FacebookTwitterg+Mail

Video : ਦੀਪਿਕਾ ਦੀ ਭੈਣ ਦਾ ਖੁਲਾਸਾ, 4 ਸਾਲ ਪਹਿਲਾਂ ਹੀ ਹੋ ਗਈ ਸੀ ਮੰਗਣੀ

deepika padukone
25 January, 2018 12:48:37 PM

ਮੁੰਬਈ(ਬਿਊਰੋ)— ਅਨੁਸ਼ਕਾ ਸ਼ਰਮਾ ਤੋਂ ਬਾਅਦ ਫੈਨਸ ਨੂੰ ਦੀਪਿਕਾ ਪਾਦੂਕੋਣ ਦੇ ਵਿਆਹ ਦਾ ਕਾਫ਼ੀ ਬੇਸਬਰੀ ਨਾਲ ਇੰਤਜ਼ਾਰ ਹੈ। ਕੁਝ ਦਿਨ ਪਹਿਲਾਂ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੀ ਮੰਣਗੀ ਦੀਆਂ ਅਫਵਾਹਾਂ ਨਾਲ ਸੋਸ਼ਲ ਮੀਡੀਆ ਗਰਮਾਇਆ ਹੋਇਆ ਸੀ। ਹਾਲ ਹੀ ਵਿਚ ਦੀਪਿਕਾ ਆਪਣੀ ਭੈਣ ਅਨੀਸ਼ਾ ਨਾਲ ਨੇਹਾ ਧੂਪਿਆ ਟਾਕ ਸ਼ੋਅ ਵਿਚ ਆਈ ਸੀ। ਜਿਸ ਵਿਚ ਉਨ੍ਹਾਂ ਦੀ ਭੈਣ ਚਾਰ ਸਾਲ ਪਹਿਲਾਂ ਹੋਈ ਦੀਪਿਕਾ ਦੀ ਮੰਗਣੀ ਦਾ ਸੱਚ ਸਾਰਿਆ ਨੂੰ ਦੱਸ ਦਿੱਤਾ।
ਇਸ ਟਾਕ ਸ਼ੋਅ ਦੀ ਹੋਸਟ ਨੇਹਾ ਨੇ ਦੀਪਿਕਾ ਕੋਲੋ ਪੁੱਛਿਆ ਕਿ ਕੀ ਤੁਸੀਂ ਇੰਗੇਜ ਹੋ। ਜਿਸ 'ਤੇ ਦੀਪਿਕਾ ਨੇ ਸਾਫ ਮਨਾ ਕਰ ਦਿੱਤਾ ਅਤੇ ਕਿਹਾ ਨਹੀਂ। ਨਾਲ ਹੀ ਉਨ੍ਹਾਂ ਨੇ ਆਪਣੇ ਦੋਵੇਂ ਹੱਥ ਵੀ ਚੁੱਕ ਕੇ ਦਿਖਾ ਦਿੱਤੇ ਕਿ ਉਨ੍ਹਾਂ ਨੇ ਕੋਈ ਮੰਗਣੀ ਦੀ ਅੰਗੂਠੀ ਵੀ ਨਹੀਂ ਪਾਈ ਹੋਈ। ਇਸ ਤੋਂ ਬਾਅਦ ਨੇਹਾ ਨੇ ਉਨ੍ਹਾਂ ਦੇ ਹੱਥ ਵਿਚ ਅੰਗੂਠੀ ਨੂੰ ਫੜ ਲਿਆ।


ਇਸ ਘਟਨਾ ਤੋਂ ਬਾਅਦ ਉਨ੍ਹਾਂ ਦੀ ਭੈਣ ਅਨੀਸ਼ਾ ਨੇ ਕਿਹਾ ਕਿ ਦੀਪਿਕਾ ਪਿੱਛਲੇ ਚਾਰ ਸਾਲਾਂ ਤੋਂ ਇੰਗੇਜ ਹੈ। ਇਸ ਤੋਂ ਬਾਅਦ ਸਾਰੇ ਹੱਸਣ ਲੱਗੇ। ਇਸ ਦੌਰਾਨ ਉਨ੍ਹਾਂ ਦੀ ਭੈਣ ਨੇ ਕਿਸੇ ਦਾ ਵੀ ਨਾਮ ਤਾਂ ਨਹੀਂ ਲਿਆ। ਦੀਪਿਕਾ ਅਤੇ ਉਨ੍ਹਾਂ ਦੀ ਭੈਣ ਦੀ ਇਸ ਟਾਕ ਸ਼ੋਅ ਦਾ ਐਪੀਸੋਡ ਇਸ ਵੀਕੈਂਡ 'ਤੇ ਟੈਲੀਕਾਸਟ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਸ਼ੋਅ 'ਚ ਜਦੋਂ ਦੀਪਿਕਾ ਤੋਂ ਪੁੱਛਿਆ ਗਿਆ ਕਿ ਫਿਲਮ ਇੰਡਸਟ੍ਰੀ 'ਚ ਸਭ ਤੋਂ ਚੰਗਾ ਕਿੱਸਰ ਕੌਣ ਤਾਂ ਉਨ੍ਹਾਂ ਨੇ ਰਣਵੀਰ ਸਿੰਗ ਦਾ ਨਾਮ ਲਿਆ। ਕੁਝ ਹੀ ਦਿਨ ਪਹਿਲਾਂ ਰਣਵੀਰ ਨੇ ਦੀਪਿਕਾ ਦੇ ਪਾਪਾ ਪ੍ਰਕਾਸ਼ ਪਾਦੂਕੋਣ ਨਾਲ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵੀ ਪੋਸਟ ਕੀਤੀ ਸੀ ਨਾਲ ਹੀ ਦੀਪਿਕਾ ਨੇ ਆਪਣਾ ਬਰਥਡੇ ਵੀ ਦੇਸ਼ ਤੋਂ ਬਾਹਰ ਰਣਵੀਰ ਸਿੰਘ ਨਾਲ ਮਨਾਇਆ ਸੀ। ਹੁਣ ਹਾਲ ਹੀ 'ਚ ਫਿਲਮ 'ਪਦਮਾਵਤੀ' ਦੇਖਣ ਵੀ ਦੀਪਿਕਾ ਰਣਵੀਰ ਨਾਲ ਗਈ ਸੀ।


Tags: Deepika PadukoneAnishaRanveer SinghEngagedPadmavati ਦੀਪਿਕਾ ਪਾਦੂਕੋਣਰਣਵੀਰ ਸਿੰਘ

Edited By

Manju

Manju is News Editor at Jagbani.