ਮੁੰਬਈ (ਬਿਊਰੋ)— ਬਾਲੀਵੁੱਡ ਦੀ ਰਾਣੀ 'ਪਦਮਾਵਤੀ' ਭਾਵ ਦੀਪਿਕਾ ਪਾਦੂਕੋਣ ਅੱਜਕਲ ਆਪਣੇ ਵਿਆਹ ਦੀਆਂ ਤਿਆਰੀਆਂ 'ਚ ਰੁੱਝੀ ਹੋਈ ਹੈ। ਉਹ ਹਰ ਰੋਜ਼ ਆਪਣੀ ਮਾਂ ਨਾਲ ਸ਼ਾਪਿੰਗ ਕਰਦੀ ਦਿਖ ਰਹੀ ਹੈ। ਫਿਲਹਾਲ ਉਨ੍ਹਾਂ ਨੇ ਕੰਮ ਤੋਂ ਵੀ ਬ੍ਰੇਕ ਲੈ ਲਿਆ ਹੈ ਪਰ ਅੱਜ ਅਸੀਂ ਤੁਹਾਨੂੰ ਦੀਪਿਕਾ ਪਾਦੂਕੋਣ ਨਾਲ ਹੋਏ ਇਕ ਹਾਦਸੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਦੀਪਿਕਾ ਕਦੇ ਭੁੱਲ ਨਹੀਂ ਸਕਦੀ। ਦੀਪਿਕਾ ਨਾਲ ਇਕ ਕਦੇ ਨਾ ਭੁੱਲਣ ਵਾਲੀ ਘਟਨਾ ਵਾਪਰੀ ਸੀ, ਜਿਸ ਬਾਰੇ ਘੱਟ ਹੀ ਲੋਕ ਜਾਣਦੇ ਹਨ।
ਅਸਲ 'ਚ ਦੀਪਿਕਾ ਪਾਦੂਕੋਣ ਇਕ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ 'ਚ ਪਹੁੰਚੀ ਸੀ, ਜਿੱਥੇ ਫਿਲਮ ਜਗਤ ਦੀਆਂ ਕਈ ਹਸਤੀਆਂ ਨੇ ਵੀ ਸ਼ਿਰਕਤ ਕੀਤੀ ਸੀ। ਉੱਥੇ ਇਕ ਅਣਜਾਨ ਵਿਅਕਤੀ ਆਪਣੀ ਚਾਹਤ ਪੂਰੀ ਕਰਨ ਲਈ ਸੁਰੱਖਿਆ ਘੇਰਾ ਤੋੜ ਕੇ ਦੀਪਿਕਾ ਪਾਦੂਕੋਣ ਕੋਲ ਪਹੁੰਚ ਗਿਆ। ਸੁਰੱਖਿਆ ਗਾਰਡਜ਼ ਨੇ ਫਿਰ ਉਸ ਨੂੰ ਫੜਣ ਦੀ ਕੋਸ਼ਿਸ਼ ਕੀਤੀ ਪਰ ਸਾਰਿਆ ਨੂੰ ਇੱਧਰ-ਓਧਰ ਕਰਕੇ ਉਹ ਮੁੜ ਦੀਪਿਕਾ ਕੋਲ ਪਹੁੰਚ ਗਿਆ। ਦੀਪਿਕਾ ਨੇ ਉਸ ਲੜਕੇ ਸਾਹਮਣੇ ਹੱਥ ਤੱਕ ਜੋੜ ਦਿੱਤੇ ਪਰ ਉਹ ਨਹੀਂ ਮੰਨਿਆ।
ਆਖਿਰਕਾਰ ਉਸ ਨੇ ਆਪਣੀ ਇੱਛਾ ਪੂਰੀ ਕਰ ਕੇ ਸਾਹ ਲਿਆ। ਉਸ ਦੀ ਚਾਹਤ ਸੀ ਕਿ ਉਹ ਦੀਪਿਕਾ ਪਾਦੂਕੋਣ ਨਾਲ ਇਕ ਕਲੋਜ਼ ਸੈਲਫੀ ਲਵੇ। ਦੀਪਿਕਾ ਉਸ ਨਾਲ ਸੈਲਫੀ ਲੈਣ ਲਈ ਬਿਲਕੁੱਲ ਤਿਆਰ ਨਹੀਂ ਸੀ ਪਰ ਉਸ ਲੜਕੇ ਦੀ ਜ਼ਿੰਦ ਸਾਹਮਣੇ ਆਖਿਰਕਾਰ ਦੀਪਿਕਾ ਨੂੰ ਵੀ ਝੁਕਣਾ ਹੀ ਪਿਆ।