FacebookTwitterg+Mail

'ਮਸਤਾਨੀ' ਦੇ ਦਿਲ 'ਚ ਅਜੇ ਵੀ ਵੱਸਦਾ ਹੈ 'ਬਰਫੀ' ਬੁਆਏ ਰਣਬੀਰ ਕਪੂਰ

deepika padukone
21 August, 2018 03:26:50 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਬੇਸ਼ੱਕ ਅਜੇ ਕਿਸੇ ਫਿਲਮ 'ਚ ਕੰਮ ਨਹੀਂ ਕਰ ਰਹੀ ਪਰ ਸੁਰਖੀਆਂ 'ਚ ਕਿਵੇਂ ਬਣੇ ਰਹਿਣਾ ਹੈ ਇਹ ਉਸ ਨੂੰ ਚੰਗੀ ਤਰ੍ਹਾਂ ਆਉਂਦਾ ਹੈ। ਪਹਿਲਾਂ ਦੀਪਿਕਾ ਆਪਣੇ ਅਤੇ ਰਣਵੀਰ ਦੇ ਵਿਆਹ ਨੂੰ ਲੈ ਕੇ ਖਬਰਾਂ 'ਚ ਰਹੀ ਪਰ ਹੁਣ ਦੀਪਿਕਾ ਇਕ ਤਸਵੀਰ ਸ਼ੇਅਰ ਕਰਕੇ ਸੁਰਖੀਆਂ 'ਚ ਛਾਈ ਹੋਈ ਹੈ। ਦਰਅਸਲ ਦੀਪਿਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸ਼ੇਅਕ ਕੀਤੀ ਹੈ। ਦੀਪਿਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਜੋ ਤਸਵੀਰ ਸ਼ੇਅਰ ਕੀਤੀ ਹੈ ਉਸ 'ਚ ਰਣਵੀਰ ਸਿੰਘ ਨਹੀਂ ਸਗੋਂ ਉਸ ਦਾ ਐਕਸ ਬੁਆਏਫ੍ਰੈਂਡ ਰਣਬੀਰ ਕਪੂਰ ਨਜ਼ਰ ਆ ਰਿਹਾ ਹੈ। ਦੀਪਿਕਾ ਨੇ ਇਹ ਤਸਵੀਰ ਵਰਲਡ ਫੋਟੋਗ੍ਰਾਫੀ ਡੇਅ ਮੌਕੇ ਸ਼ੇਅਰ ਕੀਤੀ ਹੈ। ਦੀਪਿਕਾ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਦਿੱਤਾ ਹੈ, 'ਕੈਪਚਰਿੰਗ ਮੋਮੈਂਟਸ'। ਦੋਵਾਂ ਦੀ ਇਹ ਤਸਵੀਰ 'ਤਮਾਸ਼ਾ' ਫ਼ਿਲਮ ਸਮੇਂ ਦੀ ਹੈ। ਇਸ ਫ਼ਿਲਮ 'ਚ ਵੀ ਲੋਕਾਂ ਨੂੰ ਦੋਵਾਂ ਦੀ ਕੈਮਿਸਟ੍ਰੀ ਕਾਫੀ ਪਸੰਦ ਆਈ ਸੀ।
Punjabi Bollywood Tadka
ਦੀਪਿਕਾ ਦਾ ਇਹ ਪੋਸਟ ਵਾਇਰਲ ਹੋ ਚੁੱਕਾ ਹੈ, ਜਿਸ ਦਾ ਕਾਰਨ ਹੈ ਦੀਪਿਕਾ-ਰਣਵੀਰ ਦੇ ਇਸ਼ਕ ਦੇ ਚਰਚੇ ਆਮ ਹੋਣਾ। ਇਸ ਤੋਂ ਕੁਝ ਸਮਾਂ ਬਾਅਦ ਹੀ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਲੈ ਲਿਆ ਸੀ। ਆਪਣੇ ਇਕ ਇੰਟਰਵਿਊ 'ਚ ਦੀਪਿਕਾ ਨੇ ਕਈ ਵਾਰ ਖੁਦ ਕਿਹਾ ਹੈ ਕਿ ਉਹ ਰਣਵੀਰ ਦੇ ਬੇਹੱਦ ਕਰੀਬ ਸੀ ਅਤੇ ਉਸ ਤੋਂ ਵੱਖ ਹੋਣ ਦਾ ਮੈਨੂੰ ਕਾਫੀ ਦੁੱਖ ਵੀ ਹੋਇਆ ਸੀ। ਦੀਪਿਕਾ ਨੇ ਜਦੋਂ ਡਿਪ੍ਰੈਸ਼ਨ ਦਾ ਜ਼ਿਕਰ ਕੀਤਾ ਸੀ, ਉਦੋਂ ਇਸ ਦੀ ਵਜ੍ਹਾ ਰਣਬੀਰ ਕਪੂਰ ਨਾਲ ਉਸ ਦਾ ਬ੍ਰੇਕਅੱਪ ਹੀ ਮੰਨਿਆ ਜਾਂਦਾ ਸੀ। ਖੈਰ ਹੁਣ ਦੀਪਿਕਾ ਅਤੇ ਰਣਬੀਰ ਦੋਵੇਂ ਹੀ ਆਪਣੀ ਨਿੱਜੀ ਅਤੇ ਪ੍ਰੋਫੈਸ਼ਨਲ ਜ਼ਿੰਦਗੀ 'ਚ ਕਾਫੀ ਅੱਗੇ ਵਧ ਚੁੱਕੇ ਹਨ। ਹੁਣ ਦੀਪਿਕਾ ਅਤੇ ਰਣਵੀਰ ਸਿੰਘ ਦੇ ਵਿਆਹ ਦੇ ਚਰਚੇ ਆਮ ਹੋ ਰਹੇ ਹਨ। ਖਬਰਾਂ ਨੇ ਕਿ ਦੋਵੇਂ ਇਸੇ ਸਾਲ ਨਵੰਬਰ 'ਚ ਵਿਆਹ ਕਰਵਾ ਸਕਦੇ ਹਨ।


Tags: Deepika PadukoneRanbir KapoorRanveer SinghThrowback PicWorld Photography DayTamashaBachna Ae HaseenoYeh Jawaani Hai Deewani

Edited By

Sunita

Sunita is News Editor at Jagbani.