FacebookTwitterg+Mail

ਯੁਵਰਾਜ-ਵਿਰਾਟ ਨਹੀਂ ਦੀਪਿਕਾ ਨੂੰ ਪਸੰਦ ਹੈ ਇਹ ਕ੍ਰਿਕਟਰ, ਉੱਡ ਚੁੱਕੈ ਇਸ਼ਕ ਦੇ ਚਰਚੇ

deepika padukone
27 January, 2018 05:15:53 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਆਪਣੀ ਫਿਲਮ 'ਪਦਮਾਵਤ' ਨੂੰ ਲੈ ਕੇ ਪਿਛਲੇ ਕੁੱਝ ਦਿਨਾਂ ਤੋਂ ਚਰਚਾ ਵਿੱਚ ਹੈ। ਹਾਲ ਹੀ 'ਚ ਨੇਹਾ ਧੂਪੀਆ ਦੇ ਮਸ਼ਹੂਰ ਚੈਟ ਸ਼ੋਅ ਵਿੱਚ ਦੀਪਿਕਾ ਨੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਸਵਾਲਾਂ ਦੇ ਜਵਾਬ ਦਿੱਤੇ। ਦੀਪਿਕਾ ਦਾ ਨਾਂ ਕ੍ਰਿਕਟਰ ਯੁਵਰਾਜ ਸਿੰਘ ਨਾਲ ਜੁੜ ਚੁੱਕਾ ਹੈ ਪਰ ਜਦੋਂ ਉਨ੍ਹਾਂ ਤੋਂ ਫੇਵਰੇਟ ਕ੍ਰਿਕਟਰ ਦੇ ਬਾਰੇ ਵਿੱਚ ਪੁੱਛਿਆ ਗਿਆ ਤਾਂ ਦੀਪਿਕਾ ਨੇ ਸਾਬਕਾ ਕੈਪਟਨ ਐਮ. ਐਸ. ਧੋਨੀ ਦਾ ਨਾਮ ਲਿਆ। ਦੀਪਿਕਾ ਸ਼ੋਅ ਵਿੱਚ ਆਪਣੀ ਭੈਣ ਅਨੀਸ਼ਾ ਨਾਲ ਪਹੁੰਚੀ ਸੀ। ਸ਼ੋਅ ਦੀ ਹੋਸਟ ਨੇਹਾ ਧੂਪੀਆ ਨੇ ਉਨ੍ਹਾਂ ਤੋਂ ਕਈ ਰੋਮਾਂਚਕ ਸਵਾਲ ਕੀਤੇ। ਇਨ੍ਹਾਂ ਹੀ ਸਵਾਲਾਂ ਵਿੱਚਕਾਰ ਉਨ੍ਹਾਂ ਨੇ ਦੀਪਿਕਾ ਤੋਂ ਉਨ੍ਹਾਂ ਦੇ ਫੇਵਰੇਟ ਕ੍ਰਿਕਟਰ ਦੇ ਬਾਰੇ 'ਚ ਪੁੱਛਿਆ। ਦੀਪਿਕਾ ਨੇ ਇਸ ਦਾ ਜਵਾਬ ਦਿੰਦੇ ਹੋਏ ਭਾਰਤ ਦੇ ਸਾਬਕਾ ਕੈਪਟਨ ਐਮ. ਐਸ. ਧੋਨੀ ਦਾ ਨਾਂ ਲਿਆ।
ਇਹ ਜਗਜਾਹਰ ਹੈ ਕਿ ਧੋਨੀ ਦੀ ਫੈਨ ਫਾਲੋਇੰਗ ਸਾਰੀ ਦੁਨੀਆ ਵਿੱਚ ਹੈ। ਕੈਪਟੈਂਸੀ ਤੋਂ ਸਨਿਆਸ ਲੈਣ ਦੇ ਬਾਵਜੂਦ ਉਹ ਕੇਵਲ ਖਿਡਾਰੀ ਦੀ ਭੂਮਿਕਾ ਵਿੱਚ ਰਹਿੰਦੇ ਹੋਏ ਲੋਕਾਂ ਦੇ ਦਿਲਾਂ ਵਿੱਚ ਆਪਣੀ ਥਾਂ ਬਰਕਰਾਰ ਰੱਖਣ ਵਿੱਚ ਕਾਮਯਾਬ ਹੋਏ ਹਨ। ਇਸ ਦਾ ਤਾਜ਼ੀ ਉਦਾਹਰਨ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਦੀਪਿਕਾ ਨੇ ਉਨ੍ਹਾਂ ਦਾ ਨਾਂ ਆਪਣੇ ਸਭ ਤੋਂ ਪਸੰਦੀਦਾ ਖਿਡਾਰੀ ਦੇ ਰੂਪ ਵਿੱਚ ਲਿਆ।

