FacebookTwitterg+Mail

ਦੀਪਿਕਾ ਬਾਰੇ ਇਤਰਾਜ਼ਯੋਗ ਲਿਖਣ ਵਾਲੀ ਪੱਤਰਕਾਰ ਨੂੰ BCCI ਨੇ ਦਿੱਤੀ 1.65 ਕਰੋੜ ਦੀ ਨੌਕਰੀ

deepika padukone
23 March, 2018 04:18:37 PM

ਮੁੰਬਈ(ਬਿਊਰੋ)— ਬੀ. ਸੀ. ਸੀ. ਆਈ. ਸਕੱਤਰ ਅਮਿਤਾਭ ਚੌਧਰੀ ਨੇ ਬੋਰਡ ਦੀ ਨਵੀਂ ਜਰਨਲ ਮੈਨੇਜਰ ਦੇ ਰੂਪ 'ਚ ਪ੍ਰਿਆ ਗੁਪਤਾ ਨੂੰ ਨਿਯੁਕਤ ਕੀਤੇ ਜਾਣ 'ਤੇ ਇਤਰਾਜ਼ ਜਤਾਇਆ ਹੈ। ਦੱਸ ਦੇਈਏ ਕਿ ਪ੍ਰਿਆ ਗੁਪਤਾ ਉਹੀ ਪੱਤਰਕਾਰ ਹੈ, ਜਿਸ ਨੇ ਟਾਈਮਸ ਆਫ ਇੰਡੀਆ 'ਚ ਕੰਮ ਕਰਨ ਦੌਰਾਨ ਸਾਲ 2014 'ਚ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੂਕੋਣ ਦੇ ਕਲੀਵੇਜ ਨੂੰ ਲੈ ਕੇ ਆਰਟੀਕਲ/ਲੇਖ ਲਿਖਿਆ ਸੀ। ਬੀ. ਸੀ. ਸੀ. ਆਈ. ਦੁਆਰਾ ਜਰਨਲ ਮੈਨੇਜਰ ਦੀ ਪੋਸਟ ਲਈ ਪ੍ਰਿਆ ਗੁਪਤਾ ਨੂੰ 1.65 ਕਰੋੜ ਰੁਪਏ ਪ੍ਰਤੀ ਮਹੀਨਾ ਤਨਖਾਹ ਦੀ ਪੇਸ਼ਕਸ਼ ਕੀਤੀ ਗਈ, ਜਿਸ ਨੂੰ ਗੁਪਤਾ ਨੇ ਸਵੀਕਾਰ ਕਰ ਲਿਆ ਹੈ।
Punjabi Bollywood Tadka

ਅਮਿਤਾਭ ਚੌਧਰੀ ਨੇ ਪ੍ਰਿਆ ਦੀ ਨਿਯਕਤੀ 'ਤੇ ਇਤਰਾਜ਼ ਜ਼ਾਹਰ ਕਰਦੇ ਹੋਏ ਬੀ. ਸੀ. ਸੀ. ਆਈ. ਦੇ ਸੀ. ਈ. ਓ. ਰਾਹੁਲ ਜੌਹਰੀ ਨੂੰ ਈਮੇਲ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਪ੍ਰਿਆ ਗੁਪਤਾ ਦੁਆਰਾ ਲਿਖੇ ਗਏ ਆਰਟੀਕਲ ਦਾ ਜ਼ਿਕਰ ਕੀਤਾ। ਇਸ 'ਚ ਦੀਪਿਕਾ ਪਾਦੂਕੋਣ ਨੂੰ '' ਕਿਹਾ ਗਿਆ ਸੀ। ਚੌਧਰੀ ਨੇ ਇਸ ਈਮੇਲ ਦੀ ਇਕ ਕਾਪੀ ਪ੍ਰਸ਼ਾਸਕ ਸਮਿਤੀ ਤੇ ਬੀ. ਸੀ. ਸੀ. ਆਈ. ਨੇ ਹੋਰਨਾਂ ਅਧਿਕਾਰੀਆਂ ਨੂੰ ਵੀ ਭੇਜੀ ਹੈ। ਇਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਅਮਿਤਾਭ ਚੌਧਰੀ ਪ੍ਰਿਆ ਗੁਪਤਾ ਦੀ ਨਿਯੁਕਤੀ ਤੋਂ ਬਿਲਕੁਲ ਖੁਸ਼ ਨਹੀਂ ਹੈ।
Punjabi Bollywood Tadka

