FacebookTwitterg+Mail

ਮੰਗਣੀ ਦੀਆਂ ਖਬਰਾਂ ਵਿਚਕਾਰ ਰਣਵੀਰ ਨੇ ਸ਼ਰੇਆਮ ਕੀਤਾ ਇਸ਼ਕ ਦਾ ਇਜ਼ਹਾਰ

deepika padukone
03 February, 2018 05:20:31 PM

ਮੁੰਬਈ(ਬਿਊਰੋ)— ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਦੇ ਅਫੇਅਰ ਤੇ ਬਾਅਦ 'ਚ ਮੰਗਣੀ ਦੀਆਂ ਖਬਰਾਂ ਨੇ ਕਾਫੀ ਲਾਈਮਲਾਈਟ ਖੱਟੀ ਸੀ। ਹਾਲ ਹੀ 'ਚ ਰਣਵੀਰ ਨੇ ਉਸ ਸਮੇਂ ਇਸ ਰਿਸ਼ਤੇ 'ਤੇ ਮੋਹਰ ਲਗਾ ਦਿੱਤੀ, ਜਦੋਂ ਉਨ੍ਹਾਂ ਨੇ ਕਿਹਾ ਕਿ ਦੀਪਿਕਾ ਤੋਂ ਬਿਹਤਰ ਉਨ੍ਹਾਂ ਲਈ ਕੋਈ ਨਹੀਂ ਹੈ ਤੇ ਉਨ੍ਹਾਂ ਲਈ ਉਹ ਕੁਝ ਵੀ ਕਰਨ ਨੂੰ ਤਿਆਰ ਹੈ। ਪਿਛਲੇ ਦਿਨੀਂ ਜਦੋਂ ਰਣਵੀਰ ਤੇ ਦੀਪਿਕਾ ਹੱਥਾਂ 'ਚ ਹੱਥ ਪਾ ਕੇ ਮੁੰਬਈ 'ਚ ਘੁੰਮਦੇ ਦਿਖੇ ਤਾਂ ਲੱਗਾ ਸੀ ਕਿ ਹੁਣ ਦੋਵੇਂ ਆਪਣੇ ਰਿਸ਼ਤੇ ਨੂੰ ਜਗਜਾਹਿਰ ਕਰਨ ਲਈ ਤਿਆਰ ਹਨ ਪਰ ਇਕ ਇੰਟਰਵਿਊ 'ਚ ਜਦੋਂ ਦੀਪਿਕਾ ਨੇ ਰਣਵੀਰ ਦੇ ਨਾਂ 'ਤੇ ਗੱਲ ਬਦਲ ਦਿੱਤੀ ਤਾਂ ਸਾਫ ਹੋ ਗਿਆ ਕਿ ਅਜੇ ਉਹ ਇਸ 'ਤੇ ਕੁਝ ਵੀ ਨਹੀਂ ਬੋਲਣਾ ਚਾਹੁੰਦੀ। ਉੱਥੇ ਹਾਲ ਹੀ 'ਚ ਰਣਵੀਰ ਨੇ ਆਪਣੇ ਇਕ ਫੈਨ ਨੂੰ ਕੁਝ ਅਜਿਹਾ ਜਵਾਬ ਦਿੱਤਾ, ਜਿਸ ਤੋਂ ਬਾਅਦ ਹੁਣ ਨਾ ਤਾਂ ਦੀਪਿਕਾ ਤੇ ਨਾ ਹੀ ਰਣਵੀਰ ਨੂੰ ਕੁਝ ਬੋਲਣ ਦੀ ਜ਼ਰੂਰਤ ਹੈ। ਅਸਲ 'ਚ ਫਿਲਮ 'ਪਦਮਾਵਤ' ਦੀ ਸਾਰੀ ਲਾਈਮਲਾਈਟ ਦੀਪਿਕਾ ਲੈ ਗਈ।

Punjabi Bollywood Tadka

ਅਜਿਹੇ 'ਚ ਜਦੋਂ ਰਣਵੀਰ ਤੋਂ ਪੁੱਛਿਆ ਗਿਆ ਕਿ ਕੀ ਮੁੜ ਉਹ ਦੀਪਿਕਾ ਨਾਲ ਅਜਿਹੀ ਕੋਈ ਫਿਲਮ ਕਰਨਾ ਚਾਹੁਣਗੇ, ਜਿਸ 'ਚ ਪੂਰਾ ਫੋਕਸ ਦੀਪੂ 'ਤੇ ਹੋਵੇਗਾ ਤਾਂ ਉਨ੍ਹਾਂ ਨੇ ਅਜਿਹਾ ਜਵਾਬ ਦਿੱਤਾ, ਜੋ ਇਕ ਪਿਆਰ ਕਰਨ ਵਾਲਾ ਹੀ ਦੇ ਸਕਦਾ ਹੈ। ਰਣਵੀਰ ਨੇ ਕਿਹਾ ਕਿ ਮੈਂ ਦੀਪਿਕਾ ਨਾਲ ਇਕ ਵਾਰ ਨਹੀਂ, ਬਲਕਿ ਵਾਰ-ਵਾਰ ਕੰਮ ਕਰਨਾ ਚਾਹਵਾਂਗਾ, ਕਿਉਂਕਿ ਉਹ ਮੇਰੀ ਜ਼ਿੰਦਗੀ 'ਚ ਸਭ ਤੋਂ ਖਾਸ ਹੈ ਤੇ ਮੈਂ ਉਨ੍ਹਾਂ ਲਈ ਕੁਝ ਵੀ ਕਰ ਲਵਾਂਗਾ। ਭਰਾ ਹੁਣ ਇਨ੍ਹਾਂ ਗੱਲਾਂ ਨਾਲ ਤਾਂ ਕੋਈ ਬੱਚਾ ਵੀ ਸਮਝ ਜਾਵੇਗਾ ਕਿ ਦੀਪਿਕਾ ਦਾ ਸਾਥ ਪਾਉਣ ਲਈ ਰਣਵੀਰ ਇਕ ਫਿਲਮ 'ਚ ਕੀ ਬਲਕਿ ਕਈ ਫਿਲਮਾਂ 'ਚ ਹੱਸਦੇ-ਹੱਸਦੇ ਉਨ੍ਹਾਂ ਨੂੰ ਮੇਨ ਲੀਡ ਬਣਾ ਕੇ ਖੁਦ ਸਾਈਡ ਰੋਲ 'ਚ ਕੰਮ ਕਰ ਸਕਦੇ ਹਨ। ਇਹੀ ਨਹੀਂ ਰਣਵੀਰ ਆਪਣੇ ਇੰਟਰਵਿਊ 'ਚ ਇਹ ਸਾਫ ਵੀ ਕਰ ਕਹਿ ਦਿੱਤਾ ਕਿ ਜੇਕਰ ਇਸ ਫਿਲਮ 'ਚ ਉਨ੍ਹਾਂ ਨਾਲ ਦੀਪਿਕਾ ਨਹੀਂ ਹੁੰਦੀ ਤਾਂ ਸ਼ਾਇਦ ਹੀ ਉਹ ਖਿਲਜੀ ਦਾ ਇੰਨਾ ਚੁਣੌਤੀ ਭਰਿਆ ਕਿਰਦਾਰ ਨਿਭਾਅ ਪਾਉਂਦੇ।

Punjabi Bollywood Tadka


Tags: PadmaavatDeepika PadukoneRanveer Singhਦੀਪਿਕਾ ਪਾਦੂਕੋਣਰਣਵੀਰ ਸਿੰਘ

Edited By

Chanda Verma

Chanda Verma is News Editor at Jagbani.