ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਨੂੰ ਬੁੱਧਵਾਰ ਨੂੰ ਹਵਾਈ ਅੱਡੇ 'ਤੇ ਦੇਖਿਆ ਗਿਆ। ਇਸ ਦੌਰਾਨ, ਉਨ੍ਹਾਂ ਦੇ ਗਲੇ 'ਤੇ ਲੱਗੀ ਪੱਟੀ ਚਰਚਾ ਦਾ ਵਿਸ਼ਾ ਬਣ ਗਈ। ਦੀਪਿਕਾ ਦੀ ਗਰਦਨ 'ਤੇ ਇਸ ਪੱਟੀ ਨੂੰ ਵੇਖਦਿਆਂ, ਖਬਰਾਂ ਵਿੱਚ ਵੱਖ-ਵੱਖ ਧਾਰਨਾਵਾਂ ਵਿਖਾਈ ਦੇਣੀਆਂ ਸ਼ੁਰੂ ਹੋਈਆਂ।
ਸਭ ਤੋਂ ਵੱਧ ਚਰਚਾ ਗਰਦਨ ਦੇ ਟੈਟੂ ਸਬੰਧਿਤ ਕੀਤੀ ਗਈ। ਦੀਪਿਕਾ ਦੀ ਗਰਦਨ ਦੀ ਪੱਟੀ ਦਾ ਕਾਰਨ ਹੁਣ ਸਾਹਮਣੇ ਆ ਗਿਆ ਹੈ। ਅਸਲ ਵਿੱਚ, ਦੀਪਿਕਾ ਆਪਣੇ ਪਿੱਠ ਦਰਦ ਨਾਲ ਸੰਘਰਸ਼ ਕਰ ਰਹੀ ਹੈ।
ਇਹ ਦਰਦ ਪਹਿਲਾਂ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਰਾਮਲੀਲਾ' 'ਚ 'ਨਗਾੜਾ' ਗਾਣੇ ਦੌਰਾਨ ਆਈ ਸੀ। ਇਸ ਤੋਂ ਬਾਅਦ 'ਪਦਮਾਵਤ' 'ਚ 'ਘੂਮਰ' ਗੀਤ ਦੌਰਾਨ ਮੁੜ ਇਹ ਦਰਦ ਸਾਹਮਣੇ ਆਇਆ।
ਇਸ ਦਰਦ ਕਾਰਨ, ਦੀਪਿਕਾ ਦਾ ਇਲਾਜ ਚੱਲ ਰਿਹਾ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ।
ਇਸ ਕਾਰਨ, ਦੀਪਿਕਾ ਨੂੰ ਆਉਣ ਵਾਲੀ ਫਿਲਮਾਂ ਦੀਆਂ ਤਰੀਕਾਂ ਨੂੰ ਅੱਗੇ ਵਧਾਉਣਾ ਪਵੇਗਾ। ਨਿਰਦੇਸ਼ਕ ਵਿਸ਼ਾਲ ਭਾਰਦਵਾਜ ਨੇ ਕਿਹਾ ਕਿ ਉਨ੍ਹਾਂ ਦੇ ਫਿਲਮ ਦੀਆਂ ਦੋਵੇਂ ਦੀ ਲੀਡ ਸਟਾਰਜ਼ ਬੀਮਾਰ ਹਨ।
ਇਸ ਕਰਕੇ ਉਨ੍ਹਾਂ ਦੀ ਫਿਲਮ 'ਮੰਤਰਾਲੇ' ਦੀ ਸ਼ੂਟਿੰਗ ਟਾਲ ਦਿੱਤੀ ਗਈ ਹੈ। ਵਿਸ਼ਾਲ ਨੇ ਕਿਹਾ ਕਿ ਡਾਕਟਰ ਨੇ ਦੀਪਿਕਾ ਤੇ ਇਰਫਾਨ ਖਾਨ ਨੂੰ ਘਰ ਆਰਾਮ ਕਰਨ ਨੂੰ ਕਿਹਾ ਹੈ।