FacebookTwitterg+Mail

ਮੁੰਬਈ ਦੀਆਂ ਸੜਕਾਂ 'ਤੇ ਮੁਸੀਬਤ 'ਚ ਫਸੀ ਦੀਪਿਕਾ ਪਾਦੂਕੋਣ, ਗੁਰੂ ਰੰਧਾਵਾ ਨੇ ਕੀਤੀ ਇੰਝ ਮਦਦ

deepika padukone and guru randhawa
13 June, 2018 02:04:31 PM

ਮੁੰਬਈ(ਬਿਊਰੋ)— ਬਾਲੀਵੁੱਡ ਸਿਤਾਰੇ ਅਕਸਰ ਹੀ ਮੁੰਬਈ ਦੀਆਂ ਸੜਕਾਂ 'ਤੇ ਟ੍ਰੈਫਿਕ ਜਾਮ 'ਚ ਫਸ ਜਾਂਦੇ ਹਨ। ਜਿਵੇਂ ਤੁਸੀਂ ਪਹਿਲਾਂ ਕਈ ਵਾਰ ਸ਼ਾਹਰੁਖ ਖਾਨ, ਜਾਨ ਅਬ੍ਰਾਹਿਮ, ਜੈਕਲੀਨ ਫਰਨਾਂਡੀਜ਼ ਵਰਗੇ ਸਿਤਾਰਿਆਂ ਨੂੰ ਜਾਮ 'ਚ ਫਸੇ ਦੇਖ ਚੁੱਕੇ ਹੋ। ਹਾਲ ਹੀ 'ਚ ਦੀਪਿਕਾ ਪਾਦੂਕੋਣ ਵੀ ਮੁੰਬਈ ਦੇ ਟ੍ਰੈਫਿਕ ਜਾਮ 'ਚ ਫਸ ਗਈ। ਇਸ ਗੱਲ ਦੀ ਜਾਣਕਾਰੀ ਖੁਦ ਦੀਪਿਕਾ ਨੇ ਆਪਣੇ ਆਧਿਕਾਰਿਤ ਇੰਸਟਾਗ੍ਰਾਮ ਪੇਜ 'ਤੇ ਇੰਸਟਾ ਸਟੋਰੀ ਸ਼ੇਅਰ ਕਰਕੇ ਦਿੱਤੀ।
Punjabi Bollywood Tadka
ਦੀਪਿਕਾ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਦੀਪਿਕਾ ਨੇ ਆਪਣੀ ਕਾਰ ਦੀ ਇਕ ਤਸਵੀਰ ਇੰਸਟਾ ਸਟੋਰੀ 'ਤੇ ਸ਼ੇਅਰ ਕੀਤੀ ਹੈ, ਜਿਸ 'ਚ ਪੰਜਾਬੀ ਮਸ਼ਹੂਰ ਗਾਇਕ ਗੁਰੂ ਰੰਧਾਵਾ ਦੇ ਗੀਤ ਸੁਣਦੀ ਨਜ਼ਰ ਆ ਰਹੀ ਹੈ। ਦੀਪਿਕਾ ਦੀ ਸਟੋਰੀ 'ਚ ਇਹ ਕੈਪਚਰ ਹੋ ਗਿਆ ਸੀ ਤੇ ਬੈਕਗ੍ਰਾਊਂਡ ਨਾਲ ਰੰਧਾਵਾ ਦਾ ਗੀਤ 'ਸੂਟ ਸੂਟ' ਵੱਜਦਾ ਸਾਫ ਸੁਣਾਈ ਦੇ ਰਿਹਾ ਸੀ।
Punjabi Bollywood Tadka
ਦੱਸਣਯੋਗ ਹੈ ਕਿ ਦੀਪਿਕਾ ਨੇ ਹੁਣ ਤੱਕ ਕਿਸੇ ਵੀ ਪ੍ਰੋਜੈਕਟ ਨੂੰ ਸਾਈਨ ਨਹੀਂ ਕੀਤਾ ਤੇ ਨਾ ਹੀ ਕਿਸੇ ਆਉਣ ਵਾਲੇ ਪ੍ਰੋਜੈਕਟ ਬਾਰੇ ਐਲਾਨ ਕੀਤਾ ਹੈ। ਇਸ ਗੱਲ ਦੀ ਚਰਚਾ ਬਾਲੀਵੁੱਡ 'ਚ ਕਾਫੀ ਹੋ ਰਹੀ ਹੈ। ਅਫਵਾਹਾਂ ਦੀ ਮੰਨੀਏ ਤਾਂ ਦੀਪਿਕਾ-ਰਣਵੀਰ ਕਪੂਰ ਇਸ ਸਾਲ ਦੇ ਅੰਤ ਤੱਕ ਵਿਆਹ ਕਰਵਾਉਣ ਵਾਲੇ ਹਨ, ਜਿਨ੍ਹਾਂ ਦੀਆਂ ਤਿਆਰੀਆਂ ਦੀਪਿਕਾ ਕਰ ਰਹੀ ਹੈ।
Punjabi Bollywood Tadka
ਦੱਸ ਦੇਈਏ ਕਿ ਫਿਲਹਾਲ ਰਣਵੀਰ ਸਿੰਘ ਆਪਣੀ ਆਉਣ ਵਾਲੀ ਫਿਲਮ 'ਸਿੰਬਾ' ਦੀ ਸ਼ੂਟਿੰਗ ਹੈਦਰਾਬਾਦ 'ਚ ਕਰ ਰਹੇ ਹਨ। ਇਸ ਫਿਲਮ 'ਚ ਉਹ ਪਹਿਲੀ ਵਾਰ ਸਿਲਵਰ ਸਕ੍ਰੀਨ 'ਤੇ ਪੁਲਸ ਵਾਲੇ ਦੇ ਕਿਰਦਾਰ 'ਚ ਨਜ਼ਰ ਆਉਣਗੇ।
Punjabi Bollywood Tadka
ਫਿਲਮ ਦਾ ਨਿਰਦੇਸ਼ਨ ਰੋਹਿਤ ਸ਼ੈੱਟੀ ਕਰ ਰਹੇ ਹਨ। ਇਸ ਫਿਲਮ 'ਚ ਉਸ ਨਾਲ ਸੈਫ ਅਲੀ ਖਾਨ ਤੇ ਅੰਮ੍ਰਿਤਾ ਸਿੰਘ ਦੀ ਬੇਟੀ ਸਾਰਾ ਅਲੀ ਖਾਨ ਵੀ ਨਜ਼ਰ ਆਵੇਗੀ। ਇਹ ਫਿਲਮ ਇਸ ਸਾਲ 28 ਦਸੰਬਰ ਨੂੰ ਰਿਲੀਜ਼ ਹੋਵੇਗੀ।
Punjabi Bollywood Tadka


Tags: Deepika PadukoneInstagram StoryGuru RandhawaSuit Suitਦੀਪਿਕਾ ਪਾਦੂਕੋਣ ਗੁਰੂ ਰੰਧਾਵਾ

Edited By

Sunita

Sunita is News Editor at Jagbani.