FacebookTwitterg+Mail

ਤਣਾਅ ਦਾ ਸਫਲਤਾ ਨਾਲ ਕੁਝ ਲੈਣਾ-ਦੇਣਾ ਨਹੀਂ : ਦੀਪਿਕਾ

deepika padukone
29 June, 2018 11:45:44 AM

ਮੁੰਬਈ (ਬਿਊਰੋ)— ਬਾਲੀਵੁੱਡ ਸਟਾਰ ਦੀਪਿਕਾ ਪਾਦੁਕੋਨ ਦਾ ਮੰਨਣਾ ਹੈ ਕਿ ਮਾਨਸਿਕ ਤਣਾਅ ਦਾ ਇਸ ਨਾਲ ਕੁਝ ਲੈਣਾ-ਦੇਣਾ ਨਹੀਂ ਹੈ ਕਿ ਤੁਸੀਂ ਕਿੰਨੇ ਸਫਲ ਹੋ। ਈ. ਐੱਸ. ਮੈਗਜ਼ੀਨ ਨੂੰ ਦਿੱਤੀ ਇੰਟਰਵਿਊ 'ਚ ਦੀਪਿਕਾ ਨੇ ਉਸ ਸਮੇਂ ਤਣਾਅ ਨਾਲ ਆਪਣੀ ਜੰਗ ਨੂੰ ਯਾਦ ਕੀਤਾ ਜਦ ਉਹ ਆਪਣੇ ਕਰੀਅਰ ਦੇ ਟੌਪ 'ਤੇ ਸੀ। ਦੀਪਿਕਾ ਨੇ ਕਿਹਾ ਕਿ 2014 'ਚ ਬਹੁਤ ਕੁਝ ਹੋਇਆ। ਲੋਕਾਂ ਨੂੰ ਲੱਗਦਾ ਸੀ ਕਿ ਪੇਸ਼ੇ ਦੇ ਲਿਹਾਜ਼ ਨਾਲ ਇਹ ਮੇਰੀ ਜ਼ਿੰਦਗੀ ਦੇ ਸਭ ਤੋਂ ਚੰਗੇ ਵਰ੍ਹਿਆਂ 'ਚੋਂ ਇਕ ਸੀ।ਉਨ੍ਹਾਂ ਕਿਹਾ ਕਿ ਇਸ ਦੀ ਚਿਤਾਵਨੀ ਦੇ ਕੋਈ ਸੰਕੇਤ ਨਹੀਂ ਹਨ, ਇਹ ਹੋ ਗਿਆ ਤੇ ਇਸ ਦਾ ਇਸ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ ਕਿ ਤੁਹਾਡੇ ਕੋਲ ਕਿੰਨੇ ਪੈਸੇ ਹਨ ਜਾਂ ਤੁਸੀਂ ਕਿੰਨੇ ਸਫਲ ਹੋ। ਫਿਲਮਾਂ ਦੀ ਗੱਲ ਕਰੀਏ ਤਾਂ ਦੀਪਿਕਾ ਜਲਦ ਹੀ ਸ਼੍ਰੀਦੇਵੀ ਦੀ ਫਿਲਮ ਦੇ ਰੀਮੇਕ 'ਚ ਨਜ਼ਰ ਆ ਸਕਦੀ ਹੈ। ਫਿਲਮ 'ਪਦਮਾਵਤ' ਦੀ ਸਫਲਤਾ ਤੋਂ ਬਾਅਦ ਦੀਪਿਕਾ ਵਿਸ਼ਾਲ ਭਾਰਦਵਾਜ ਦੀ ਫਿਲਮ 'ਚ ਕੰਮ ਕਰਨ ਵਾਲੀ ਹੈ।
ਫਿਲਹਾਲ ਅਜੇ ਫਿਲਮ ਦੀ ਸ਼ੂਟਿੰਗ 'ਤੇ ਕੰਮ ਸ਼ੁਰੂ ਨਹੀਂ ਹੋਇਆ, ਕਿਉਂਕਿ ਇਸ ਫਿਲਮ 'ਚ ਦੀਪਿਕਾ ਦੇ ਕੋ-ਸਟਾਰ ਕੈਂਸਰ ਵਰਗੀ ਬੀਮਾਰੀ ਨਾਲ ਜੂਝ ਰਹੇ ਹਨ। ਫਿਲਹਾਲ ਉਹ ਲੰਡਨ 'ਚ ਆਪਣੀ ਬੀਮਾਰੀ ਦਾ ਇਲਾਜ਼ ਕਰਵਾ ਰਹੇ ਹਨ। ਉੱਥੇ ਹੀ ਫਿਲਮ ਦੇ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਦਾ ਕਹਿਣਾ ਹੈ ਕਿ ਜਦੋਂ ਤੱਕ ਇਰਫਾਨ ਸਿਹਤਮੰਦ ਹੋ ਕੇ ਵਾਪਸ ਨਹੀਂ ਪਰਤ ਆਉਂਦੇ, ਉਦੋਂ ਤੱਕ ਫਿਲਮ ਦੀ ਸ਼ੂਟਿੰਗ ਨਹੀਂ ਹੋਵੇਗੀ।


Tags: Deepika Padukone Padmaavat Vishal Bhardwaj Irfan Khan Sridevi Bollywood Actress

Edited By

Kapil Kumar

Kapil Kumar is News Editor at Jagbani.