ਬੀ. ਸੀ. ਸੀ. ਆਈ. ਦੀ ਪ੍ਰਕਿਰਿਆ 'ਤੇ ਸਵਾਲ ਚੁੱਕਦੇ ਹੋਏ ਅਮਿਤਾਭ ਚੌਧਰੀ ਨੇ ਕਿਹਾ, ''ਇੰਟਰਨੈੱਟ 'ਤੇ ਸਰਚ ਕਰਨ 'ਤੇ ਕੁਝ ਕਹਾਣੀਆਂ ਦਾ ਖੁਲਾਸਾ ਹੋਇਆ, ਜਿਸ 'ਚ ਅਜੇ ਚੁਣੇ ਗਏ ਉਮੀਦਵਾਰ ਨੇ ਸੰਬੰਧਿਤ ਕੁਝ ਲੇਖ ਸਨ। ਉਹ ਅਜਿਹਾ ਕੰਟੈਂਟ ਸੀ, ਜਿਸ ਨੂੰ ਸਾਰੇ ਦੇਖ ਸਕਦੇ ਹਨ।'' ਚੌਧਰੀ ਦਾ ਇਸ਼ਾਰਾ ਦੀਪਿਕਾ ਪਾਦੂਕੋਣ 'ਤੇ ਆਰਟੀਕਲ ਵੱਲ ਸੀ। ਇੰਨਾਂ ਹੀ ਨਹੀਂ ਚੌਧਰੀ ਦਾ ਇਹ ਵੀ ਕਹਿਣਾ ਹੈ ਕਿ ਗੁਪਤਾ ਕੋਲ ਇੰਨਾ ਅਨੁਭਵ ਨਹੀਂ ਹੈ ਕਿ ਜਰਨਲ ਮੈਨੇਜਰ ਵਰਗੀ ਹਾਈ ਪ੍ਰੋਫਾਈਲ ਨੌਕਰੀ ਨੂੰ ਹੈਂਡਲ ਕਰ ਸਕੇ। ਉਨ੍ਹਾਂ ਨੇ ਪ੍ਰਿਆ ਗੁਪਤਾ ਦੀ ਨਿਯੁਕਤੀ ਦੇ ਪੱਤਰ 'ਤੇ ਸਾਈਨ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ। ਇਸ ਤੋਂ ਇਲਾਵਾ ਚੌਧਰੀ ਨੇ ਪ੍ਰਸ਼ਾਸਕ ਸਮਿਤੀ ਦੀ ਪ੍ਰਕਿਰਿਆ 'ਤੇ ਵੀ ਸਵਾਲ ਚੁੱਕੇ ਹਨ ਤੇ ਦੋਸ਼ ਲਾਇਆ ਹੈ ਕਿ ਬੀ. ਸੀ. ਸੀ. ਆਈ. ਦੀ ਸਹਾਇਤਾ ਲਈ ਬੋਰਡ ਕੋਲ ਆਉਣ ਤੋਂ ਪਹਿਲਾਂ ਹੀ ਜਰਨਲ ਮੈਨੇਜਰ ਉਮੀਦਵਾਰ ਦੀ ਸੂਚੀ ਨੂੰ ਸ਼ਾਰਟ ਲਿਸਟ ਕਰ ਦਿੱਤਾ ਗਿਆ ਸੀ। ਦੂਜੇ ਪਾਸੇ ਇਸ ਮਾਮਲੇ 'ਤੇ ਪ੍ਰਿਆ ਗੁਪਤਾ ਨੇ ਇਕ ਇੰਟਰਵਿਊ ਦੌਰਾਨ ਕਿਹਾ, ''ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਤੇ ਮੈਂ ਫਿਲਹਾਲ ਇਸ 'ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੀ।''


Tags: Deepika PadukoneAmitabh ChoudharyBCCI CEOPriya GuptaRahul Johriਅਮਿਤਾਭ ਚੌਧਰੀਦੀਪਿਕਾ ਪਾਦੂਕੋਣ

Edited By

Sunita

Sunita is News Editor at Jagbani.