FacebookTwitterg+Mail

ਦੀਪਿਕਾ ਦੇ ਵੈਕਸ ਸਟੈਚੂ ਨੂੰ ਪਹਿਨਾਈ ਜਾਵੇਗੀ ਸਪੈਸ਼ਲ ਪੈਂਟ, ਕੀਮਤ ਜਾਣ ਕੇ ਲੱਗੇਗਾ ਝਟਕਾ

deepika padukone
25 July, 2018 04:39:09 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਇਨ੍ਹੀਂ ਹਰ ਪਾਸੇ ਛਾਈ ਹੋਈ ਹੈ। ਦੱਸ ਦੇਈਏ ਕਿ ਜਲਦ ਹੀ 'ਪਦਮਾਵਤ' ਦੀ ਅਦਾਕਾਰਾ ਦਾ ਲੰਡਨ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਮੋਮ ਦਾ ਪੁਤਲਾ ਲੱਗਣ ਜਾ ਰਿਹਾ ਹੈ। ਇਸ ਦੀ ਜਾਣਕਾਰੀ ਦੀਪਿਕਾ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਸੀ।
Punjabi Bollywood Tadka
ਹਾਲ ਹੀ 'ਚ ਖਬਰ ਸਾਹਮਣੇ ਆਈ ਹੈ ਕਿ ਦੀਪਿਕਾ ਦੇ ਪੁਤਲੇ ਨੂੰ ਜਿਹੜੀ ਜੀਨ ਪਾਈ ਜਾ ਰਹੀ ਹੈ, ਉਸ ਦੀ ਕੀਮਤ ਲੱਖਾਂ 'ਚ ਹੈ। ਪੈਂਟ ਦੀ ਕੀਮਤ ਜਾਣ ਕੇ ਆਮ ਲੋਕੀ ਕਾਫੀ ਹੈਰਾਨ ਹੋਣਗੇ। ਦਰਅਸਲ ਦੀਪਿਕਾ ਦੇ ਪੁਤਲੇ ਦੀ ਪੈਂਟ ਦੀ ਕੀਮਤ 1 ਲੱਖ 68 ਹਜ਼ਾਰ ਹੈ। 
Punjabi Bollywood Tadka
ਦੱਸ ਦੇਈਏ ਕਿ ਲੰਡਨ ਤੋਂ ਬਾਅਦ ਦਿੱਲੀ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਵੀ ਦੀਪਿਕਾ ਦਾ ਪੁਤਲਾ ਲਾਇਆ ਜਾਵੇਗਾ। ਦੀਪਿਕਾ ਤੋਂ ਪਹਿਲਾਂ ਲੰਡਨ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਕਈ ਹੋਰ ਬਾਲੀਵੁੱਡ ਸਿਤਾਰਿਆਂ ਦੇ ਪੁਤਲੇ ਲੱਗ ਚੁੱਕੇ ਹਨ, ਜਿਨ੍ਹਾਂ ਅਮਿਤਾਭ ਬੱਚਨ, ਐਸ਼ਵਰਿਆ ਰਾਏ, ਸ਼ਾਹਰੁਖ ਖਾਨ, ਸਲਮਾਨ ਖਾਨ, ਰਿਤਿਕ ਰੌਸ਼ਨ ਤੇ ਮਾਧੁਰੀ ਦੀਕਸ਼ਿਤ ਦਾ ਨਾਂ ਸ਼ਾਮਲ ਹੈ। 
Punjabi Bollywood Tadka
ਦੱਸਣਯੋਗ ਹੈ ਕਿ ਲੰਡਨ ਦੇ ਮਿਊਜ਼ੀਅਮ 'ਚ ਆਪਣਾ ਮੋਮ ਦਾ ਪੁਤਲਾ ਲੱਗਣ ਕਾਰਨ ਦੀਪਿਕਾ ਕਾਫੀ ਉਤਸ਼ਾਹਿਤ ਹੈ। ਕੁਝ ਦਿਨ ਪਹਿਲਾਂ ਉਹ ਆਪਣੇ ਪੁਤਲੇ ਲਈ ਮਾਪ ਦੇਣ ਲੰਡਨ ਗਈ ਸੀ। ਇਹ ਪੁਤਲਾ ਅਗਲੇ ਸਾਲ ਬਣ ਕੇ ਤਿਆਰ ਹੋਵੇਗਾ।
Punjabi Bollywood Tadka
ਦੀਪਿਕਾ ਵਿਸ਼ਾਲ ਭਾਰਦਵਾਜ ਦੀ ਅਗਲੀ ਫਿਲਮ 'ਚ ਨਜ਼ਰ ਆਉਣ ਵਾਲੀ ਹੈ ਪਰ ਇਰਫਾਨ ਖਾਨ ਦੀ ਖਰਾਬ ਸਿਹਤ ਕਾਰਨ ਫਿਲਮ ਦੀ ਸ਼ੂਟਿੰਗ ਰੁਕੀ ਹੋਈ ਹੈ। ਇਰਫਾਨ ਖਾਨ ਲੰਡਨ 'ਚ ਆਪਣਾ ਇਲਾਜ ਕਰਵਾ ਰਹੇ ਹਨ। ਹਾਲ ਹੀ 'ਚ ਦੀਪਿਕਾ ਨੇ ਇਕ ਸੁਪਰਹੀਰੋ ਫਿਲਮ ਵੀ ਸਾਈਨ ਕੀਤੀ ਹੈ, ਜਿਸ ਦੀ ਸ਼ੂਟਿੰਗ ਅਗਲੇ ਸਾਲ ਤੋਂ ਸ਼ੁਰੂ ਹੋਵੇਗੀ। ਇਹ ਭਾਰਤ ਦੀ ਪਹਿਲੀ ਫੀਮੇਲ ਸੁਪਰਹੀਰੋ ਫਿਲਮ ਹੋਵੇਗੀ।
Punjabi Bollywood Tadka


Tags: Deepika PadukoneMadame TussaudsWax StatueInstagramBollywood Celebrity

Edited By

Sunita

Sunita is News Editor at Jagbani.