FacebookTwitterg+Mail

ਰੋਮਾਂਟਿਕ ਰਿਸ਼ਤਿਆਂ ਬਾਰੇ ਦੀਪਿਕਾ ਨੇ ਕੀਤਾ ਗੁੰਝਲਦਾਰ ਖੁਲਾਸਾ, ਦੱਸੀਆਂ ਸੱਚੀਆਂ ਗੱਲਾਂ

deepika padukone
18 October, 2017 09:46:37 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਦਾ ਮੰਨਣਾ ਹੈ ਕਿ ਰੋਮਾਂਟਿਕ ਰਿਸ਼ਤੇ ਬੇਹੱਦ ਗੁੰਝਲਦਾਰ ਹੁੰਦੇ ਹਨ ਅਤੇ ਅਜਿਹਾ ਸਾਥੀ ਮਿਲਣਾ ਮੁਸ਼ਕਲ ਹੈ, ਜੋ ਕਿਸੇ ਦੀ ਸਫਲਤਾ ਅਤੇ ਜਨੂੰਨ ਨੂੰ ਸਮਝਦਾ ਹੋਵੇ। ਦੀਪਿਕਾ ਨੇ ਕਿਹਾ ਕਿ ਫਿਲਮ ਉਦਯੋਗ ਵਿਚ ਨੰਬਰ ਵਨ ਪੁਜ਼ੀਸ਼ਨ ਬਣਾਈ ਰੱਖਣਾ ਇਕ ਕਲਾਕਾਰ ਲਈ ਸੌਖਾਲਾ ਨਹੀਂ ਹੈ। ਦੀਪਿਕਾ ਨੇ ਕਿਹਾ ਕਿ ਜਿਥੋਂ ਤੱਕ ਰੋਮਾਂਟਿਕ ਰਿਸ਼ਤਿਆਂ ਦੀ ਗੱਲ ਹੈ ਤਾਂ ਉਹ ਬਹੁਤ ਗੁੰਝਲਦਾਰ ਹੁੰਦੇ ਹਨ, ਕਿਉਂਕਿ ਅਜਿਹੇ ਵਿਅਕਤੀ ਦਾ ਮਿਲਣਾ ਬਹੁਤ ਔਖਾ ਹੈ, ਜੋ ਤੁਹਾਡੀ ਸਫਲਤਾ ਅਤੇ ਤੁਹਾਡੇ ਕੁਝ ਕਰਨ ਦੇ ਜਨੂੰਨ ਨੂੰ ਸਮਝਦਾ ਹੋਵੇ। ਇਸ ਦੇ ਨਾਲ ਹੀ ਇਹ ਸਮਝਦਾ ਹੋਵੇ ਕਿ ਹੋ ਸਕਦਾ ਹੈ ਕਿ ਤੁਸੀਂ ਉਨ੍ਹਾਂ ਤੋਂ ਵੱਧ ਕਮਾਓ। ਚੋਟੀ 'ਤੇ ਬਣੇ ਰਹਿਣਾ ਕਿਸੇ ਕਲਾਕਾਰ ਲਈ ਬਹੁਤ ਮੁਸ਼ਕਲ ਹੈ।
ਦੀਪਿਕਾ ਨੂੰ ਨਵੇਂ ਜ਼ਮਾਨੇ ਦੀ ਡ੍ਰੀਮ ਗਰਲ ਮੰਨਦੀ ਹੈ ਹੇਮਾ ਮਾਲਿਨੀ 
ਡ੍ਰੀਮ ਗਰਲ ਹੇਮਾ ਮਾਲਿਨੀ ਡਿੰਪਲ ਗਰਲ ਦੀਪਿਕਾ ਪਾਦੁਕੋਣ ਨੂੰ ਨਵੇਂ ਜ਼ਮਾਨੇ ਦੀ ਡ੍ਰੀਮ ਗਰਲ ਮੰਨਦੀ ਹੈ। ਹੇਮਾ ਮਾਲਿਨੀ ਦੀ ਬਾਇਓਗ੍ਰਾਫੀ 'ਬਿਓਂਡ ਦਿ ਡ੍ਰੀਮ ਗਰਲ' ਉਸਦੇ ਜਨਮ ਦਿਨ 'ਤੇ ਲਾਂਚ ਕੀਤੀ ਗਈ। ਇਸ ਮੌਕੇ ਦੀਪਿਕਾ ਪਾਦੁਕੋਣ ਵੀ ਮੌਜੂਦ ਰਹੀ। ਹੇਮਾ ਅਤੇ ਦੀਪਿਕਾ ਨੇ ਇਸ ਦੌਰਾਨ ਆਪਣੇ-ਆਪਣੇ ਇਤਿਹਾਸਕ ਚਰਿੱਤਰ 'ਤੇ ਗੱਲ ਕੀਤੀ। ਹੇਮਾ ਨੇ ਜਿੱਥੇ ਰਜ਼ੀਆ ਅਤੇ ਮੀਰਾ ਦਾ ਜ਼ਿਕਰ ਕੀਤਾ, ਉਥੇ ਹੀ ਦੀਪਿਕਾ ਨੇ 'ਮਸਤਾਨੀ' ਅਤੇ 'ਪਦਮਾਵਤੀ' 'ਤੇ ਵੀ ਗੱਲ ਕੀਤੀ। ਹੇਮਾ ਮਾਲਿਨੀ ਨੇ ਕਿਹਾ ਕਿ ਉਸ ਨੂੰ 'ਪਦਮਾਵਤੀ' ਦਾ ਟ੍ਰੇਲਰ ਬਹੁਤ ਹੀ ਪਸੰਦ ਆਇਆ ਹੈ।


Tags: Deepika padukonePadmavati Sanjay leela bhansaliHema MaliniBeyond the Dream GirlBollywood celebrityਹੇਮਾ ਮਾਲਿਨੀਦੀਪਿਕਾ ਪਾਦੂਕੋਣ