FacebookTwitterg+Mail

ਆਖਿਰ ਕਿਉਂ ਇਸ ਡਾਇਰੈਕਟਰ ਨੂੰ ਚੋਰੀ-ਛੁਪੇ ਮਿਲ ਰਹੀ ਹੈ ਦੀਪਿਕਾ?

deepika padukone
01 July, 2018 04:23:08 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਇੰਨੀ ਦਿਨੀਂ ਆਪਣੀਆਂ ਫਿਲਮਾਂ ਤੋਂ ਜ਼ਿਆਦਾ ਲਵ ਲਾਈਫ ਤੇ ਵਿਆਹ ਨੂੰ ਲੈ ਕੇ ਚਰਚਾ 'ਚ ਹੈ। ਮੀਡੀਆ ਸੂਤਰਾਂ ਮੁਤਾਬਕ 'ਚ ਅਜਿਹਾ ਕਿਹਾ ਜਾ ਰਿਹਾ ਹੈ ਕਿ ਦੀਪਿਕਾ ਤੇ ਰਣਵੀਰ ਇਸ ਸਾਲ 10 ਨਵੰਬਰ ਨੂੰ ਵਿਆਹ ਦੇ ਬੰਧਨ 'ਚ ਬੱਝ ਰਹੇ ਹਨ ਪਰ ਇਸੇ ਦੌਰਾਨ ਇਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ। 
Punjabi Bollywood Tadka
ਦੀਪਿਕਾ ਕੋਲ ਆਈ ਬੇਹਿਤਰੀਨ ਫਿਲਮ
'ਪਦਮਾਵਤ' 'ਚ ਆਪਣੇ ਅਭਿਨੈ ਨਾਲ ਸਾਰਿਆਂ ਨੂੰ ਆਪਣੇ ਹੋਣ ਦਾ ਅਹਿਸਾਸ ਕਰਵਾਉਣ ਵਾਲੀ ਦੀਪਿਕਾ ਪਾਦੂਕੋਣ ਨੂੰ ਉਂਝ ਤਾਂ ਕਈ ਫਿਲਮਾਂ ਦੇ ਆਫਰ ਮਿਲ ਰਹੇ ਹਨ ਪਰ ਉਹ ਆਪਣੇ ਕਦਮ ਫੂਕ-ਫੂਕ ਕੇ ਰੱਖ ਰਹੀ ਹੈ। ਡੀ. ਐੱਨ. ਏ. ਦੀ ਇਕ ਰਿਪੋਰਟ ਨੂੰ ਜੇਕਰ ਮੰਨੀਏ ਤਾਂ ਦੀਪਿਕਾ ਨੂੰ ਜਿੰਨੇ ਵੀ ਆਫਰ ਮਿਲੇ ਹਨ, ਉਨ੍ਹਾਂ 'ਚੋਂ ਇਕ ਫਿਲਮ ਦੀ ਸਕ੍ਰਿਪਟ ਬੇਹੱਦ ਪਸੰਦ ਆਈ ਹੈ।
Punjabi Bollywood Tadka
ਇਹ ਫਿਲਮ ਨੀਰਜ ਘੇਵਨ ਦੀ ਹੈ, ਜੋ 'ਮਸਾਨ' ਵਰਗੀ ਫਿਲਮ ਨੂੰ ਬਣਾ ਕੇ ਪਹਿਲਾਂ ਹੀ ਲੋਕਾਂ ਦਾ ਦਿਲ ਚੁੱਕੇ ਹਨ। ਨੀਰਜ ਘੇਵਨ ਨਾਲ ਜੁੜੇ ਸੂਤਰ ਨੇ ਦੱਸਿਆ ਹੈ ਕਿ, ''ਨੀਰਜ ਤੇ ਦੀਪਿਕਾ ਕੁਝ ਦਿਨਾਂ ਤੋਂ ਇਸ ਫਿਲਮ ਨੂੰ ਲੈ ਕੇ ਕਾਫੀ ਚਰਚਾ 'ਚ ਰਹੇ ਸਨ। ਨੀਰਜ ਪਿਛਲੇ ਕੁਝ ਦਿਨਾਂ ਤੋਂ ਫਿਲਮ ਦੀ ਸਕ੍ਰਿਪਟ ਲਿਖਣ 'ਚ ਬਿਜ਼ੀ ਸੀ। ਜਿਵੇਂ ਹੀ ਸਕ੍ਰਿਪਟ ਪੂਰੀ ਹੋਈ, ਉਨ੍ਹਾਂ ਨੇ ਇਸ ਲਈ ਦੀਪਿਕਾ ਨੂੰ ਅਪ੍ਰੋਚ ਕੀਤਾ ਤੇ ਦੀਪਿਕਾ ਨੂੰ ਵੀ ਫਿਲਮ ਦੀ ਕਹਾਣੀ ਬੇਹੱਦ ਪਸੰਦ ਆਈ।''
Punjabi Bollywood Tadka
ਸ਼ੁਰੂਆਤੀ ਸਟੇਜ 'ਤੇ ਹੈ ਗੱਲ
ਸੂਤਰ ਨੇ ਅੱਗੇ ਦੱਸਿਆ ਹੈ ਕਿ, ''ਅਜੇ ਦੀਪਿਕਾ ਫਿਲਮ ਨੂੰ ਸਾਈਨ ਕਰੇਗੀ। ਫਿਲਮ ਨੂੰ ਲੈ ਕੇ ਚੱਲ ਰਹੀ ਗੱਲ ਅਜੇ ਸ਼ੁਰੂਆਤੀ ਸਟੇਜ 'ਤੇ ਹੈ। ਇਸ ਮਹਿਲਾ ਪ੍ਰਧਾਨ ਫਿਲਮ 'ਚ ਦੀਪਿਕਾ ਪਾਦੂਕੋਣ ਮੁੱਖ ਭੂਮਿਕਾ ਨਿਭਾਏਗੀ।''


Tags: Deepika PadukoneMasaanNeeraj GhaywanRanveer SinghOm Shanti OmPadmaavatSanjay Leela Bhansali

Edited By

Sunita

Sunita is News Editor at Jagbani.