FacebookTwitterg+Mail

ਦੀਪਿਕਾ ਨੂੰ ਕਮਰ ਦਰਦ ਨੇ ਕੀਤਾ ਬੇਹੱਦ ਪਰੇਸ਼ਾਨ, ਰਿਪੋਰਟ 'ਚ ਸਾਹਮਣੇ ਆਈ ਇਹ ਬੀਮਾਰੀ

deepika padukone
15 March, 2018 04:18:41 PM

ਮੁੰਬਈ(ਬਿਊਰੋ)— 'ਪਦਮਾਵਤ' ਤੋਂ ਬਾਅਦ ਦੀਪਿਕਾ ਪਾਦੂਕੋਣ ਨੂੰ ਨਿਰਦੇਸ਼ਕ ਵਿਸ਼ਾਲ ਭਰਦਵਾਜ ਦੀ ਫਿਲਮ ਦੀ ਸ਼ੂਟਿੰਗ ਕਰਨੀ ਸੀ। ਸਭ ਕੁਝ ਸਹੀਂ ਚੱਲ ਰਿਹਾ ਸੀ ਕਿ ਅਚਾਨਕ ਖਬਰ ਆਈ ਹੈ ਕਿ ਦੀਪਿਕਾ ਪਾਦੂਕੋਣ ਦੀ ਕਮਰ 'ਚ ਕਾਫੀ ਦਰਦ ਹੈ, ਜਿਸ ਕਾਰਨ ਡਾਕਟਰਾਂ ਨੇ ਉਸ ਨੂੰ ਲੰਬੇ ਸਮੇਂ ਤੱਕ ਆਰਾਮ ਕਰਨ ਦੀ ਸਲਾਹ ਦਿੱਤੀ ਹੈ।
Punjabi Bollywood Tadka

ਹਾਲ ਹੀ 'ਚ ਸਾਹਮਣੇ ਆਈਆਂ ਤਸਵੀਰਾਂ 'ਚ ਦੀਪਿਕਾ ਦੀ ਗਰਦਨ 'ਤੇ ਪੈਚ ਵੀ ਲੱਗੇ ਦੇਖੇ ਗਏ ਸਨ, ਜਿਸ ਤੋਂ ਇਹ ਗੱਲ ਸਾਫ ਹੋ ਜਾਂਦੀ ਹੈ ਕਿ ਦਰਦ ਕਾਰਨ ਦੀਪਿਕਾ ਫਿਜੀਓਥੈਰਪੀ ਦਾ ਸਹਾਰਾ ਲੈ ਰਹੀ ਹੈ। ਦੱਸ ਦੇਈਏ ਕਿ 'ਪਦਮਾਵਤ' ਦੀ ਸ਼ੂਟਿੰਗ ਦੌਰਾਨ ਪਿੱਠ ਤੇ ਗਰਦਨ 'ਚ ਆਏ ਖਿਚਾਅ ਕਾਰਨ ਦੀਪਿਕਾ ਪਾਦੂਕੋਣ ਨੂੰ ਇਹ ਤਕਲੀਫ ਹੋ ਗਈ ਸੀ ਤੇ ਕੁਝ ਦਿਨ ਪਹਿਲਾਂ ਇਹ ਦੋਬਾਰਾ (ਮੁੜ) ਉਭਰ ਆਈ।
Punjabi Bollywood Tadka

ਸੂਤਰਾਂ ਮੁਤਾਬਕ ਦੀਪਿਕਾ ਪਾਦੂਕੋਣ ਦੀ ਮੇਡੀਕਲ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਉਸ ਨੂੰ ਵਿਟਾਮਿਨ ਡੀ 3 ਦੀ ਘਾਟ ਹੈ। ਇਸ ਨੂੰ ਦੂਰ ਕਰਨ ਲਈ ਦੀਪਿਕਾ ਪਾਦੂਕੋਣ ਇਕ ਡੋਜ਼ ਵੀ ਲੈ ਚੁੱਕੀ ਹੈ।
Punjabi Bollywood Tadka
ਖਬਰਾਂ ਦੀ ਮੰਨੀਏ ਤਾਂ ਕਮਰ ਦਰਦ ਨੂੰ ਦੂਰ ਕਰਨ ਲਈ ਦੀਪਿਕਾ ਰੋਜ਼ਾਨਾ ਫਿਜੀਓਥੈਰਪੀ ਵੀ ਲੈ ਰਹੀ ਹੈ ਤੇ ਵਿਟਾਮਿਨ ਦੀ ਘਾਟ ਪੂਰੀ ਕਰਨ ਲਈ ਵੀ ਇਲਾਜ਼ ਕਰਵਾ ਰਹੀ ਹੈ। ਹਾਲਾਂਕਿ ਉਹ ਉਦੋਂ ਤੱਕ ਸ਼ੂਟਿੰਗ ਸ਼ੁਰੂ ਨਹੀਂ ਕਰ ਸਕਦੀ ਜਦੋਂ ਤੱਕ ਡਾਕਟਰ ਉਸ ਨੂੰ ਆਗਿਆ ਨਾ ਦੇਣ ਤੇ ਨਾਲ ਹੀ ਉਸ ਨੂੰ ਪਹਿਲਾਂ ਵਿਟਾਮਿਨ ਡੀ 3 ਦੀ ਸਾਰੀ ਡੋਜ਼ ਵੀ ਪੂਰੀ ਕਰਨੀ ਹੋਵੇਗੀ। ਦੱਸ ਦੇਈਏ ਕਿ ਇੰਨੀ ਦਿਨੀਂ ਦੀਪਿਕਾ ਵਿਹਲੇ ਸਮੇਂ 'ਚ ਨਵੀਆਂ ਫਿਲਮਾਂ ਦੀਆਂ ਕਹਾਣੀਆਂ ਪੜ੍ਹੇਗੀ।


Tags: Deepika PadukonePadmaavatOm Shanti OmYeh Jawaani Hai DeewaniChennai ExpressLove Aaj Kal Bachna Ae Haseeno

Edited By

Sunita

Sunita is News Editor at Jagbani.