ਮੁੰਬਈ— ਬਾਲੀਵੁੱਡ ਤੇ ਹਾਲੀਵੁੱਡ ਦੀ ਹੋਟ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਹਾਲ ਹੀ 'ਚ 'ਫੇਮਿਨਾ' ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ। ਇਹ ਫੋਟੋਸ਼ੂਟ ਅਗਸਤ ਮਹੀਨੇ ਲਈ ਹੈ ਤੇ ਦੀਪਿਕਾ ਨੇ ਇਸ ਫੋਟੋਸ਼ੂਟ ਨੂੰ ਵੱਖਰੇ-ਵੱਖਰੇ ਐਂਗਲ ਨਾਲ ਕਰਵਾਇਆ ਹੈ।
ਸਾਰੀਆਂ ਤਸਵੀਰਾਂ 'ਚ ਉਸ ਦਾ ਗਲੈਮਰਸ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਜ਼ਿਆਦਾਤਰ ਤਸਵੀਰਾਂ ਦੀਪਿਕਾ ਨੇ ਬਲੈਕ ਕਲਰ ਦੀ ਆਉਟਫਿੱਟ 'ਚ ਹੀ ਕਰਵਾਈਆਂ ਹਨ।
ਕੁਝ ਦਿਨ ਪਹਿਲਾ ਹੀ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਦੇ ਬ੍ਰੇਕਅੱਪ ਦੀ ਖਬਰ ਸਾਹਮਣੇ ਆਈ ਸੀ ਪਰ ਇਸ ਦੇ ਨਾਲ ਕਾਫੀ ਸਮੇਂ ਤੋਂ ਦੀਪਿਕਾ ਅਤੇ ਰਣਵੀਰ ਦੇ ਬ੍ਰੇਕਅੱਪ ਦੀਆਂ ਖਬਰਾਂ ਵੀ ਉੱਠ ਰਹੀਆਂ ਹਨ। ਫਿਲਹਾਲ ਇੰਡਸਟਰੀ 'ਚ ਫਿਰ ਇਹ ਚਰਚਾ ਜ਼ੋਰਾਂ 'ਤੇ ਹੈ ਕਿ 'ਬਾਜੀਰਾਓ' ਅਤੇ ਉਨ੍ਹਾਂ ਦੀ ਮਸਤਾਨੀ ਹੁਣ ਇੱਕਠੇ ਨਹੀਂ ਹਨ ਅਤੇ ਇਸ ਵਾਰ ਇਹ ਖਬਰ ਪੱਕੀ ਹੈ।
ਸੂਤਰਾਂ ਦੇ ਹਲਾਵੇ ਤੋਂ ਖਬਰ ਮਿਲੀ ਹੈ ਕਿ ਦੀਪਿਕਾ ਅਤੇ ਰਣਵੀਰ ਵਿਚਕਾਰ ਕੋਈ ਨਾਰਾਜ਼ਗੀ ਨਹੀਂ ਹੈ। ਬਸ ਕੰਮ ਦਾ ਦਬਾਅ ਦੋਹਾਂ ਵਿਚਕਾਰ ਹੌਲੀ-ਹੌਲੀ ਦੂਰੀਆਂ ਲੈ ਆਈਆਂ ਹਨ। ਇਹੀ ਨਹੀਂ, ਰਣਵੀਰ ਨੇ ਤਾਂ ਆਪਣੇ ਲਈ ਨਵੀਂ ਗਰਲਫ੍ਰੈਂਡ ਵੀ ਲੱਭ ਲਈ ਹੈ।