FacebookTwitterg+Mail

ਦੀਪਿਕਾ ਨੇ ਪਿਤਾ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ!!

deepika padukone
07 February, 2018 05:29:39 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਰਾਣੀ ਪਦਮਾਵਤੀ ਭਾਵ ਦੀਪਿਕਾ ਪਾਦੂਕੋਣ ਪਿਛਲੇ ਕੁਝ ਸਮੇਂ ਤੋਂ ਚਰਚਾ 'ਚ ਹੈ। ਪਹਿਲਾਂ ਉਨ੍ਹਾਂ ਦੀ ਫਿਲਮ 'ਪਦਮਾਵਤ' ਤੇ ਉਸ ਤੋਂ ਬਾਅਦ ਐਕਟਰ ਰਣਵੀਰ ਸਿੰਘ ਨਾਲ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਉਹ ਸੁਰਖੀਆਂ 'ਚ ਛਾਈ ਹੋਈ ਹੈ। ਹਾਲ ਹੀ 'ਚ ਦੀਪਿਕਾ ਨੇ ਬਾਲੀਵੁੱਡ ਦੀ ਧੱਕ-ਧੱਕ ਗਰਲ ਮਾਧੁਰੀ ਦੀਕਸ਼ਿਤ ਨੂੰ ਲੈ ਕੇ ਵੀ ਇਕ ਖਾਸ ਗੱਲ ਬੋਲੀ ਹੈ, ਜਿਸ ਤੋਂ ਬਾਅਦ ਇਸ 'ਤੇ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਉਂਝ ਤਾਂ ਦੀਪਿਕਾ ਤੇ ਮਾਧੁਰੀ ਦੀਕਸ਼ਿਤ ਨੇ ਇੱਕਠੇ ਅਜੇ ਤੱਕ ਕਿਸੇ ਵੀ ਫਿਲਮ 'ਚ ਕੰਮ ਨਹੀਂ ਕੀਤਾ ਪਰ ਹਾਲ ਹੀ 'ਚ ਇੰਟਰਵਿਊ 'ਚ ਦੋਵੇਂ ਇੱਕਠੀਆਂ ਦਿਖਾਈ ਦਿੱਤੀਆਂ।

Punjabi Bollywood Tadka

ਇਸ ਇੰਟਰਵਿਊ 'ਚ ਦੀਪਿਕਾ ਨੇ ਆਪਣੇ ਪਿਤਾ ਪ੍ਰਕਾਸ਼ ਪਾਦੂਕੋਣ ਅਤੇ ਅਦਾਦਾਰਾ ਮਾਧੁਰੀ ਦੀਕਸ਼ਿਤ ਨੂੰ ਲੈ ਇਕ ਵੱਡਾ ਖੁਲਾਸਾ ਕੀਤਾ ਹੈ। ਇੰਟਰਵਿਊ ਦੌਰਾਨ ਦੀਪਿਕਾ ਨੇ ਪਿਤਾ ਪ੍ਰਕਾਸ਼ ਪਾਦੂਕੋਣ ਨਾਲ ਜੁੜੀ ਇਕ ਬੇਹੱਦ ਹੈਰਾਨ ਕਰਨ ਵਾਲੀ ਗੱਲ ਸ਼ੇਅਰ ਕੀਤੀ ਹੈ। ਦੀਪਿਕਾ ਨੇ ਦੱਸਿਆ ਕਿ ਸਾਬਕਾ ਬੈਡਮਿੰਟਨ ਖਿਡਾਰੀ ਤੇ ਉਨ੍ਹਾਂ ਦੇ ਪਿਤਾ ਪ੍ਰਕਾਸ਼ ਪਾਦੂਕੋਣ ਮਾਧੁਰੀ ਦੀਕਸ਼ਿਤ ਦੇ ਬਹੁਤ ਵੱਡੇ ਫੈਨ ਹਨ।

Punjabi Bollywood Tadka

ਜਦੋਂ ਮਾਧੁਰੀ ਦੀਕਸ਼ਿਤ ਨੇ ਵਿਆਹ ਦਾ ਐਲਾਨ ਕੀਤਾ ਗਿਆ ਸੀ ਤਾਂ ਪਿਤਾ ਦਾ ਦਿਲ ਟੁੱਟ ਗਿਆ ਸੀ ਤੇ ਪਾਪਾ ਨੇ ਖੁਦ ਨੂੰ ਬਾਥਰੂਮ 'ਚ ਬੰਦ ਕਰ ਲਿਆ ਸੀ। ਦੀਪਿਕਾ ਦੀ ਇਹ ਗੱਲ ਸੁਣ ਕੇ ਮਾਧੁਰੀ ਦੀਕਸ਼ਿਤ ਸਰਪ੍ਰਾਈਜ਼ ਹੋ ਗਈ ਤੇ ਹੱਸਣ ਲੱਗੀ। ਇੰਟਰਵਿਊ ਦੌਰਾਨ ਦੀਪਿਕਾ ਤੇ ਮਾਧੁਰੀ ਨੇ ਕਈ ਮਜ਼ੇਦਾਰ ਗੱਲਾਂ ਇਕ-ਦੂਜੇ ਨਾਲ ਸ਼ੇਅਰ ਕੀਤੀਆਂ। ਇਸ ਤੋਂ ਪਹਿਲਾਂ ਰਣਬੀਰ ਕਪੂਰ ਨੇ ਮਾਧੁਰੀ ਨੂੰ ਆਪਣਾ ਕਰੱਸ਼ ਦੱਸਿਆ ਸੀ। ਉਹ ਮਾਧੁਰੀ ਲਈ ਕੁਝ ਵੀ ਕਰ ਸਕਦੇ ਸਨ।

Punjabi Bollywood Tadka

ਜ਼ਿਕਰਯੋਗ ਹੈ ਕਿ ਦੀਪਿਕਾ ਪਾਦੂਕੋਣ ਦੀ ਫਿਲਮ 'ਪਦਮਾਵਤ' ਕਰਨੀ ਸੈਨਾ ਦੇ ਵਿਵਾਦਾਂ ਦੇ ਬਾਵਜੂਦ 24 ਜਨਵਰੀ 2018 ਨੂੰ ਰਿਲੀਜ਼ ਕਰ ਦਿੱਤੀ ਗਈ ਹੈ। ਫਿਲਮ ਬਾਕਸ ਆਫਿਸ 'ਤੇ ਤਾਬੜਤੋੜ ਕਮਾਈ ਕਰ ਰਹੀ ਹੈ। ਪ੍ਰਸ਼ੰਸਕ ਦੀਪਿਕਾ ਨੂੰ ਉਨ੍ਹਾਂ ਦੀ ਸ਼ਾਨਦਾਰ ਐਕਟਿੰਗ ਲਈ ਵੀ ਵਧਾਈ ਦੇ ਰਹੇ ਹਨ। ਮਾਧੁਰੀ ਦੀਕਸ਼ਿਤ ਨੇ ਵੀ ਉਨ੍ਹਾਂ ਦੇ ਕਿਰਦਾਰ ਦੀ ਰੱਜ ਕੇ ਤਾਰੀਫ ਕੀਤੀ ਸੀ।

Punjabi Bollywood Tadka


Tags: Deepika PadukonePrakash PadukoneMadhuri DixitRanbir KapoorPadmaavatਦੀਪਿਕਾ ਪਾਦੂਕੋਣਮਾਧੁਰੀ ਦੀਕਸ਼ਿਤ

Edited By

Chanda Verma

Chanda Verma is News Editor at Jagbani.