FacebookTwitterg+Mail

ਲਕਸ਼ਮੀ ਅਗਰਵਾਲ ਦੀ ਕਹਾਣੀ ਲਈ ਦੀਪਿਕਾ ਤੇ ਮੇਘਨਾ ਨੇ ਮਿਲਾਇਆ ਹੱਥ!

deepika padukone
05 October, 2018 03:59:16 PM

ਮੁੰਬਈ (ਬਿਊਰੋ)— 'ਪਦਮਾਵਤ' ਤੋਂ ਬਾਅਦ ਦੀਪਿਕਾ ਪਾਦੁਕੋਣ ਦੀ ਅਗਲੀ ਫਿਲਮ ਨੂੰ ਲੈ ਕੇ ਕਾਫੀ ਅੰਦਾਜ਼ੇ ਲਗਾਏ ਜਾ ਰਹੇ ਸਨ। ਹੁਣ ਸਾਨੂੰ ਸੁਣਨ 'ਚ ਆਇਆ ਹੈ ਕਿ ਦੀਪਿਕਾ ਨੇ ਆਪਣੀ ਅਗਲੀ ਫਿਲਮ ਲਈ ਨਿਰਦੇਸ਼ਕ ਮੇਘਨਾ ਗੁਲਜ਼ਾਰ ਨਾਲ ਹੱਥ ਮਿਲਾਇਆ ਹੈ, ਜੋ ਕਿ ਐਸਿਡ ਹਿੰਸਾ ਦੀ ਸ਼ਿਕਾਰ ਲਕਸ਼ਮੀ ਅਗਰਵਾਲ ਦੀ ਕਹਾਣੀ 'ਤੇ ਆਧਾਰਿਤ ਹੈ। ਇਸ ਬਿਨਾਂ ਟਾਈਟਲ ਵਾਲੀ ਫਿਲਮ 'ਚ ਨਾ-ਸਿਰਫ ਦੀਪਿਕਾ ਪਾਦੁਕੋਣ ਅਭਿਨੈ ਕਰੇਗੀ ਬਲਕਿ ਉਹ ਫਿਲਮ ਦਾ ਨਿਰਮਾਣ ਵੀ ਕਰ ਰਹੀ ਹੈ। ਅਦਾਕਾਰਾ ਨੇ ਇਸ ਫਿਲਮ ਨਾਲ ਨਿਰਮਾਣ ਦੇ ਖੇਤਰ 'ਚ ਆਪਣਾ ਡੈਬਿਊ ਕਰਨ ਦਾ ਫੈਸਲਾ ਲਿਆ ਹੈ। ਫਿਲਮ ਬਾਰੇ ਦੀਪਿਕਾ ਨੇ ਕਿਹਾ, ''ਜਦੋਂ ਮੈਂ ਕਹਾਣੀ ਸੁਣੀ ਤਾਂ ਮੈਂ ਉਸ ਦੀ ਡੂੰਘਾਈ 'ਚ ਚੱਲ ਗਈ। ਇਹ ਸਿਰਫ ਇਕ ਹਿੰਸਾ ਦੀ ਕਹਾਣੀ ਨਹੀਂ ਹੈ ਬਲਕਿ ਤਾਕਤ, ਸਾਹਸ, ਆਸ ਅਤੇ ਜਿੱਤ ਦੀ ਕਹਾਣੀ ਹੈ। ਇਸ ਦਾ ਮੇਰੇ 'ਤੇ ਕਾਫੀ ਡੂੰਘਾ ਪ੍ਰਭਾਵ ਪਿਆ ਹੈ।

