ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੂਕੋਣ ਬੀਤੀ ਰਾਤ ਮੁੰਬਈ ਏਅਰਪੋਰਟ 'ਤੇ ਨਜ਼ਰ ਆਈ। ਇਸ ਦੌਰਾਨ ਦੀਪਿਕਾ ਦਾ ਸਟਾਈਲਿਸ਼ ਲੁੱਕ ਦੇਖਣ ਨੂੰ ਮਿਲਿਆ। ਇਸ ਦੌਰਾਨ ਨੇ ਦੀਪਿਕਾ ਹਮੇਸ਼ਾ ਵਾਂਗ ਬੇਹੱਦ ਸ਼ਾਨਦਾਰ ਤੇ ਖੂਬਸੂਰਤ ਨਜ਼ਰ ਆ ਰਹੀ ਹੈ। ਦੀਪਿਕਾ ਨੇ ਵ੍ਹਾਈਟ ਕਲਰ ਦੀ ਸ਼ਰਟ ਤੇ ਬਲੈਕ ਕਲਰ ਦੀ ਪੈਂਟ ਪਾਈ ਸੀ, ਜਿਸ 'ਚ ਉਹ ਕਾਫੀ ਹੌਟ ਲੱਗ ਰਹੀ ਸੀ। ਦੀਪਿਕਾ ਆਪਣੇ ਪ੍ਰੇਮੀ ਰਣਵੀਰ ਸਿੰਘ ਦਾ ਜਨਮਦਿਨ ਮਨਾਉਣ ਲਈ ਹੈਦਰਾਬਾਦ ਗਈ ਹੋਈ ਸੀ। ਰਣਵੀਰ ਸਿੰਘ ਦਾ ਜਨਮਦਿਨ 6 ਜੁਲਾਈ ਨੂੰ ਸੀ। ਰਣਵੀਰ ਹੈਦਰਾਬਾਦ 'ਚ 'ਸਿੰਬਾ' ਦੀ ਸ਼ੂਟਿੰਗ ਕਰ ਰਹੇ ਹਨ। ਦੀਪਿਕਾ ਨੇ ਉੱਥੇ ਜਾ ਕੇ ਰਣਵੀਰ ਨੂੰ ਸਰਪ੍ਰਾਇਜ਼ ਦਿੱਤਾ। ਦੱਸ ਦੇਈਏ ਕਿ 'ਓਮ ਸ਼ਾਤੀ ਓਮ' ਨਾਲ ਡੈਬਿਊ ਕਰਨ ਤੋਂ ਬਾਅਦ ਦੀਪਿਕਾ ਦਾ ਕਰੀਅਰ ਲਾਈਨ 'ਤੇ ਚੱਲਣ ਲੱਗਾ। ਕੁਝ ਫਲਾਪ ਫਿਲਮਾਂ ਨੂੰ ਛੱਡ ਦੇਈਏ ਤਾਂ ਹੁਣ ਤੱਕ ਦਾ ਉਸ ਦਾ ਕਰੀਅਰ ਹਿੱਟ ਹੀ ਮੰਨਿਆ ਜਾਵੇਗਾ। ਪਿਛਲੇ ਸਾਲ ਉਸ ਨੇ ਹਾਲੀਵੁੱਡ 'ਚ ਵਿਨ ਡੀਜ਼ਲ ਨਾਲ 'ਟ੍ਰਿਪਲ ਐਕਸ ਰਿਟਰਨ ਆਫ ਐਂਗਜੇਂਡਰ ਕ੍ਰੇਜ਼' ਨਾਲ ਡੈਬਿਊ ਕੀਤਾ ਸੀ। ਖਬਰਾਂ ਦੀ ਮੰਨੀਏ ਤਾਂ ਉਸ ਨੇ ਸੰਜੇ ਲੀਲਾ ਭੰਸਾਲੀ ਦੀ 'ਪਦਮਾਵਤ' ਲਈ 12 ਕਰੋੜ ਰੁਪਏ ਲਏ ਸਨ। ਹਾਲਾਂਕਿ ਦੀਪਿਕਾ ਨੇ ਇਸ 'ਤੇ ਕੋਈ ਜਵਾਬ ਨਹੀਂ ਦਿੱਤਾ। ਉਸ ਨੇ ਬਸ ਇੰਨਾ ਹੀ ਕਿਹਾ ਸੀ ਕਿ ਉਸ ਨੂੰ ਆਪਣੇ ਕੋ-ਸਟਾਰਸ ਰਣਵੀਰ ਸਿੰਘ ਤੇ ਸ਼ਾਹਿਦ ਕਪੂਰ ਤੋਂ ਜ਼ਿਆਦਾ ਫੀਸ ਮਿਲੀ ਹੈ। ਦੱਸਣਯੋਗ ਹੈ ਕਿ ਰਣਵੀਰ ਅਤੇ ਦੀਪਿਕਾ ਪਿੱਛਲੇ 5 ਸਾਲਾਂ ਤੋਂ ਰਿਲੇਸ਼ਨਸ਼ਿਪ ਵਿਚ ਹਨ। ਦੋਵੇਂ ਇਸ ਸਾਲ ਨਵੰਬਰ 'ਚ ਵਿਆਹ ਕਰਵਾ ਰਹੇ ਹਨ।ਰਣਵੀਰ ਨੇ ਜੋਆ ਅਖਤਰ ਦੀ 'ਗਲੀ ਬੁਆਏ' ਦੀ ਸ਼ੂਟਿੰਗ ਵੀ ਪੂਰੀ ਕਰ ਲਈ ਹੈ। ਫਿਲਮ ਵਿਚ ਉਨ੍ਹਾਂ ਨਾਲ ਆਲੀਆ ਭੱਟ ਹਨ।