FacebookTwitterg+Mail

ਏਅਰਪੋਰਟ 'ਤੇ ਸਟਾਈਲਿਸ਼ ਤੇ ਗਲੈਮਰ ਲੁੱਕ 'ਚ ਨਜ਼ਰ ਆਈ ਦੀਪਿਕਾ ਪਾਦੂਕੋਣ, ਦੇਖੋ ਤਸਵੀਰਾਂ

deepika padukone
11 July, 2018 02:55:59 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੂਕੋਣ ਬੀਤੀ ਰਾਤ ਮੁੰਬਈ ਏਅਰਪੋਰਟ 'ਤੇ ਨਜ਼ਰ ਆਈ। ਇਸ ਦੌਰਾਨ ਦੀਪਿਕਾ ਦਾ ਸਟਾਈਲਿਸ਼ ਲੁੱਕ ਦੇਖਣ ਨੂੰ ਮਿਲਿਆ। ਇਸ ਦੌਰਾਨ ਨੇ ਦੀਪਿਕਾ ਹਮੇਸ਼ਾ ਵਾਂਗ ਬੇਹੱਦ ਸ਼ਾਨਦਾਰ ਤੇ ਖੂਬਸੂਰਤ ਨਜ਼ਰ ਆ ਰਹੀ ਹੈ। ਦੀਪਿਕਾ ਨੇ ਵ੍ਹਾਈਟ ਕਲਰ ਦੀ ਸ਼ਰਟ ਤੇ ਬਲੈਕ ਕਲਰ ਦੀ ਪੈਂਟ ਪਾਈ ਸੀ, ਜਿਸ 'ਚ ਉਹ ਕਾਫੀ ਹੌਟ ਲੱਗ ਰਹੀ ਸੀ।
Punjabi Bollywood Tadka
ਦੀਪਿਕਾ ਆਪਣੇ ਪ੍ਰੇਮੀ ਰਣਵੀਰ ਸਿੰਘ ਦਾ ਜਨਮਦਿਨ ਮਨਾਉਣ ਲਈ ਹੈਦਰਾਬਾਦ ਗਈ ਹੋਈ ਸੀ। ਰਣਵੀਰ ਸਿੰਘ ਦਾ ਜਨਮਦਿਨ 6 ਜੁਲਾਈ ਨੂੰ ਸੀ। ਰਣਵੀਰ ਹੈਦਰਾਬਾਦ 'ਚ 'ਸਿੰਬਾ' ਦੀ ਸ਼ੂਟਿੰਗ ਕਰ ਰਹੇ ਹਨ। ਦੀਪਿਕਾ ਨੇ ਉੱਥੇ ਜਾ ਕੇ ਰਣਵੀਰ ਨੂੰ ਸਰਪ੍ਰਾਇਜ਼ ਦਿੱਤਾ।
Punjabi Bollywood Tadka
ਦੱਸ ਦੇਈਏ ਕਿ 'ਓਮ ਸ਼ਾਤੀ ਓਮ' ਨਾਲ ਡੈਬਿਊ ਕਰਨ ਤੋਂ ਬਾਅਦ ਦੀਪਿਕਾ ਦਾ ਕਰੀਅਰ ਲਾਈਨ 'ਤੇ ਚੱਲਣ ਲੱਗਾ। ਕੁਝ ਫਲਾਪ ਫਿਲਮਾਂ ਨੂੰ ਛੱਡ ਦੇਈਏ ਤਾਂ ਹੁਣ ਤੱਕ ਦਾ ਉਸ ਦਾ ਕਰੀਅਰ ਹਿੱਟ ਹੀ ਮੰਨਿਆ ਜਾਵੇਗਾ। ਪਿਛਲੇ ਸਾਲ ਉਸ ਨੇ ਹਾਲੀਵੁੱਡ 'ਚ ਵਿਨ ਡੀਜ਼ਲ ਨਾਲ 'ਟ੍ਰਿਪਲ ਐਕਸ ਰਿਟਰਨ ਆਫ ਐਂਗਜੇਂਡਰ ਕ੍ਰੇਜ਼' ਨਾਲ ਡੈਬਿਊ ਕੀਤਾ ਸੀ। 
Punjabi Bollywood Tadka
ਖਬਰਾਂ ਦੀ ਮੰਨੀਏ ਤਾਂ ਉਸ ਨੇ ਸੰਜੇ ਲੀਲਾ ਭੰਸਾਲੀ ਦੀ 'ਪਦਮਾਵਤ' ਲਈ 12 ਕਰੋੜ ਰੁਪਏ ਲਏ ਸਨ। ਹਾਲਾਂਕਿ ਦੀਪਿਕਾ ਨੇ ਇਸ 'ਤੇ ਕੋਈ ਜਵਾਬ ਨਹੀਂ ਦਿੱਤਾ। ਉਸ ਨੇ ਬਸ ਇੰਨਾ ਹੀ ਕਿਹਾ ਸੀ ਕਿ ਉਸ ਨੂੰ ਆਪਣੇ ਕੋ-ਸਟਾਰਸ ਰਣਵੀਰ ਸਿੰਘ ਤੇ ਸ਼ਾਹਿਦ ਕਪੂਰ ਤੋਂ ਜ਼ਿਆਦਾ ਫੀਸ ਮਿਲੀ ਹੈ। 
Punjabi Bollywood Tadka
ਦੱਸਣਯੋਗ ਹੈ ਕਿ ਰਣਵੀਰ ਅਤੇ ਦੀਪਿਕਾ ਪਿੱਛਲੇ 5 ਸਾਲਾਂ ਤੋਂ ਰਿਲੇਸ਼ਨਸ਼ਿਪ ਵਿਚ ਹਨ। ਦੋਵੇਂ ਇਸ ਸਾਲ ਨਵੰਬਰ 'ਚ ਵਿਆਹ ਕਰਵਾ ਰਹੇ ਹਨ।ਰਣਵੀਰ ਨੇ ਜੋਆ ਅਖਤਰ ਦੀ 'ਗਲੀ ਬੁਆਏ' ਦੀ ਸ਼ੂਟਿੰਗ ਵੀ ਪੂਰੀ ਕਰ ਲਈ ਹੈ। ਫਿਲਮ ਵਿਚ ਉਨ੍ਹਾਂ ਨਾਲ ਆਲੀਆ ਭੱਟ ਹਨ।  
Punjabi Bollywood Tadka


Tags: Deepika PadukoneMumbai AirportPadmaavatOm Shanti OmSanjay Leela Bhansali XXX Return of Xander CageBachna Ae Haseeno

Edited By

Sunita

Sunita is News Editor at Jagbani.