FacebookTwitterg+Mail

ਪਿਤਾ ਪ੍ਰਕਾਸ਼ ਪਾਦੂਕੋਣ ਨਾਲ ਇੰਜੁਆਏ ਕਰਦੀ ਦਿਸੀ ਦੀਪਿਕਾ, ਤਸਵੀਰਾਂ ਆਈਆਂ ਸਾਹਮਣੇ

deepika padukone and prakash padukone
19 September, 2018 02:36:58 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਆਪਣੇ ਪਿਤਾ ਨਾਲ ਕਾਫੀ ਜ਼ਿਆਦਾ ਬਣਦੀ ਹੈ। ਉਹ ਅਕਸਰ ਹੀ ਪਿਤਾ ਨਾਲ ਮਸਤੀ ਭਰੇ ਮੂਡ 'ਚ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਉਂਝ ਤਾਂ ਫਾਦਰਸ ਡੇਅ ਬੀਤ ਚੁੱਕਾ ਹੈ ਪਰ ਪਿਤਾ ਨੂੰ ਪਿਆਰ ਕਰਨ ਦਾ ਕੋਈ ਦਿਨ ਨਹੀਂ ਹੁੰਦਾ ਹੈ। ਕੁਝ ਅਜਿਹਾ ਹੀ ਦੀਪਿਕਾ ਪਾਦੂਕੋਣ ਅਕਸਰ ਸਾਬਿਤ ਕਰਦੀ ਰਹਿੰਦੀ ਹੈ।

ਹਾਲ ਹੀ 'ਚ ਅਦਾਕਾਰਾ ਦੀ ਉਸ ਦੇ ਪਿਤਾ ਪ੍ਰਕਾਸ਼ ਪਾਦੂਕੋਣ ਨਾਲ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਦੀਪਿਕਾ ਆਪਣੇ ਪਿਤਾ ਪ੍ਰਕਾਸ਼ ਪਾਦੂਕੋਣ ਨਾਲ ਸ਼ਾਨਦਾਰ ਸਮਾਂ ਬਤੀਤ ਕਰ ਰਹੀ ਹੈ।

ਦੀਪਿਕਾ ਪਾਦੂਕੋਣ ਦੀ ਮੰਨੀਏ ਤਾਂ ਪਿਤਾ ਨੂੰ ਹਰ ਦਿਨ ਮਿਲਣਾ ਫਾਦਰਸ ਡੇਅ ਹੁੰਦਾ ਹੈ। ਦੀਪਿਕਾ ਪਾਦੂਕੋਣ ਨੇ ਇਕ ਇੰਟਰਵਿਊ 'ਚ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ''ਪਿਤਾ ਮੇਰੇ ਲਈ ਸਭ ਤੋਂ ਤੋਹਫਾ ਹੈ, ਉਨ੍ਹਾਂ ਨਾਲ ਸਮਾਂ ਬਿਤਾਉਣਾ। ਮੈਨੂੰ ਲੱਗਦਾ ਹੈ ਕਿ ਇਹ ਸਾਡਾ ਸਮਾਂ ਹੈ, ਜਿਸ ਨੂੰ ਅਸੀਂ ਇਕੱਠੇ ਬਤੀਤ ਕਰਦੇ ਹਾਂ।''


Tags: Deepika PadukonePrakash PadukoneInstagramPikuPadmaavatBollywood Celebrity

Edited By

Sunita

Sunita is News Editor at Jagbani.