Punjabi Bollywood Tadka

ਕ੍ਰਿਕਟਰ ਦੀ ਜੇਕਰ ਗੱਲ ਕਰੀਏ ਤਾਂ ਫਿਲਹਾਲ ਵਿਰਾਟ ਕੋਹਲੀ ਨੇ ਆਪਣੇ ਪ੍ਰਦਰਸ਼ਨ ਅਤੇ ਆਕਰਸ਼ਨ ਨਾਲ ਸਾਰਿਆਂ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਹੈ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਹੈ ਕਿ ਦੀਪਿਕਾ ਨੇ ਯੁਵਰਾਜ ਸਿੰਘ ਦਾ ਨਾਂ ਨਹੀਂ ਲਿਆ ਜਿਨ੍ਹਾਂ ਦੇ ਨਾਲ ਇੱਕ ਸਮੇਂ ਵਿੱਚ ਉਨ੍ਹਾਂ ਦੇ ਅਫੇਅਰ ਦੇ ਵੀ ਚਰਚੇ ਸਨ। ਇਸ ਤੋਂ ਇਲਾਵਾ ਯੁਵਰਾਜ ਸਿੰਘ ਵੀ ਕ੍ਰਿਕਟ ਦੀ ਦੁਨੀਆ 'ਚ ਸਭ ਤੋਂ ਆਕਰਸ਼ਕ ਖਿਡਾਰੀਆਂ ਵਿੱਚ ਗਿਣੇ ਜਾਂਦੇ ਹਨ। ਉਹ ਆਪਣੇ ਲੁਕ ਨੂੰ ਲੈ ਕੇ ਅਕਸਰ ਲੋਕਾਂ ਦੇ ਵਿੱਚ ਆਕਰਸ਼ਨ ਦਾ ਕੇਂਦਰ ਰਹਿੰਦੇ ਹਨ। ਇਨ੍ਹਾਂ ਸਭ ਦੇ ਬਾਵਜੂਦ ਦੀਪਿਕਾ 'ਤੇ ਸਭ ਤੋਂ ਜ਼ਿਆਦਾ ਅਸਰ ਕਰਨ ਵਾਲੇ ਖਿਡਾਰੀ ਐਮ. ਐਸ. ਧੋਨੀ ਰਹੇ। ਆਪਣੇ ਕਰੀਅਰ ਦੇ ਸ਼ੁਰੂਆਤੀ ਸਮੇਂ ਵਿੱਚ ਦੀਪਿਕਾ ਅਤੇ ਧੋਨੀ ਦੇ ਵੀ ਅਫੇਅਰ ਦੀਆਂ ਅਫਵਾਹਾਂ ਉਡੀਆਂ ਸਨ ਪਰ ਉਹ ਹੁਣ ਗੁਜ਼ਰੇ ਜ਼ਮਾਨੇ ਦੀ ਗੱਲ ਹੋ ਚੁੱਕੀ ਹੈ ਅਤੇ ਦੋਵੇਂ ਸਮੇਂ ਦੇ ਨਾਲ ਅੱਗੇ ਵੱਧ ਚੁੱਕੇ ਹਨ। ਅੱਜਕਲ੍ਹ ਦੀਪਿਕਾ ਜਿੱਥੇ ਵਿਵਾਦਿਤ ਫਿਲਮ 'ਪਦਮਾਵਤ' ਨੂੰ ਲੈ ਕੇ ਚਰਚਾ ਵਿੱਚ ਹਨ, ਉੱਥੇ ਹੀ ਦੂਜੇ ਪਾਸੇ ਧੋਨੀ ਅੱਜਕਲ੍ਹ ਘਰਵਾਲਿਆਂ ਨਾਲ ਛੁੱਟੀਆਂ ਮਨਾ ਰਹੇ ਹਨ ਅਤੇ ਜਲਦ ਹੀ ਸਾਊਥ ਅਫਰੀਕਾ ਵਿਰੁੱਧ ਵਨਡੇਅ ਸੀਰੀਜ਼ ਦਾ ਹਿੱਸਾ ਬਣਨ ਸਾਊਥ ਅਫਰੀਕਾ ਰਵਾਨਾ ਹੋਣਗੇ।

Punjabi Bollywood Tadka


Tags: Deepika PadukoneYuvraj SinghVirat KohliMS DhoniNeha Dhupiaਦੀਪਿਕਾ ਪਾਦੂਕੋਣਪਦਮਾਵਤ

Edited By

Chanda Verma

Chanda Verma is News Editor at Jagbani.