FacebookTwitterg+Mail

ਦੀਪਿਕਾ ਨਾਲ ਜੁੜਿਆ ਅਜਿਹਾ ਭੇਦ, ਜਿਸ ਨੂੰ ਗੂਗਲ 'ਤੇ ਕੀਤਾ ਜਾ ਰਿਹਾ ਹੈ ਸਰਚ

deepika padukone
07 January, 2018 01:08:32 PM

ਨਵੀਂ ਦਿੱਲੀ(ਬਿਊਰੋ)— ਹਰ ਕਿਸੇ ਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਬਾਲੀਵੁੱਡ ਕੁਈਨ ਦੀਪਿਕਾ ਪਾਦੂਕੋਣ ਬਾਰੇ ਫੈਨਜ਼ ਇਕ ਖਾਸ ਸਵਾਲ ਦਾ ਜਵਾਬ ਜਾਨਣਾ ਚਾਹੁੰਦੇ ਹਨ। ਫੈਨਜ਼ ਲਈ ਇਹ ਸਵਾਲ ਕਿਸੇ ਭੇਦ ਤੋਂ ਘੱਟ ਨਹੀਂ ਹੈ। ਇਸ ਨੂੰ ਗੂਗਲ 'ਤੇ ਸਰਚ ਕੀਤਾ ਜਾਂਦਾ ਹੈ। ਇਹ ਉਨ੍ਹਾਂ ਦੀ ਬੈਕਗਰਾਊਂਡ ਜਾਂ ਪ੍ਰਾਪਟੀ ਬਾਰੇ ਨਹੀਂ ਸਗੋਂ ਕੁਝ ਹੋਰ ਹੀ ਹੈ। ਅਸਲ 'ਚ ਗੂਗਲ 'ਤੇ ਦੀਪਿਕਾ ਬਾਰੇ ਸਭ ਤੋਂ ਜ਼ਿਆਦਾ ਸਰਚ ਹੋਣ ਵਾਲੇ ਸਵਾਲਾਂ 'ਚੋਂ ਉਨ੍ਹਾਂ ਦੀ ਹਾਈਟ ਅਤੇ ਵੇਟ ਦਾ ਸਵਾਲ ਹੈ। ਆਓ ਜਾਣਦੇ ਹਾਂ ਕਿ ਆਖਿਰ ਦੀਪਿਕਾ ਦੀ ਲੰਬਾਈ ਕਿੰਨੀ ਹੈ?

Punjabi Bollywood Tadka

ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਦੀਪਿਕਾ ਆਪਣੇ ਕਈ ਮੇਲ ਸਟਾਰ ਤੋਂ ਲੰਬੀ ਹੈ। ਇੱਥੇ ਤੱਕ ਕਿ ਮੀਡੀਆ ਨਾਲ ਗੱਲਬਾਤ ਦੌਰਾਨ ਸ਼ਾਹਰੁਖ ਖਾਨ ਨੇ ਦੀਪਿਕਾ ਦੇ ਕੱਦ ਨੂੰ ਲੈ ਕੇ ਮਖੌਲ ਉਡਾਇਆ। ਉਨ੍ਹਾਂ ਨੇ ਕਿਹਾ ਸੀ ਕਿ ਦੀਪਿਕਾ ਨਾਲ ਕੰਮ ਕਰਨ ਨਾਲ ਸਭ ਤੋਂ ਵੱਡਾ ਫਾਇਦਾ ਹੁੰਦਾ ਹੈ ਕਿ ਸ਼ੂਟਿੰਗ ਬ੍ਰੇਕ 'ਚ ਉੱਚੇ ਰੈਕ 'ਤੇ ਖੜੇ ਕੱਪੜਿਆਂ ਨੂੰ ਉਠਾਉਣ 'ਚ ਮਦਦ ਮਿਲ ਜਾਂਦੀ ਹੈ। ਤਾਂ ਆਖਿਰ ਦੀਪਿਕਾ ਦੀ ਹਾਈਟ ਕਿੰਨੀ ਹੈ?

