FacebookTwitterg+Mail

ਜਦੋਂ ਫਲਾਪ ਐਕਟਰ ਦੇ ਪਿੱਛੇ ਦੀਪਿਕਾ ਨੇ ਕੀਤੀ ਸੀ ਰੈਂਪ ਵਾਕ, ਤਸਵੀਰ ਆਈ ਸਾਹਮਣੇ

deepika padukone
02 February, 2018 02:11:12 PM

ਮੁੰਬਈ(ਬਿਊਰੋ)— ਫਿਲਮ 'ਪਦਮਾਵਤ' ਦੀ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਇਕ ਤਸਵੀਰ ਸਾਹਮਣੇ ਆਈ ਹੈ ਪਰ ਅਫਸੋਸ ਇਸ ਗੱਲ ਦਾ ਹੈ ਕਿ ਇਸ ਤਸਵੀਰ 'ਚ ਦੀਪਿਕਾ ਨੂੰ ਕੋਈ ਜਾਣਦਾ ਤੱਕ ਨਹੀਂ। ਅਸਲ 'ਚ ਇਸ ਤਸਵੀਰ 'ਚ ਫਰਦੀਨ ਖਾਨ ਰੈਂਪ ਵਾਕ ਕਰ ਰਹੇ ਹਨ ਤੇ ਉਨ੍ਹਾਂ ਪਿੱਛੇ ਦੀਪਿਕਾ ਵੀ ਚੱਲਦੀ ਦਿਖ ਰਹੀ ਹੈ। Punjabi Bollywood Tadka

ਜੀ ਹਾਂ ਸਫਲਤਾ ਦੀ ਚਾਬੀ ਕਦੋਂ ਗੁਆਚ ਜਾਵੇ ਇਸ ਗੱਲ ਦਾ ਅੰਦਾਜ਼ਾ ਕੋਈ ਵੀ ਨਹੀਂ ਲਗਾ ਸਕਦਾ। ਅਜਿਹਾ ਹੀ ਕੁਝ ਹੋਇਆ ਦੀਪਿਕਾ ਪਾਦੂਕੋਣ ਨਾਲ। ਜਾਣਕਾਰੀ ਮੁਤਾਬਕ ਫਰਦੀਨ ਖਾਨ ਇਕ ਫੈਸ਼ਨ ਸ਼ੋਅ ਸਟਾਪਰ ਦੇ ਤੌਰ 'ਤੇ ਮਾਡਲਿੰਗ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਪਿੱਛੇ ਹੈ ਦੀਪਿਕਾ ਪਾਦੂਕੋਣ। 

Punjabi Bollywood Tadka

ਜ਼ਿਕਰਯੋਗ ਹੈ ਕਿ ਇਹ ਤਸਵੀਰ 2005 ਦੀ ਹੈ ਤੇ ਦੀਪਿਕਾ ਨੇ 2007 'ਚ ਆਈ ਫਿਲਮ 'ਓਮ ਸ਼ਾਂਤੀ ਓਮ' ਨਾਲ ਬਾਲੀਵੁੱਡ 'ਚ ਕਦਮ ਰੱਖਿਆ ਸੀ ਪਰ ਅੱਜ ਦੀਪਿਕਾ ਫਿਲਮ ਇੰਡਸਟਰੀ ਦੀ ਟਾਪ ਅਦਾਕਾਰਾ ਬਣ ਗਈ ਹੈ। ਉੱਥੇ ਦੂਜੇ ਪਾਸੇ ਫਰਦੀਨ ਦਾ ਕਰੀਅਰ ਕਦੋਂ ਦਾ ਖਤਮ ਹੋ ਚੁੱਕਾ ਹੈ।

Punjabi Bollywood Tadka

ਜ਼ਿਕਰਯੋਗ ਹੈ ਕੀ ਦੀਪਿਕਾ ਫਿਲਮ 'ਪਦਮਾਵਤ' ਨਾਲ ਕਾਫੀ ਸੁਰਖੀਆਂ 'ਚ ਹੈ। ਕਰਣੀ ਸੈਨਾ ਫਿਲਮ 'ਚ 'ਖਿਲਜੀ' ਤੇ 'ਪਦਮਾਵਤੀ' ਦੇ ਸੀਨਜ਼ ਨੂੰ ਲੈ ਕੇ ਵਿਰੋਧ ਕਰ ਰਹੇ ਸਨ।

Punjabi Bollywood Tadka

ਇਸੇ ਹੰਗਾਮੇ ਵਿਚਕਾਰ ਫਿਲਮ 25 ਜਨਵਰੀ ਨੂੰ ਦੇਸ਼ਭਰ ਦੇ ਸਿਨੇਮਾਘਰਾਂ 'ਚ ਲੱਗੀ ਪਰ ਮੱਧ ਪ੍ਰਦੇਸ਼, ਬਿਹਾਰ, ਰਾਜਸਥਾਨ ਤੇ ਗੋਆ 'ਚ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਗਿਆ।

Punjabi Bollywood Tadka


Tags: Deepika PadukoneFardeen KhanPadmaavatOm Shanti Omਪਦਮਾਵਤ ਦੀਪਿਕਾ ਪਾਦੂਕੋਣ

Edited By

Chanda Verma

Chanda Verma is News Editor at Jagbani.