Punjabi Bollywood Tadka

ਇਸੇ ਕਾਰਨ ਮੈਨੂੰ ਅਹਿਸਾਸ ਹੋਇਆ ਕਿ ਰਚਨਾਤਮਕ ਰੂਪ ਨਾਲ ਮੈਨੂੰ ਅੱਗੇ ਵੱਧਣਾ ਚਾਹੀਦਾ ਹੈ ਅਤੇ ਇਸੇ ਲਈ ਮੈਂ ਨਿਰਮਾਤਾ ਬਣਨ ਦਾ ਫੈਸਲਾ ਲਿਆ। ਮੇਘਨਾ ਨਾਲ ਕੰਮ ਕਰਨ ਦੇ ਬਾਰੇ 'ਚ ਦੀਪਿਕਾ ਨੇ ਕਿਹਾ, ''ਮੈਂ ਮੇਘਨਾ ਦੇ ਕੰਮ ਤੋਂ ਬਹੁਤ ਪ੍ਰਭਾਵਿਤ ਹਾਂ ਅਤੇ ਉਸ ਨਾਲ ਕੰਮ ਕਰਨ 'ਚ ਮੈਂ ਬਹੁਤ ਰੋਮਾਂਚਿਤ ਵੀ ਹਾਂ। ਉਮੀਦ ਕਰਦੀ ਹਾਂ ਕਿ ਇਹ ਫਿਲਮ ਸਾਡੀ ਯਾਤਰਾ ਦੀ ਸ਼ੁਰੂਆਤ ਹੋਵੇਗੀ। ਜਾਣਕਾਰੀ ਮੁਤਾਬਕਤ ਲਕਸ਼ਮੀ ਇਕ ਨਿਮਰ ਅਤੇ ਬਿਨਾਂ ਪ੍ਰਤੀਬੰਧਿਤ ਪਿੱਠਭੂਮੀ ਨਾਲ ਸੰਬੰਧ ਰੱਖਦੀ ਹੈ ਅਤੇ ਸਾਲ 2005 'ਚ 15 ਸਾਲ ਦੀ ਉਮਰ 'ਚ ਨਵੀਂ ਦਿੱਲੀ ਬਸ ਸਟਾਪ 'ਤੇ ਲਕਸ਼ਮੀ ਐਸਿਡ ਹਮਲੇ ਦੀ ਸ਼ਿਕਾਰ ਹੋ ਗਈ ਸੀ। ਉਸ ਦਾ ਹਮਲਾਵਾਰ ਉਸ ਦੀ ਉਮਰ ਤੋਂ 2 ਗੁਣਾ ਵੱਡੀ ਉਮਰ ਦਾ ਵਿਅਕਤੀ ਸੀ, ਜੋ ਉਸ ਦੇ ਪਰਿਵਾਰ ਨੂੰ ਜਾਣਦਾ ਸੀ ਅਤੇ ਲਕਸ਼ਮੀ ਨਾਲ ਵਿਆਹ ਕਰਨਾ ਚਾਹੁੰਦਾ ਸੀ ਪਰ ਲਕਸ਼ਮੀ ਨੇ ਸਪਸ਼ਟ ਰੂਪ ਨਾਲ ਇਸ ਪ੍ਰਸਤਾਵ ਨੂੰ ਅਸਵੀਕਾਰ ਕਰ ਦਿੱਤਾ ਸੀ।

Punjabi Bollywood Tadkaਲਕਸ਼ਮੀ ਦੀ ਕਹਾਣੀ ਰਾਹੀਂ ਫਿਲਮ 'ਚ ਭਾਰਤ ਦੇਸ਼ 'ਚ ਹੋਣ ਵਾਲੇ ਐਸਿਡ ਹਮਲੇ ਦੇ ਮੁੱਢਲੇ ਨਤੀਜੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਮੈਡੀਕਲ-ਕਾਨੂੰਨੀ-ਸਮਾਜਿਕ ਸਥਿਤੀ, ਜੋ ਕਿ ਐਸਿਡ ਹਮਲੇ ਤੋਂ ਬਾਅਦ ਫੈਲਦੀ ਹੈ ਅਤੇ ਚਿਹਰੇ ਨੂੰ ਅਪਰਿਵਰਤਨ ਰੂਪ ਨਾਲ ਸਾੜ ਦਿੰਦੀ ਹੈ। ਹਾਲਾਂਕਿ ਫਿਲਮ 'ਚ ਹਮਲੇ ਦੇ 10 ਸਾਲ ਬਾਅਦ ਦੇ ਸਫਰ ਦਾ ਪ੍ਰਦਰਸ਼ਨ ਕੀਤਾ ਜਾਵੇਗਾ ਪਰ ਕਹਾਣੀ ਦਾ ਇਕ ਮਹੱਤਵਪੂਰਨ ਹਿੱਸਾ ਸੁਪਰੀਮ ਕੋਰਟ ਦੀ ਖੇਡ ਬਦਲ ਦੇਣ ਵਾਲਾ ਪੀ. ਆਈ. ਐੱਲ. ਹੈ, ਜਿਸ ਨੇ 2013 'ਚ ਐਸਿਡ ਕਾਨੂੰਨਾਂ 'ਚ ਸੋਧ ਨੂੰ ਪ੍ਰੇਰਿਤ ਕੀਤਾ ਹੈ। ਵੱਖ-ਵੱਖ ਕਥਾਵਾਂ ਨਾਲ ਨਿਰਮਿਤ, ਫਿਲਮ ਇਕ ਕਿਰਦਾਰਪੂਰਨ ਜਾਂਚ ਦਾ ਟੁੱਕੜਾ ਹੈ, ਜੋ ਕਿ ਆਕਰਸ਼ਕ ਕੋਰਟ ਰੂਮ ਨਾਟਕ ਨਾਲ ਘਿਰਿਆ ਹੋਇਆ ਹੈ। ਜੇਕਰ ਕਹਾਣੀ ਨੂੰ ਇਕ ਲਾਈਨ ਨਾਲ ਜੋੜਿਆ ਜਾਵੇ ਤਾਂ ਇਹ ਇਕ ਬਿਨਾਂ ਵਿਵਾਦ ਮਨੁੱਖੀ ਭਾਵਨਾ ਦੀ ਜਿੱਤ ਦੀ ਕਹਾਣੀ ਹੈ।


Tags: Deepika Padukone Acid Attack Survivor Laxmi AgarwalMeghna GulzarNext Project

Edited By

Chanda Verma

Chanda Verma is News Editor at Jagbani.