ਮੁੰਬਈ(ਬਿਊਰੋ)- ਕੋਰੋਨਾ ਵਾਇਰਸ ਦੇ ਵੱਧ ਰਹੇ ਕਹਿਰ ਕਾਰਨ ਭਾਰਤ ਵਿਚ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ । ਮਾਲ, ਸਿਨੇਮਾਹਾਲ ਇੱਥੋਂ ਤੱਕ ਕਿ ਫਿਲਮਾਂ ਦੀ ਸ਼ੂਟਿੰਗ ਵੀ ਰੋਕ ਦਿੱਤੀ ਗਈ ਹੈ। ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਵ ਦੇ ਪ੍ਰਤੀ ਅਤੇ ਜਾਗਰੂਕ ਕਰਨ ਲਈ ਸਿਤਾਰੇ ਵੀ ਕਈ ਵੀਡੀਓਜ਼ ਸੋਸ਼ਲ ਮੀਡੀਆ ’ਤੇ ਸਾਂਝਾ ਕਰ ਰਹੇ ਹਨ। ਹਾਲ ਹੀ ਵਿਚ ਦੀਪਿਕਾ ਪਾਦੁਕੋਣ ਨੂੰ ਵਰਲਡ ਹੈਲਥ ਆਰਗੇਨਾਈਜੇਸ਼ਨ ( ਡਬਲਿਊਐਚਓ ) ਵੱਲੋਂ ਇਕ ਚੈਲੇਂਜ ਦਿੱਤਾ ਗਿਆ, ਜਿਸ ਨੂੰ ਸਵੀਕਾਰਦੇ ਹੋਏ ਅਦਾਕਾਰਾ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ।
ਇਸ ਚੈਲੇਂਜ ਦਾ ਨਾਮ ਹੈ # SafeHands challenge # COVID19 ਇਸ ਚੈਂਲੇਜ ਵਿਚ ਮਾਸਕ ਲਗਾ ਕੇ ਆਪਣੇ ਹੱਥਾਂ ਨੂੰ ਸਾਬਣ ਲਗਾ ਕੇ ਚੰਗੀ ਤਰ੍ਹਾਂ ਨਾਲ ਧੋਣਾ ਹੈ। ਇਹ ਚੈਲੇਂਜ ਬਾਲੀਵੁੱਡ ਦੀਆਂ ਦੋ ਅਭਿਨੇਤਰੀਆਂ ਦੀਪਿਕਾ ਪਾਦੂਕੋਣ ਅਤੇ ਪ੍ਰਿਅੰਕਾ ਚੋਪੜਾ ਨੂੰ ਡਬਲਿਊਐਚਓ ਡਿਰੈਕਟਰ ਜਨਰਲ ਡਾਕਟਰ ਟਿਡਰੋਜ ਵੱਲੋਂ ਦਿੱਤਾ ਗਿਆ ਹੈ।
ਦੀਪਿਕਾ ਪਾਦੂਕੋਣ ਨੇ ਇਸ ਚੈਲੇਂਜ ਨੂੰ ਸਵੀਕਾਰਦੇ ਹੋਏ ਟਵਿਟਰ ’ਤੇ ਇਕ ਵੀਡੀਓ ਪੋਸਟ ਕੀਤਾ ਹੈ। ਇਸ ਵੀਡੀਓ ਵਿਚ ਅਦਾਕਾਰਾ ਵਾਸ਼ਰੂਮ ਵਿਚ ਮਾਸਕ ਲਗਾ ਕੇ ਆਪਣੇ ਹੱਥਾਂ ਨੂੰ ਸਾਬਣ ਲਗਾ ਕੇ ਧੋਂਦੀ ਨਜ਼ਰ ਆ ਰਹੀ ਹੈ। ਟਵਿਟਰ ’ਤੇ ਵੀਡੀਓ ਸ਼ੇਅਰ ਕਰਕੇ ਦੀਪੀਕਾ ਨੇ ਲਿਖਿਆ,‘‘ਧੰਨਵਾਦ ਡਾਕਟਰ ਟਿਡਰੋਜ ਸੇਫ ਹੈਂਡ ਚੈਲੇਂਜ ਲਈ ਨਾਮੀਨੇਟ ਕਰਨ ਦੇ ਲਈ। ਇਹ ਲੋਕਾਂ ਦੇ ਕੋਵਿਡ-19 ਤੋਂ ਬਚਾਉਣ ਵਿਚ ਜਰੂਰ ਪ੍ਰਭਾਵਸ਼ਾਲੀ ਸਾਬਿਤ ਹੋਵੇਗਾ। ਅਸੀਂ ਲੋਕ ਇਸ ਫਾਇਟ ਵਿਚ ਇਕ-ਦੂਜੇ ਨਾਲ ਹਾਂ।’’ ਇਸ ਤੋਂ ਬਾਅਦ ਦੀਪਿਕਾ ਨੇ ਰੋਜਰ ਫੇਡਰਰ, ਕ੍ਰਿਸਟੀਨੋ ਅਤੇ ਵਿਰਾਟ ਕੋਹਲੀ ਨੂੰ ਇਸ ਚੈਲੇਂਜ ਲਈ ਨਾਮੀਨੇਟ ਕੀਤਾ।
ਤੁਹਾਨੂੰ ਦੱਸ ਦੇਈਏ ਕਿ ਸਿਹਤ ਮੰਤਰਾਲੇ ਮੁਤਾਬਕ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 139 ਪਹੁੰਚ ਗਈ ਹੈ ਅਤੇ 5700 ਤੋਂ ਜ਼ਿਆਦਾ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਮੁੰਬਈ ਦੇ ਕਸਤੂਰਬਾ ਹਸਪਤਾਲ ਵਿਚ ਮੰਗਲਵਾਰ ਨੂੰ 64 ਸਾਲ ਦੇ ਬਜ਼ੁਰਗ ਦੀ ਮੌਤ ਹੋ ਗਈ, ਜੋ ਦੇਸ਼ ਵਿਚ ਹੁਣ ਤੱਕ ਦੀ ਤੀਜੀ ਮੌਤ ਹੈ।