FacebookTwitterg+Mail

ਰਣਬੀਰ-ਆਲੀਆ ਦੇ ਰਿਲੇਸ਼ਨਸ਼ਿਪ ਵਿਚਕਾਰ ਦੀਪਿਕਾ ਦੀ ਭੈਣ ਦਾ ਦਿਲਚਸਪ ਖੁਲਾਸਾ!!

deepika padukone
09 February, 2018 11:01:07 AM

ਮੁੰਬਈ(ਬਿਊਰੋ)— ਦੀਪਿਕਾ ਪਾਦੂਕੋਣ ਤੇ ਉਨ੍ਹਾਂ ਦੀ ਛੋਟੀ ਭੈਣ ਅਨੀਸ਼ਾ ਭਾਵੇਂ ਪ੍ਰੋਫੈਸ਼ਨਲੀ ਤੌਰ 'ਤੇ ਇਕ-ਦੂਜੇ ਤੋਂ ਕਾਫੀ ਵੱਖ ਹਨ ਪਰ ਉਨ੍ਹਾਂ ਦੋਹਾਂ ਦੀ ਕੈਮਿਸਟਰੀ ਬਹੁਤ ਵਧੀਆ ਹੈ। ਹਾਲ ਹੀ 'ਚ ਨੇਹਾ ਧੂਪੀਆ ਦੇ ਚੈਟ ਸ਼ੋਅ 'ਚ ਪਹੁੰਚੀ ਅਨੀਸ਼ਾ ਨੇ ਦੀਪਿਕਾ ਦੇ ਸਾਹਮਣੇ ਆਪਣੇ ਇਕ ਅਜਿਹੇ ਸੁਪਨੇ ਦੇ ਬਾਰੇ 'ਚ ਦੱਸਿਆ, ਜਿਸ ਨੂੰ ਜਾਣ ਕੇ ਨੇਹਾ ਵੀ ਹੈਰਾਨ ਹੋ ਗਈ। ਅਨੀਸ਼ਾ ਉਮਰ 'ਚ ਦੀਪਿਕਾ ਤੋਂ 5 ਸਾਲ ਛੋਟੀ ਹੈ। ਉਹ ਇਕ ਖਿਡਾਰੀ ਹੈ ਤੇ ਗੋਲਫ ਖੇਡਦੀ ਹੈ। ਅਨੀਸ਼ਾ ਹਮੇਸ਼ਾ ਹੀ ਲਾਈਮਲਾਈਟ ਤੋਂ ਦੂਰ ਰਹਿੰਦੀ ਹੈ ਤੇ ਇਹ ਪਹਿਲਾ ਮੌਕਾ ਸੀ ਜਦੋਂ ਉਹ ਕਿਸੇ ਟਾਕ ਸ਼ੋਅ ਦਾ ਹਿੱਸਾ ਬਣੀ।

Punjabi Bollywood Tadka

ਇਸ ਮੌਕੇ 'ਤੇ ਉਨ੍ਹਾਂ ਨੇ ਆਪਣੇ ਨਾਲ ਜੁੜੇ ਇਕ ਅਜਿਹੇ ਰਾਜ਼ ਤੋਂ ਪਰਦਾ ਉਠਾਇਆ ਹੈ, ਜਿਸ ਨੂੰ ਜਾਣ ਕੇ ਨੇਹਾ ਨੂੰ ਯਕੀਨ ਨਹੀਂ ਹੋਇਆ। ਅਸਲ 'ਚ ਨੇਹਾ ਨੇ ਅਨੀਸ਼ਾ ਤੋਂ ਪੁੱਛਿਆ ਕਿ ਉਹ ਦੀਪਿਕਾ ਦੇ ਕਿਸੇ ਦੋਸਤ ਨੂੰ ਡੇਟ ਕਰਨਾ ਚਾਹੁੰਦੀ ਹੈ? ਨੇਹਾ ਦੇ ਇਹ ਪੁੱਛਦੇ ਹੀ ਅਨੀਸ਼ਾ ਨੇ ਕਿਹਾ ਕਿ ਉਹ ਬ੍ਰੇਡਲੀ ਕੂਪਰ ਨੂੰ ਡੇਟ ਕਰਨਾ ਚਾਹੁੰਦੀ ਹੈ ਤਾਂ ਕਿ ਉਹ ਉਨ੍ਹਾਂ ਨੂੰ ਦੱਸ ਸਕੇ ਕਿ ਉਹ ਹੁਣ ਦੀਪਿਕਾ ਦੇ ਦੋਸਤ ਨਹੀਂ ਹਨ।

