FacebookTwitterg+Mail

ਦੀਪਿਕਾ ਪਾਦੁਕੋਣ ਬਣੇਗੀ ਮੋਮ ਦੀ, ਲੰਡਨ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਲੱਗੇਗਾ ਪੁਤਲਾ

deepika padukone
23 July, 2018 07:39:55 PM

ਮੁੰਬਈ (ਬਿਊਰੋ)— ਦੀਪਿਕਾ ਪਾਦੁਕੋਣ ਦੇ ਫੈਨਜ਼ ਲਈ ਖੁਸ਼ਖਬਰੀ ਹੈ। ਛੇਤੀ ਹੀ 'ਪਦਮਾਵਤ' ਦੀ ਅਭਿਨੇਤਰੀ ਦਾ ਲੰਡਨ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਮੋਮ ਦਾ ਪੁਤਲਾ ਲੱਗਣ ਵਾਲਾ ਹੈ। ਇਸ ਦੀ ਜਾਣਕਾਰੀ ਅਭਿਨੇਤਰੀ ਨੇ ਫੇਸਬੁੱਕ ਲਾਈਵ ਰਾਹੀਂ ਦਿੱਤੀ। ਲੰਡਨ ਦੇ ਮਿਊਜ਼ੀਅਮ 'ਚ ਆਪਣਾ ਮੋਮ ਦਾ ਪੁਤਲਾ ਲੱਗਣ ਕਾਰਨ ਉਹ ਕਾਫੀ ਉਤਸ਼ਾਹਿਤ ਹੈ। ਪਿਛਲੇ ਦਿਨੀਂ ਉਹ ਪੁਤਲੇ ਲਈ ਮਾਪ ਦੇਣ ਲੰਡਨ ਗਈ ਸੀ। ਇਹ ਪੁਤਲਾ ਅਗਲੇ ਸਾਲ ਬਣ ਕੇ ਤਿਆਰ ਹੋਵੇਗਾ।
Punjabi Bollywood Tadka
ਲੰਡਨ ਤੋਂ ਬਾਅਦ ਦਿੱਲੀ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਵੀ ਦੀਪਿਕਾ ਦਾ ਠੀਕ ਉਸੇ ਤਰ੍ਹਾਂ ਦਾ ਪੁਤਲਾ ਲਗਾਇਆ ਜਾਵੇਗਾ। ਦੀਪਿਕਾ ਤੋਂ ਪਹਿਲਾਂ ਲੰਡਨ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਅਮਿਤਾਭ ਬੱਚਨ, ਐਸ਼ਵਰਿਆ ਰਾਏ, ਸ਼ਾਹਰੁਖ ਖਾਨ, ਸਲਮਾਨ ਖਾਨ, ਰਿਤਿਕ ਰੌਸ਼ਨ ਤੇ ਮਾਧੁਰੀ ਦੀਕਸ਼ਿਤ ਦੇ ਮੋਮ ਦੇ ਪੁਤਲੇ ਲੱਗ ਚੁੱਕੇ ਹਨ।
Punjabi Bollywood Tadka
ਦੱਸਣਯੋਗ ਹੈ ਕਿ ਦੀਪਿਕਾ ਵਿਸ਼ਾਲ ਭਾਰਦਵਾਜ ਦੀ ਅਗਲੀ ਫਿਲਮ 'ਚ ਨਜ਼ਰ ਆਉਣ ਵਾਲੀ ਹੈ ਪਰ ਇਰਫਾਨ ਖਾਨ ਦੀ ਖਰਾਬ ਸਿਹਤ ਕਾਰਨ ਫਿਲਮ ਦੀ ਸ਼ੂਟਿੰਗ ਰੁਕੀ ਹੋਈ ਹੈ।
Punjabi Bollywood Tadka
ਇਰਫਾਨ ਖਾਨ ਲੰਡਨ 'ਚ ਆਪਣਾ ਇਲਾਜ ਕਰਵਾ ਰਹੇ ਹਨ। ਹਾਲ ਹੀ 'ਚ ਦੀਪਿਕਾ ਨੇ ਇਕ ਸੁਪਰਹੀਰੋ ਫਿਲਮ ਵੀ ਸਾਈਨ ਕੀਤੀ ਹੈ, ਜਿਸ ਦੀ ਸ਼ੂਟਿੰਗ ਅਗਲੇ ਸਾਲ ਤੋਂ ਸ਼ੁਰੂ ਹੋਵੇਗੀ। ਇਹ ਭਾਰਤ ਦੀ ਪਹਿਲੀ ਫੀਮੇਲ ਸੁਪਰਹੀਰੋ ਫਿਲਮ ਹੋਵੇਗੀ।​​​​​​​​​​​​​​


Tags: Deepika Padukone Madame Tussauds Wax Statue Facebook Live

Edited By

Rahul Singh

Rahul Singh is News Editor at Jagbani.