FacebookTwitterg+Mail

ਐਕਟਿੰਗ ਤੋਂ ਇਲਾਵਾ ਇਸ ਚੀਜ਼ ਦਾ ਵੀ ਸ਼ੌਕ ਰੱਖਦੀ ਹੈ ਦੀਪਿਕਾ

deepika padukone
22 February, 2018 02:50:48 PM

ਮੁੰਬਈ(ਬਿਊਰੋ)— ਫਿਲਮ 'ਪਦਮਾਵਤ' ਤੋਂ ਬਾਅਦ ਦੀਪਿਕਾ ਪਾਦੂਕੋਣ ਦੀ ਮਸ਼ਹੂਰੀ ਦੇਸ਼ 'ਚ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਕਾਫੀ ਦੇਖਣ ਨੂੰ ਮਿਲੀ। ਦੀਪਿਕਾ ਨੇ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਦੀ ਲਿਖੀ ਹੋਈ ਕਵਿਤਾ ਦਾ ਸਿਰਲੇਖ 'ਆਈ ਐੱਮ' ਇਕ ਪੇਪਰ 'ਤੇ ਦਿਖਾਈ ਦੇ ਰਿਹਾ ਹੈ। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਦੀਪਿਕਾ ਨੇ ਕੈਪਸ਼ਨ ਵਿਚ ਲਿਖਿਆ,''7ਵੀਂ ਗਰੇਡ ਵਿਚ ਕਵਿਤਾ ਲਿਖਣ ਦੀ ਮੇਰੀ ਕੋਸ਼ਿਸ਼'। ਦੀਪਿਕਾ ਦੁਆਰਾ ਲਿਖੀ ਹੋਈ ਪਹਿਲਾਂ ਕੋਸ਼ਿਸ਼ ਨੂੰ ਰਣਵੀਰ ਸਿੰਘ ਨੇ ਵੀ ਲਾਈਕ ਕੀਤਾ।

Punjabi Bollywood Tadka
ਦੀਪਿਕਾ ਨੇ ਆਪਣੀ ਕਵਿਤਾ ਦੀ ਸ਼ੁਰੂਆਤੀ ਚਾਰ ਲਾਈਨਾਂ 'ਚ ਲਿਖਿਆ ਹੈ, ''ਆਈ ਐਮ ਅ ਚਾਇਲਡ ਵਿਦ ਲਵ ਐਂਡ ਕੇਅਰ, ਆਈ ਵੰਡਰ ਹਾਓ ਫਾਰ ਦ ਸਟਾਰਸ ਰੀਚ, ਆਈ ਹਿਅਰ ਦ ਰਸ਼ ਆਫ ਦ ਵੇਵਸ, ਆਈ ਸੀ ਦ ਡੀਪ ਬਲੂ ਸੀ...'। ਉਨ੍ਹਾਂ ਦੇ ਇਸ ਪੋਸਟ 'ਤੇ ਯੂਜ਼ਰਸ ਦੁਆਰਾ ਬਹੁਤ ਪਸੰਦ ਕੀਤੀ ਗਈ।

Punjabi Bollywood Tadka
ਇੰਸਟਾਗਰਾਮ 'ਤੇ ਪੋਸਟ ਕੀਤੇ ਗਏ ਇਸ ਪੋਸਟ 'ਤੇ ਯੂਜ਼ਰਸ ਨੇ ਲਿਖਿਆ,''ਵਾਹ ਮੈਮ... ਇਹ ਕਾਫੀ ਪ੍ਰੇਰਣਾਤਮਕ ਕਵਿਤਾ ਹੈ।'' ਉਥੇ ਹੀ ਇਕ ਨੇ ਲਿਖਿਆ,''ਇਹ ਬਹੁਤ ਕਿਊਟ ਹੈ ਦੀਪੂ।'' ਸਾਲ ਦੇ ਸ਼ੁਰੁਆਤ 'ਚ ਆਈ ਫਿਲਮ 'ਪਦਮਾਵਤ' ਵਿਚ ਦੀਪਿਕਾ ਪਾਦੂਕੋਣ ਦੀ ਐਕਟਿੰਗ ਨੂੰ ਲੈ ਕੇ ਵੀ ਲੋਕਾਂ ਦੁਆਰਾ ਬਹੁਤ ਪਸੰਦ ਕੀਤਾ ਗਿਆ ਸੀ। ਇਸ ਫਿਲਮ 'ਚ ਉਨ੍ਹਾਂ ਦੇ  ਨਾਲ ਰਣਵੀਰ ਸਿੰਘ ਅਤੇ ਸ਼ਾਹਿਦ ਕਪੂਰ ਵੀ ਸੀ। ਪਿਛਲੇ ਸਾਲ 1 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ ਵਿਵਾਦਾਂ ਕਾਰਨ 25 ਜਨਵਰੀ ਨੂੰ ਰਿਲੀਜ਼ ਹੋਈ।

Punjabi Bollywood Tadka


Tags: Deepika PadukonePadmaavatRanveer SinghInstagramਦੀਪਿਕਾ ਪਾਦੂਕੋਣਰਣਵੀਰ ਸਿੰਘ

Edited By

Manju

Manju is News Editor at Jagbani.