Punjabi Bollywood Tadka

ਉਸੇ ਸਮੇਂ ਦੀਪਿਕਾ ਨੇ ਦੱਸਿਆ ਤਿ ਅਨੀਸ਼ਾ ਰਣਬੀਰ ਕਪੂਰ ਦੀ ਬਹੁਤ ਵੱਡੀ ਫੈਨ ਹੈ। ਇਸ ਗੱਲ 'ਤੇ ਨੇਹਾ ਨੇ ਅਨੀਸ਼ਾ ਤੋਂ ਪੁੱਛਿਆ ਕਿ ਕੀ ਉਹ ਰਣਬੀਰ ਕਪੂਰ ਨਾਲ ਡੇਟ 'ਤੇ ਜਾਵੇਗੀ? ਅਨੀਸ਼ਾ ਨੇ ਇਸ ਦੇ ਜਵਾਬ 'ਚ ਕਿਹਾ ਕਿ ਉਨ੍ਹਾਂ ਨਾਲ ਡੇਟ 'ਤੇ ਕੌਣ ਨਹੀਂ ਜਾਣਾ ਚਾਹੁੰਦਾ। ਰਣਬੀਰ-ਆਲੀਆ ਦਾ ਰਿਲੇਸ਼ਨਸ਼ਿੱਪ ਅੱਜਕਲ ਚਰਚਾ 'ਚ ਹੈ। ਅਨੀਸ਼ਾ ਦੇ ਇਸ ਖੁਲਾਸੇ 'ਤੇ ਆਲੀਆ ਨੂੰ ਸ਼ਾਇਦ ਗੁੱਸਾ ਲੱਗ ਸਕਦਾ ਹੈ।

Punjabi Bollywood Tadka

ਤੁਹਾਨੂੰ ਦੱਸ ਦੇਈਏ ਕਿ ਦੀਪਿਕਾ ਤੇ ਰਣਬੀਰ ਦੇ ਰਿਲੇਸ਼ਨਸ਼ਿਪ ਦੀਆਂ ਖਬਰਾਂ ਨੇ ਸਾਲ 2008 'ਚ ਆਈ ਫਿਲਮ 'ਬਚਨਾ ਐ ਹਸੀਨੋ' ਤੋਂ ਜ਼ੋਰ ਫੜਿਆ ਸੀ, ਜਿਸ ਤੋਂ ਕੁਝ ਸਾਲ ਬਾਅਦ ਇਨ੍ਹਾਂ ਦੋਹਾਂ ਦਾ ਬ੍ਰੇਕਅੱਪ ਹੋ ਗਿਆ ਸੀ। ਹਾਲਾਂਕਿ ਇਨ੍ਹਾਂ ਦੋਹਾਂ ਨੇ ਬ੍ਰੇਕਅੱਪ ਤੋਂ ਬਾਅਦ 'ਤਮਾਸ਼ਾ' ਤੇ 'ਯੇ ਜਵਾਨੀ ਹੈ ਦੀਵਾਨੀ' ਫਿਲਮਾਂ ਇੱਕਠੇ ਕੀਤੀਆਂ ਸਨ।

Punjabi Bollywood Tadka


Tags: Deepika PadukoneAlia BhattAnisha PadukoneRanbir KapoorNeha Dhupiaਦੀਪਿਕਾ ਪਾਦੂਕੋਣ ਰਣਬੀਰ ਕਪੂਰ

Edited By

Chanda Verma

Chanda Verma is News Editor at Jagbani.