FacebookTwitterg+Mail

ਮਾਡਲਿੰਗ ਦੇ ਦਿਨਾਂ 'ਚ ਅਜਿਹੀ ਅਜੀਬੋ-ਗਰੀਬ ਦਿਖਦੀ ਸੀ ਦੀਪਿਕਾ

deepika padukone
05 January, 2018 01:08:41 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਅੱਜ 32 ਸਾਲ ਦੀ ਹੋ ਗਈ ਹੈ। 5 ਜਨਵਰੀ  1986 ਨੂੰ ਉਸ ਦਾ ਜਨਮ ਡੇਨਮਾਰਕ ਦੇ ਕੋਪੇਨਹੇਗਨ ਸ਼ਹਿਰ 'ਚ ਹੋਇਆ ਸੀ। ਦੀਪਿਕਾ ਇੰਟਰਨੈਸ਼ਨਲ ਬੈਡਮਿੰਟਨ ਪਲੇਅਰ ਰਹੇ ਪ੍ਰਕਾਸ਼ ਪਾਦੂਕੋਣ ਦੀ ਬੇਟੀ ਹੈ।

Punjabi Bollywood Tadka

ਉਸ ਦੀ ਮਾਂ ਉਜਾਲਾ ਟ੍ਰੈਵਲ ਏਜੰਟ, ਤਾਂ ਛੋਟੀ ਭੈਣ ਅਨਿਸ਼ਾ ਗੋਲਫਰ ਹੈ। ਦੀਪਿਕਾ ਦੇ ਮਾਤਾ-ਪਿਤਾ ਉਸ ਸਮੇਂ ਬੇਂਗਲੁਰੂ 'ਚ ਸ਼ਿਫਟ ਹੋ ਗਏ ਸਨ, ਜਦੋਂ ਉਹ 1 ਸਾਲ ਦੀ ਸੀ।

Punjabi Bollywood Tadka
ਪੜਾਈ ਛੱਡ ਮਾਡਲਿੰਗ 'ਚ ਆਈ ਦੀਪਿਕਾ
ਬੇਂਗਲੁਰੂ ਦੇ ਸੋਫੀਆ ਹਾਈ ਸਕੂਲ ਤੋਂ ਸਕੂਲਿੰਗ ਤੇ ਮਾਊਂਟ ਕਾਰਮਲ ਕਾਲਜ ਤੋਂ ਉਸ ਨੇ ਪ੍ਰੀ-ਯੂਨੀਵਰਸਿਟੀ ਐਜ਼ੂਕੇਸ਼ਨ ਪੂਰੀ ਕੀਤੀ।

Punjabi Bollywood Tadka

ਇਸ ਤੋਂ ਬਾਅਦ ਦੀਪਿਕਾ ਨੇ ਬੀ. ਏ. ਕਰਨ ਦੇ ਉਦੇਸ਼ ਨਾਲ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ 'ਚ ਦਾਖਲਾ ਲਿਆ ਪਰ ਪੜਾਈ ਅੱਧ 'ਚ ਛੱਡ ਕੇ ਮਾਡਲਿੰਗ 'ਚ ਆ ਗਈ। ਉਸ ਨੇ 8 ਸਾਲ ਦੀ ਉਮਰ ਤੋਂ ਹੀ ਕਈ ਵਿਗਿਆਪਨਾਂ 'ਚ ਕੰਮ ਕੀਤਾ ਹੈ।

Punjabi Bollywood Tadka
'ਓਮ ਸ਼ਾਂਤੀ ਓਮ' ਨਾਲ ਮਿਲਿਆ ਵੱਡਾ ਬ੍ਰੇਕ
ਸਾਲ 2006 'ਚ ਦੀਪਿਕਾ ਪਾਦੂਕੋਣ ਨੇ ਕੰਨੜ ਫਿਲਮ 'Aishwarya' ਨਾਲ ਪਰਦੇ 'ਤੇ ਐਂਟਰੀ ਕੀਤੀ। ਇਹ ਫਿਲਮ ਕੁਝ ਖਾਸ ਨਾ ਰਹੀ ਹੈ।

Punjabi Bollywood Tadka

ਸਾਲ ਬਾਅਦ ਹੀ ਸ਼ਾਹਰੁਖ ਖਾਨ ਦੇ ਓਪਜਿਟ ਫਿਲਮ 'ਓਮ ਸ਼ਾਂਤੀ ਓਮ' ਨਾਲ ਉਸ ਨੂੰ ਵੱਡਾ ਬ੍ਰੇਕ ਮਿਲਿਆ।

Punjabi Bollywood Tadka

ਇਸ ਤੋਂ ਬਾਅਦ ਉਸ ਨੇ 'ਯੇ ਜਵਾਨੀ ਹੈ ਦੀਵਾਨੀ', 'ਚੇਨਈ ਐਕਸਪ੍ਰੈੱਸ', 'ਰਾਸਲੀਲਾ-ਰਾਮਲੀਲਾ', 'ਪੀਕੂ', 'ਤਮਾਸ਼ਾ', 'ਬਾਜੀਰਾਓ ਮਸਤਾਨੀ' ਵਰਗੀਆਂ ਫਿਲਮਾਂ 'ਚ ਕੰਮ ਕਰਕੇ ਲੋਕਾਂ ਦਾ ਦਿਲ ਜਿੱਤਿਆ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Deepika PadukoneHappy BirthdayPadmavatiAishwaryaOm Shanti Om Bachna Ae HaseenoYeh Jawaani Hai DeewaniChennai Express