚਰ ਆਫ ਐਂਡ ਸਾਇੰਸਿਜ਼