Punjabi Bollywood Tadka

ਦੀਪਿਕਾ ਦੀ ਲੰਬਾਈ ਨੂੰ ਲੈ ਕੇ ਮੀਡੀਆ ਨਾਲ ਗੱਲਬਾਤ ਦੌਰਾਨ ਦੀਪਿਕਾ ਨੇ ਕਿਹਾ ਕਿ ਉਨ੍ਹਾਂ ਦੀ ਹਾਈਟ 5 ਫੁਟ 7 ਇੰਚ ਤੋਂ ਥੋੜੀ ਜ਼ਿਆਦਾ ਹੈ। ਬਾਲੀਵੁੱਡ ਦੀ ਇਸ ਟਾਲ ਬਿਊਟੀਫੁਲ ਅਦਾਕਾਰਾ ਦੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਦੀਪਿਕਾ ਆਪਣੀ ਅਗਲੀ ਫਿਲਮ 'ਪਦਮਾਤਵੀ' ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੀ ਹੈ। ਇਸ ਫਿਲਮ 'ਚ ਦੀਪਿਕਾ ਨਾਲ ਸ਼ਾਹਿਦ ਕਪੂਰ ਅਤੇ ਰਣਵੀਰ ਸਿੰਘ ਨਜ਼ਰ ਆਉਣਗੇ।

Punjabi Bollywood Tadka
ਵਿਵਾਦਾਂ ਕਾਰਨ ਇਸ ਫਿਲਮ ਰਿਲੀਜ਼ਿੰਗ ਡੇਟ ਅਜੇਤੱਕ ਤਹਿ ਨਹੀਂ ਹੋਸਕੀ। ਕਿਹਾ ਜਾ ਰਿਹਾ ਸੀ ਕਿ ਸੈਂਸਰ ਬੋਰਡ ਨੇ ਫਿਲਮ 'ਚ ਕੁਝ ਬਦਲਾਵਾਂ ਤੋਂ ਬਾਅਦ ਫਿਲਮ ਨੂੰ ਰਿਲੀਜ਼ ਕਰਨ 'ਤੇ ਵਿਚਾਰ ਕੀਤਾ ਹੈ ਪਰ ਇਕ ਵਾਰ ਫਿਰ ਕਰਣੀ ਸੈਨਾ ਨੇ ਫਿਲਮ ਦੀ ਰਿਲੀਜ਼ਿੰਗ ਨੂੰ ਲੈ ਕੇ ਦੇਸ਼ ਭਰ 'ਚ ਵਿਰੋਧ ਦਾ ਐਲਾਨ ਕਰ ਦਿੱਤਾ ਹੈ।

Punjabi Bollywood Tadka

ਭਾਵੇਂ ਹੀ ਦੀਪਿਕਾ ਪਾਦੂਕੋਣ ਦੀ ਫਿਲਮ 'ਪਦਮਾਵਤੀ' ਨੂੰ ਲੈ ਕੇ ਲਗਾਤਾਰ ਵਿਵਾਦ ਹੋ ਰਿਹਾ ਹੈ ਪਰ ਜਿਸ ਤਰ੍ਹਾਂ ਹੀ ਇਹ ਅਦਾਕਾਰਾ ਪਰਦੇ 'ਤੇ ਆਉਂਦੀ ਹੈ, ਲੋਕ ਉਨ੍ਹਾਂ ਦੀਆਂ ਅਦਾਵਾਂ ਨੂੰ ਦੇਖਣ 'ਚ ਇਸ ਤਰ੍ਹਾਂ ਗੁਆਚ ਜਾਂਦੇ ਹਨ ਕਿ ਉਹ ਸਭ ਕੁਝ ਹੀ ਭੁੱਲਾ ਦਿੰਦੇ ਹਨ।

Punjabi Bollywood Tadka

ਦੀਪਿਕਾ ਦਾ ਨਾਂ ਹੁਣ ਬਾਲੀਵੁੱਡ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਅਦਾਕਾਰਾਂ 'ਚ ਸ਼ਾਮਲ ਹੋ ਗਿਆ ਹੈ, ਜਿਸ 100 ਕਰੋੜ ਦੀ ਲਿਸਟ 'ਚ ਸ਼ਾਮਲ ਹੋਣ ਲਈ ਸਾਰੇ ਅਦਾਕਾਰ ਤਰਸਦੇ ਹਨ, ਉਸ ਕਲੱਬ 'ਚ ਦੀਪਿਕਾ ਹੁਣ ਪੰਜ ਫਿਲਮਾਂ ਦੇ ਚੁੱਕੀ ਹੈ। 'ਓਮ ਸ਼ਾਂਤੀ ਓਮ' ਤੋਂ ਲੈ ਕੇ 'ਬਾਜੀਰਾਓ ਮਸਤਾਨੀ' ਤੱਕ ਸੁਪਰਹਿੱਟ ਫਿਲਮਾਂ ਦੀ ਲਾਈਨ ਲੱਗਾ ਚੁੱਕੀ ਹੈ।

Punjabi Bollywood Tadka


Tags: Deepika PadukoneShah Rukh KhanOm Shanti Om Bachna Ae HaseenoYeh Jawaani Hai DeewaniChennai Express