FacebookTwitterg+Mail

ਵਿਆਹ ਤੋਂ ਬਾਅਦ ਇਸ ਫਿਲਮ ਨਾਲ ਵਾਪਸੀ ਕਰੇਗੀ ਦੀਪਿਕਾ

deepika padukone
24 November, 2018 11:40:22 AM

ਮੁੰਬਈ (ਬਿਊਰੋ)— ਬਾਲੀਵੁੱਡ ਦੀ ਡਿੰਪਲ ਗਰਲ ਦੀਪਿਕਾ ਪਾਦੁਕੋਣ ਵਿਆਹ ਤੋਂ ਬਾਅਦ ਫਿਲਮਾਂ 'ਚ ਵਾਪਸੀ ਕਰੇਗੀ। ਦੀਪਿਕਾ ਨੇ ਹਾਲ ਹੀ 'ਚ ਰਣਵੀਰ ਸਿੰਘ ਨਾਲ ਵਿਆਹ ਕਰਵਾਇਆ ਹੈ। ਕਾਫੀ ਸਮੇਂ ਤੋਂ ਦੀਪਿਕਾ ਨੇ ਕੋਈ ਫਿਲਮ ਸਾਈਨ ਨਹੀਂ ਕੀਤੀ ਹੈ। ਦੀਪਿਕਾ ਆਖਰੀ ਵਾਰ ਇਸ ਸਾਲ ਪ੍ਰਦਰਸ਼ਿਤ ਹੋਈ ਫਿਲਮ 'ਪਦਮਾਵਤ' 'ਚ ਨਜ਼ਰ ਆਈ ਸੀ। ਦੀਪਿਕਾ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਮਾਰਚ 2019 ਤੋਂ ਕਰੇਗੀ। ਦੀਪਿਕਾ ਮੇਘਨਾ ਗੁਲਜ਼ਾਰ ਦੀ ਐਸਿਡ ਹਮਲੇ ਦੀ ਪੀੜਤਾ ਲਕਸ਼ਮੀ ਅਗਰਵਾਲ ਦੀ ਜ਼ਿੰਦਗੀ 'ਤੇ ਬਣ ਰਹੀ ਫਿਲਮ 'ਚ ਲੀਡ ਰੋਲ ਕਰੇਗੀ। ਇਸ ਫਿਲਮ ਦੀ ਸ਼ੂਟਿੰਗ ਮਾਰਚ 2019 'ਚ ਸ਼ੁਰੂ ਹੋਵੇਗੀ।

ਇਟਲੀ 'ਚ ਹੋਏ ਵਿਆਹ ਤੋਂ ਬਾਅਦ ਬੀਤੇ ਦਿਨੀਂ ਦੀਪਿਕਾ ਤੇ ਰਣਵੀਰ ਨੇ ਬੰਗਲੌਰ 'ਚ ਰਿਸੈਪਸ਼ਨ ਪਾਰਟੀ ਕੀਤੀ । ਰਿਸੈਪਸ਼ਨ ਦੀਆਂ ਕਈ ਤਸਵੀਰਾਂ 'ਦੀਪਵੀਰ' ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ, ਜੋ ਫੈਨਜ਼ ਵਲੋਂ ਕਾਫੀ ਪਸੰਦ ਕੀਤੀਆਂ ਗਈਆਂ।


Tags: Deepika Padukone Ranveer Singh Meghna Gulzar Padmaavat Acid Bollywood Actress

Edited By

Kapil Kumar

Kapil Kumar is News Editor at Jagbani.