ਮੁੰਬਈ(ਬਿਊਰੋ)— ਇਨ੍ਹੀਂ ਦਿਨੀਂ ਦੀਪਿਕਾ ਪਾਦੂਕੋਣ ਆਪਣੇ ਵਿਆਹ ਦੀ ਖਬਰਾਂ ਕਾਰਨ ਖੂਬ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ 'ਚ ਦੀਪਿਕਾ ਮੁੰਬਈ ਏਅਰਪੋਰਟ 'ਤੇ ਨਜ਼ਰ ਆਈ। ਇਸ ਦੌਰਾਨ ਉਸ ਨੇ ਬੇਹੱਦ ਖੂਬਸੂਰਤ ਡਰੈੱਸ ਪਾਈ ਸੀ, ਜਿਸ ਕਲਰ ਵ੍ਹਾਈਟ ਸੀ।
ਇਸ ਡਰੈੱਸ 'ਚ ਦੀਪਿਕਾ ਦੀ ਲੁੱਕ ਕਾਫੀ ਸ਼ਾਨਦਾਰ ਲੱਗ ਰਹੀ ਸੀ। ਉਸ ਨੇ ਫੋਟੋਗ੍ਰਾਫਰਜ਼ ਨੂੰ ਵੱਖਰੇ-ਵੱਖਰੇ ਐਂਗਲ ਨਾਲ ਕਾਫੀ ਪੋਜ਼ ਦਿੱਤੇ।
ਦੱਸ ਦੇਈਏ ਕਿ ਦੀਪਿਕਾ ਪਾਦੂਕੋਣ ਨੇ ਫਿਲਮ ਪ੍ਰੋਡਿਊਸ ਕਰਨ ਦਾ ਫੈਸਲਾ ਲਿਆ ਹੈ। ਮੇਘਨਾ ਗੁਲਜਾਰ ਦੀ ਫਿਲਮ 'ਐਸਿਡ ਅਟੈਕ ਸਰਵਾਈਵਰ' ਦੇ ਕਿਰਦਾਰ 'ਚ ਨਜ਼ਰ ਆਵੇਗੀ ਦੀਪਿਕਾ।
ਅਦਾਕਾਰਾ ਨੇ ਇਸ ਫਿਲਮ ਨਾਲ ਨਿਰਮਾਣ ਦੇ ਖੇਤਰ 'ਚ ਆਪਣਾ ਡੈਬਿਊ ਕਰਨ ਦਾ ਫੈਸਲਾ ਲਿਆ ਹੈ।
ਫਿਲਮ ਬਾਰੇ ਦੀਪਿਕਾ ਨੇ ਕਿਹਾ, ''ਜਦੋਂ ਮੈਂ ਕਹਾਣੀ ਸੁਣੀ ਤਾਂ ਮੈਂ ਉਸ ਦੀ ਡੂੰਘਾਈ 'ਚ ਚੱਲ ਗਈ। ਇਹ ਸਿਰਫ ਇਕ ਹਿੰਸਾ ਦੀ ਕਹਾਣੀ ਨਹੀਂ ਹੈ ਸਗੋਂ ਤਾਕਤ, ਸਾਹਸ, ਆਸ ਅਤੇ ਜਿੱਤ ਦੀ ਕਹਾਣੀ ਹੈ।
ਇਸ ਦਾ ਮੇਰੇ 'ਤੇ ਕਾਫੀ ਡੂੰਘਾ ਪ੍ਰਭਾਵ ਪਿਆ ਹੈ। ਇਸੇ ਕਾਰਨ ਮੈਨੂੰ ਅਹਿਸਾਸ ਹੋਇਆ ਕਿ ਰਚਨਾਤਮਕ ਰੂਪ ਨਾਲ ਮੈਨੂੰ ਅੱਗੇ ਵੱਧਣਾ ਚਾਹੀਦਾ ਹੈ ਅਤੇ ਇਸੇ ਲਈ ਮੈਂ ਨਿਰਮਾਤਾ ਬਣਨ ਦਾ ਫੈਸਲਾ ਲਿਆ।